ਮਰਾਠਾ ਸਮਾਜ ਨੇ ਨਵੀ ਮੁੰਬਈ ਨੂੰ ਛੱਡ ਕੇ ਪੂਰਾ ਮਹਾਰਾਸ਼ਟਰ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ : ਮਹਾਰਾਸ਼ਟਰ ਸਮੂਹਾਂ ਦੇ ਸੰਘ 'ਸਕਲ ਮਰਾਠਾ ਸਮਾਜ' ਨੇ ਨਵੀਂ ਮੁੰਬਈ ਨੂੰ ਛੱਡ ਕੇ ਪੂਰੇ ਮਹਾਂਰਾਸ਼ਟਰ ਨੂੰ ਵੀਰਵਾਰ ਨੂੰ ਬੰਦ ਕਰਵਾਇਆ ਹੈ

Maharashtra Bandh

ਮੁੰਬਈ : ਮਹਾਰਾਸ਼ਟਰ ਸਮੂਹਾਂ ਦੇ ਸੰਘ 'ਸਕਲ ਮਰਾਠਾ ਸਮਾਜ' ਨੇ ਨਵੀਂ ਮੁੰਬਈ ਨੂੰ ਛੱਡ ਕੇ ਪੂਰੇ ਮਹਾਂਰਾਸ਼ਟਰ ਨੂੰ ਵੀਰਵਾਰ ਨੂੰ ਬੰਦ ਕਰਵਾਇਆ ਹੈ। ਸੰਗਠਨ ਦੇ ਇਕ ਨੇਤਾ ਨੇ ਕਿਹਾ ਕਿ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਹੋਵੇਗਾ। ਸਕਲ ਮਰਾਠਾ ਸਮਾਜ ਦੇ ਨੇਤਾ ਅਮੋਲ ਜਾਧਵਰਾਵ ਨੇ ਕਿਹਾ ਕਿ ਪੂਰਾ ਸੂਬਾ ਬੰਦ ਹੋਵੇਗਾ, ਪਰ ਇਸ ਵਿਚ ਨਵੀਂ ਮੁੰਬਈ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਇਸ ਤਰ੍ਹਾਂ ਮਹਾਂਰਾਸ਼ਟਰ ਨੂੰ ਬੰਦ ਕਰਨ ਨਾਲ ਸਾਰੀਆਂ ਜ਼ਰੂਰੀ ਸੇਵਾਵਾਂ, ਸਕੂਲਾਂ ਅਤੇ ਕਾਲਜਾਂ ਨੂੰ ਵੱਖਰਾ ਰੱਖਿਆ ਗਿਆ ਹੈ।

ਉਨ੍ਹਾਂ ਨੇ ਕਿਹਾ, ਕੁਝ ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ ਅਸੀਂ ਨਵੀ ਮੁੰਬਈ ਨੂੰ ਬੰਦ ਨਾ ਕਰਨ ਦਾ ਫੈਸਲਾ ਕੀਤਾ ਹੈ। ਮਹਾਂਰਾਸ਼ਟਰ ਦੇ ਕੁਝ ਹਿੱਸੇ ਖਾਸ ਕਰਕੇ ਨਵੀਂ ਮੁੰਬਈ ਦੇ ਕੋਪਰਖੈਰਨੇ ਅਤੇ ਕਲਮਬੋਲੀ ਵਿੱਚ ਪਿਛਲੇ ਮਹੀਨੇ ਮਰਾਠਾ ਰਾਖਵਾਂਕਰਨ ਅੰਦੋਲਨ ਦੇ ਦੌਰਾਨ ਹਿੰਸਾ ਹੋਈ ਸੀ। ਜਾਧਵਰਾਵ ਨੇ ਕਿਹਾ, 'ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਸ਼ਾਂਤੀਪੂਰਵਕ ਪ੍ਰਦਰਸ਼ਨ ਹੋਵੇਗਾ। ਮੈਂ ਮਰਾਠਾ ਦੇ ਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਆਤਮਹੱਤਿਆ ਨਾ ਕਰੋ।ਇਸ ਤਰ੍ਹਾਂ ਕਰਨ ਨਾਲ ਭਾਈਚਾਰੇ ਅਤੇ ਇਸ ਦੇ ਹਿਤਾਂ ਨੂੰ ਸਹਿਯੋਗ ਨਹੀਂ ਮਿਲੇਗਾ'।

ਇਸ ਤੋਂ ਪਹਿਲਾਂ ਰਾਖਵਾਂਕਰਨ ਦੀ ਮੰਗ ਦੇ ਸਮਰਥਨ ਵਿਚ ਭਾਈਚਾਰੇ ਦੇ ਕਈ ਲੋਕਾਂ ਨੇ ਖੁਦਕੁਸ਼ੀ ਕਰ ਲਈ ਸੀ। ਨਾਲ ਹੀ ਉਨ੍ਹਾਂ ਨੇ ਇਹ ਭਰੋਸਾ ਦਿਵਾਇਆ ਕਿ, ਅਸੀਂ ਮਰਾਠਾ ਦੇ ਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਿੰਸਾ ਤੋਂ ਦੂਰ ਰਹਿਣ। ਅਸੀਂ ਭਿਆਨਕ ਪ੍ਰਦਰਸ਼ਨ ਨਹੀਂ ਕਰਾਂਗੇ ਤੇ ਸਰਵਜਨਿਕ ਜ਼ਾਇਦਾਦ ਨੂੰ ਵੀ ਨੁਕਸਾਨ ਨਹੀਂ ਪਹੁੰਚਾਵਾਂਗੇ। 

ਇਸਦੇ ਨਾਲ ਹੀ ਜਾਦਵਰਾਵ ਨੇ ਦੋਸ਼ ਲਗਾਇਆ ਕਿ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਸਿਰਫ ਕੁਝ ਮਰਾਠਾ ਲੋਕਾਂ ਨਾਲ ਗੱਲ ਕਰ ਰਹੇ ਹਨ ਅਤੇ ਭਾਈਚਾਰੇ ਵਿਚ ਭੁਲੇਖਾ ਪੈਦਾ ਨਾਲ ਕਰਨ ਕੋਸ਼ਿਸ਼ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ, ਫਡਨਵੀਸ ਅੰਦੋਲਨ ਦੀ ਤੀਬਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਇਸ ਦੇ ਵਿਰੋਧੀ ਇਸ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਮੁੱਦੇ ਦੇ ਅੰਤ ਦਾ ਨਤੀਜਾ ਕਿਸ ਤਰ੍ਹਾਂ ਦਾ ਹੋਵੇਗਾ ਇਸ ਬਾਰੇ ਕਿਸੇ ਨੂੰ ਅਜੇ ਕੁਝ ਨਹੀਂ ਪਤਾ।