ਮੌਸਮ ਦਾ ਗ਼ਲਤ ਅੰਦਾਜ਼ਾ ਦੱਸਣ 'ਤੇ ਕਿਸਾਨਾਂ ਵਲੋਂ ਮੌਸਮ ਵਿਭਾਗ ਵਿਰੁਧ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ : ਮਹਾਰਾਸ਼ਟਰ ਦੇ ਮਰਾਠਾਵਾੜਾ ਖੇਤਰ ਦੇ ਇਕ ਪਿੰਡ ਦੇ ਕਿਸਾਨਾਂ ਨੇ ਭਾਰਤੀ ਮੌਸਮ ਵਿਭਾਗ ਦੇ ਵਿਰੁਧ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਹ ਦੋਸ਼ ਲਗਾਇਆ ਹੈ...

Maharashtra Farmer

ਮੁੰਬਈ : ਮਹਾਰਾਸ਼ਟਰ ਦੇ ਮਰਾਠਾਵਾੜਾ ਖੇਤਰ ਦੇ ਇਕ ਪਿੰਡ ਦੇ ਕਿਸਾਨਾਂ ਨੇ ਭਾਰਤੀ ਮੌਸਮ ਵਿਭਾਗ ਦੇ ਵਿਰੁਧ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਹ ਦੋਸ਼ ਲਗਾਇਆ ਹੈ ਕਿ ਬੀਜ ਤੇ ਕੀਟਨਾਸ਼ਕ ਨਿਮਰਾਤਾਵਾਂ ਦੀ ਮਿਲੀਭੁਗਤ ਨਾਲ ਉਸਨੇ ਮੌਨਸੂਨ ਬਾਰੇ ਗਲਤ ਅੰਦਾਜ਼ਾ ਜਤਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ ਹੈ। 

ਕਿਸਾਨਾਂ ਵਲੋਂ ਐਫਆਈਆਰ ਸਥਾਨਕ ਥਾਣੇ ਵਿਚ ਦਰਜ ਕਰਵਾਈ ਗਈ। ਇਸ ਦੌਰਾਨ ਕਿਸਾਨਾਂ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਪੁਣੇ ਅਤੇ ਮੁੰਬਈ ਵਿਚ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕੰਪਨੀਆਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਪਹੁੰਚਾਇਆ ਹੈ, ਜਿਨ੍ਹਾਂ ਨੇ ਅੰਦਾਜ਼ੇ ਦੇ ਅਧਾਰ 'ਤੇ ਹੀ ਖੇਤਾਂ ਵਿਚ ਬਿਜਾਈ ਕੀਤੀ ਪਰ ਮੌਸਮ ਵਿਭਾਗ ਦਾ ਮੌਸਮ ਨੂੰ ਲੈ ਕੇ ਅਨੁਮਾਨ ਗ਼ਲਤ ਸੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਇਸਦੇ ਨਾਲ ਹੀ ਸਥਾਨਕ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਵਲੋਂ ਮਰਾਠਾਵਾੜਾ ਖੇਤਰ ਦੇ ਡਾਇਰੈਕਟਰ ਮਾਨਿਕ ਕਦਮ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮਾਮਲੇ ਨੂੰ ਲੈ ਕੇ ਕਦਮ ਨੇ ਕਿਹਾ ਕਿ ਭਾਰਤੀ ਦੰਡ ਵਿਧਾਨ ਦੀ ਧਾਰਾ  420 ਦੇ ਤਹਿਤ ਆਈ.ਐੱਮ.ਡੀ ਨਿਦੇਸ਼ਕ ਦੇ ਖਿਲਾਫ ਠੱਗੀ ਦੇ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਪਿਛਲੇ ਸਾਲ ਜੂਨ ਮਹੀਨੇ ਵਿਚ ਬੀਡ ਜ਼ਿਲ੍ਹੇ ਦੇ ਕਿਸਾਨ ਨੇ ਆਈ.ਐਮ.ਡੀ ਅਧਿਕਾਰੀਆਂ ਦੇ ਵਿਰੁਧ ਪੁਲਿਸ ਵਿਚ ਇਸ ਤਰ੍ਹਾਂ ਦੇ ਮਾਮਲੇ ਦਰਜ ਕਰਵਾਏ ਸਨ। ਉਨ੍ਹਾਂ ਨੇ ਕਿਹਾ ਕਿ ਆਈ.ਐਮ.ਡੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਕਿ ਸਾਉਣੀ ਦੇ ਮੌਸਮ ਦੇ ਦੌਰਾਨ ਕਾਫੀ ਮੀਂਹ ਪਵੇਗਾ।

ਇਕ ਹੋਰ ਸ਼ਿਕਾਇਤਕਰਤਾ ਥਾਰਵੇ ਨੇ ਕਿਹਾ ਕਿ ਕਿਸਾਨਾਂ ਨੇ ਆਈ.ਐਮ.ਡੀ ਦੇ ਅੰਦਾਜ਼ੇ ਅਨੁਸਾਰ ਬਿਜਾਈ ਕੀਤੀ ਪਰ ਸ਼ੁਰੂਆਤੀ ਮੀਂਹ ਤੋਂ ਬਾਅਦ ਫਿਰ ਮੀਂਹ ਨਹੀਂ ਪਿਆ ਅਤੇ ਬਿਜਾਈ ਵਿਚਾਲੇ ਅਟਕ ਗਈ। ਇਸ ਬਿਆਨ ਦੇ ਲਈ ਆਈ.ਐਮ.ਡੀ ਦਾ ਕੋਈ ਅਧਿਕਾਰੀ ਉਪਲਬਧ ਨਹੀਂ ਹੋਇਆ।ਪਿਛਲੇ ਸਾਲ ਸਤੰਬਰ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਬਰਸਾਤ ਹੋਣ ਦੀ ਗਲਤ ਭਵਿੱਖਬਾਣੀ ਕਰਨ ਲਈ ਆਈ.ਐਮ.ਡੀ ਦੇ ਖਿਲਾਫ ਕੇਂਦਰੀ ਵਾਤਾਵਰਣ ਮੰਤਰੀ ਨੂੰ ਇਕ ਪੱਤਰ ਲਿਖਿਆ ਸੀ।