ਭਾਰਤ ਨੇ ਫਿੰਗਰ ਪ੍ਰਿੰਟ ਦੀ ਸਹਾਇਤਾ ਨਾਲ ਦਾਊਦ ਦੇ ਗੁਰਗੇ ਨੂੰ ਭਾਰਤੀ ਸਾਬਤ ਕੀਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ : ਮੁੰਬਈ ਵਿਚ ਲੜੀਵਾਰ ਬੰਬ ਧਮਾਕਿਆਂ ਦਾ ਦੋਸ਼ੀ ਅਤੇ ਭਾਰਤ ਦੇ ਮੋਸਟ ਵਾਂਟੇਡ ਅਪਰਾਧੀ ਦਾਊਦ ਇਬਰਾਹਿਮ ਦੇ ਕਰੀਬੀ ਗੁਰਗੇ ਮੁੰਨਾ ਝਿੰਗਾੜਾ ਨੂੰ ਬੈਂਕਾਕ....

Dawood Ibrahim

ਮੁੰਬਈ : ਮੁੰਬਈ ਵਿਚ ਲੜੀਵਾਰ ਬੰਬ ਧਮਾਕਿਆਂ ਦਾ ਦੋਸ਼ੀ ਅਤੇ ਭਾਰਤ ਦੇ ਮੋਸਟ ਵਾਂਟੇਡ ਅਪਰਾਧੀ ਦਾਊਦ ਇਬਰਾਹਿਮ ਦੇ ਕਰੀਬੀ ਗੁਰਗੇ ਮੁੰਨਾ ਝਿੰਗਾੜਾ ਨੂੰ ਬੈਂਕਾਕ ਦੀ ਇਕ ਅਦਾਲਤ ਨੇ ਭਾਰਤੀ ਨਾਗਰਿਕ ਕਰਾਰ ਦਿਤਾ ਹੈ। ਇਸ ਨਾਲ ਕਿਹਾ ਜਾ ਸਕਦਾ ਹੈ ਕਿ ਹੁਣ ਉਸਦੇ ਭਾਰਤ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਪਾਕਿਸਤਾਨੀ ਅਧਿਕਾਰੀ ਥਾਈਲੈਂਡ ਦੇ ਨਾਲ ਹਵਾਲਗੀ ਸੰਧੀ ਦੇ ਤਹਿਤ ਮੁੰਨਾ ਦੇ ਪਾਕਿਸਤਾਨ ਹਵਾਲਗੀ ਦੇ ਕੰਮ ਕਰਦੇ ਰਹੇ ਪਰ ਭਾਰਤ ਨੇ ਥਾਈਲੈਂਡ ਦੀ ਅਦਾਲਤ ਵਿਚ ਉਸ ਨੂੰ ਭਾਰਤੀ ਸਾਬਤ ਕਰ ਦਿਤਾ ਅਤੇ ਪਾਕਿਸਤਾਨ ਦੇ ਇਰਾਦੇ ਫੇਲ੍ਹ ਹੋ ਗਏ।

ਇਸਦੇ ਨਾਲ ਹੀ ਸੂਤਰਾਂ ਦੇ ਮੁਤਾਬਕ ਅਦਾਲਤ ਵਿਚ ਪਾਕਿਸਤਾਨ ਝਿੰਗਾੜਾ ਦੇ ਪਾਸਪੋਰਟ ਦੇ ਅਧਾਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਕਿ ਉਹ ਪਾਕਿਸਤਾਨੀ ਨਾਗਰਿਕ ਹੈ। ਦਰਅਸਲ, ਝਿੰਗਾੜਾ ਪਾਕਿਸਤਾਨੀ ਪਾਸਪੋਰਟ 'ਤੇ ਹੀ ਥਾਈਲੈਂਡ ਪਹੁੰਚਿਆ ਸੀ। ਉਸ ਵਿਚ ਉਸਦਾ ਨਾਮ ਮੋਹਮੰਦ ਸਲੀਮ ਲਿਖਿਆ ਸੀ। ਅੱਠ ਸਾਲ ਤਕ ਇਹ ਮਾਮਲਾ ਥਾਈ ਪ੍ਰਸਾਸ਼ਮ ਦੇ ਸਾਹਮਣੇ ਚਲਦਾ ਰਿਹਾ। ਇੱਥੋਂ ਤਕ ਕਿ ਪਾਕਿਸਤਾਨ ਵਲੋਂ ਫਰਜ਼ੀ ਸਕੂਲ ਲੀਵਿੰਗ ਸਰਟੀਫਿਕੇਟ ਵੀ ਜਮ੍ਹਾਂ ਕੀਤਾ ਗਿਆ।

ਇਧਰ ਭਾਰਤ ਨੇ ਆਖ਼ਰਕਾਰ ਪੂਰੇ ਸਬੂਤ ਲੱਭ ਕੇ ਉਸ ਨੂੰ ਭਾਰਤੀ ਨਾਗਰਿਕ ਸਾਬਤ ਕਰ ਦਿਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਰਟ ਦੇ ਸਾਹਮਣੇ ਭਾਰਤ ਦੇ ਦਸਤਾਵੇਜ਼ਾਂ ਨਾਲ ਇਹ ਸਾਬਿਤ ਕਰਨਾ ਸੰਭਵ ਹੋ ਸਕਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਝਿੰਗਾੜਾ ਦਾ ਛੋਟਾ ਰਾਜਨ ਦੀ ਹੱਤਿਆ ਦੀ ਯੋਜਨਾ ਬਣਾਉਣਾ ਇਹ ਸਾਬਤ ਕਰਦਾ ਹੈ ਕਿ ਉਹ ਭਾਰਤੀ ਹੈ।

ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ 'ਅਸੀਂ ਫਿੰਗਰ ਪ੍ਰਿੰਟਸ ਦੇ ਸਬੂਤਾਂ ਨਾਲ ਬੈਂਕਾਕ ਕੋਰਟ ਵਿਚ ਪਾਕਿਸਤਾਨ ਦੀ ਖੇਡ ਨੂੰ ਖ਼ਤਮ ਕੀਤਾ ਹੈ। 18 ਸਾਲ ਪਹਿਲਾਂ ਛੋਟਾ ਰਾਜਨ 'ਤੇ ਹਮਲੇ ਤੋਂ ਬਾਅਦ ਜਦੋਂ ਮੁੰਨਾ ਇੱਥੇ ਗ੍ਰਿਫਤਾਰ ਹੋਇਆ ਸੀ, ਉਦੋਂ ਮੁੰਬਈ ਕ੍ਰਾਈਮ ਬਰਾਂਚ ਦੀ ਸ਼ੰਕਰ ਕਾਂਬਲੇ, ਹੇਮੰਤ ਦੇਸਾਈ ਅਤੇ ਸੁਧਾਕਰ ਪੁਜਾਰੀ ਦੀ ਟੀਮ ਬੈਂਕਾਕ ਗਈ ਸੀ। ਪਾਕਿਸਤਾਨ ਨੇ ਹੁਣ ਬੈਂਕਾਕ ਕੋਰਟ ਵਿਚ ਕਿਹਾ ਕਿ ਮੁੰਬਈ ਕ੍ਰਾਈਮ ਬਰਾਂਚ ਦੀ ਟੀਮ ਨੇ ਉਦੋਂ ਝਿੰਗਾੜਾ ਦੇ ਫਿੰਗਰ ਪ੍ਰਿੰਟਸ ਜ਼ਬਰਦਸਤੀ ਲੈ ਕੇ ਉਸ ਨੂੰ ਆਪਣਾ ਨਾਗਰਿਕ ਬਣਾਇਆ ਸੀ।

ਮੁੰਬਈ ਕ੍ਰਾਈਮ ਬਰਾਂਚ ਨੇ ਬੈਂਕਾਕ ਸ਼ੂਟਆਉਟ ਤੋਂ ਬਹੁਤ ਪਹਿਲਾਂ ਦੇ ਕੇਸਾਂ ਦੌਰਾਨ ਮੁੰਬਈ ਵਿਚ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਚੋਂ ਲਏ ਗਏ ਝਿੰਗਾੜਾ ਦੇ ਫਿੰਗਰ ਪ੍ਰਿੰਟਸ ਬੈਂਕਾਕ ਦੀ ਅਦਾਲਤ ਨੂੰ ਦਿੱਤੇ। ਇਸ ਤੋਂ ਇਲਾਵਾ ਝਿੰਗਾੜਾ ਦੇ ਮਾਤਾ-ਪਿਤਾ ਦੇ ਬਲੱਡ ਸੈਂਪਲ ਦੀ ਡੀਐਨਏ ਰਿਪੋਰਟ ਵੀ ਬੈਂਕਾਕ ਵਿਚ ਕ੍ਰਾਈਮ ਬ੍ਰਾਂਚ ਦੇ ਪਖ ਵਿਚ ਗਈ ਅਤੇ ਉਸਦੇ ਗੈਂਗ ਨਾਲ ਜੁੜੇ, ਸੂਕਲ ਤੋਂ ਸਰਟੀਫਿਕੇਟ, ਰਾਸ਼ਨ ਅਤੇ ਵੋਟਿੰਗ ਕਾਰਡ ਦੀ ਮਦਦ ਲਈ ਗਈ। ਇਥੋਂ ਤਕ ਕਿ ਉਸਦੇ ਪਰਿਵਾਰ ਦੇ ਡੀਐਨਏ ਸੈਂਪਲਸ ਤਕ ਜਮਾ ਕਰ ਦਿਤੇ ਗਏ। ਜਿਸ ਨਾਲ ਇਸ ਕੇਸ ਨੂੰ ਬਹੁਤ ਮਜ਼ਬੂਤੀ ਮਿਲੀ।

ਇਕ ਸੀਨੀਅਰ ਆਈਪੀਐੱਸ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਝਿੰਗਾੜਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰਨ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਪਾਕਿ-ਸਰਕਾਰ ਆਈਐਸਆਈ ਅਤੇ ਦਾਊਦ ਇਬਰਾਹਿਮ ਦਾ ਸਮਰਥਨ ਕਰ ਰਹੀ ਹੈ। ਸੂਤਰਾਂ ਮੁਤਾਬਿਕ ਮੁੰਬਈ ਪੁਲਿਸ ਅਤੇ ਭਾਰਤ ਸਰਕਾਰ ਦੇ ਲਗਾਤਾਰ ਯਤਨਾਂ ਕਾਰਨ ਇਹ ਸਫਲਤਾ ਹਾਸਿਲ ਹੋ ਸਕੀ ਹੈ।

ਇਸ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਐਨਬੀਟੀ ਨੂੰ ਦੱਸਿਆ ਹੈ ਕਿ ਅਸੀਂ ਬੈਂਕਾਕ ਦੀ ਹੇਠਲੀ ਅਦਾਲਤ ਵਿਚ ਕੇਸ ਜਿੱਤੇ ਹਾਂ। ਉਧਰ ਕੋਰਟ ਨੇ ਮੁੰਨਾ ਨੂੰ ਉਪਰਲੀ ਕੋਰਟ ਵਿਚ ਅਪੀਲ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਹੈ। ਇਸ ਲਈ ਅਜੇ ਨਹੀਂ ਕਿਹਾ ਜਾ ਸਕਦਾ ਕਿ ਮੁੰਨਾ ਕਦੋਂ ਤਕ ਭਾਰਤ ਆ ਸਕੇਗਾ ਅਤੇ ਮੁੰਨਾ ਦੀ ਭਾਰਤੀ ਹਵਾਲਗੀ ਤੋਂ ਬਾਅਦ ਦਾਊਦ ਇਬਰਾਹਿਮ ਅਤੇ ਆਈਐਸਆਈ ਦੇ ਰਿਸ਼ਤਿਆਂ ਨਾਲ ਜੁੜੇ ਵੱਡੇ ਖੁਲਾਸੇ ਹੋ ਸਕਦੇ ਹਨ।