ਰਾਜ ਸਭਾ ਦੇ ਡਿਪਟੀ ਚੇਅਰਪਰਸਨ ਦੀ ਚੋਣ ਅੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੰਸਦ ਮੈਂਬਰ ਬੀ ਕੇ ਹਰੀਪ੍ਰਸਾਦ ਰਾਜ ਸਭਾ ਦੇ ਡਿਪਟੀ ਚੇਅਰਪਰਸਨ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਹੋਣਗੇ। ਭਾਜਪਾ ਵਿਰੁਧ ਇਕੱਠੀਆਂ ਹੋਈਆਂ..........

Harivansh Narayan Singh

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਬੀ ਕੇ ਹਰੀਪ੍ਰਸਾਦ ਰਾਜ ਸਭਾ ਦੇ ਡਿਪਟੀ ਚੇਅਰਪਰਸਨ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਹੋਣਗੇ। ਭਾਜਪਾ ਵਿਰੁਧ ਇਕੱਠੀਆਂ ਹੋਈਆਂ ਕਈ ਵਿਰੋਧੀ ਪਾਰਟੀਆਂ ਨੇ ਐਨਡੀਏ ਦੇ ਉਮੀਦਵਾਰ ਨੂੰ ਟੱਕਰ ਦੇਣ ਲਈ ਸਾਂਝਾ ਉਮੀਦਵਾਰ ਖੜਾ ਕਰਨ ਦਾ ਫ਼ੈਸਲਾ ਕੀਤਾ ਹੈ। ਚੋਣ 9 ਅਗੱਸਤ ਨੂੰ ਹੋਣੀ ਹੈ। ਜਾਣਕਾਰਾਂ ਮੁਤਾਬਕ ਨੰਬਰ ਦੇ ਮਾਮਲੇ ਵਿਚ ਐਨਡੀਏ ਦਾ ਪਲੜਾ ਭਾਰੀ ਹੈ। ਐਨਡੀਏ ਨੇ ਜੇਡੀਯੂ ਦੇ ਹਰੀਵੰਸ਼ ਨਾਰਾਇਣ ਸਿੰਘ ਨੂੰ ਖੜਾ ਕੀਤਾ ਹੈ। ਇਸ ਅਹੁਦੇ ਲਈ ਚੋਣ 9 ਅਗੱਸਤ ਨੂੰ ਹੋਣੀ ਹੈ। 64 ਸਾਲਾ ਹਰੀਪ੍ਰਸਾਦ ਕਰਨਾਟਕ ਤੋਂ ਰਾਜ ਸਭਾ ਦੇ ਕਾਂਗਰਸ ਮੈਂਬਰ ਹਨ।

ਕਾਂਗਰਸ ਨੇ ਸਾਂਝਾ ਉਮੀਦਵਾਰ ਖੜਾ ਕਰਨ ਦਾ ਫ਼ੈਸਲਾ ਕੀਤਾ ਜਦ ਵਿਰੋਧੀ ਬਲਾਕ ਦੀਆਂ ਹੋਰਨਾਂ ਪਾਰਟੀਆਂ ਨੇ ਅਪਣੇ ਮੈਂਬਰ ਖੜੇ ਨਾ ਕਰਨ ਫ਼ੈਸਲਾ ਕੀਤਾ।  ਸੂਤਰਾਂ ਮੁਤਾਬਕ ਐਨਡੀਏ ਉਮੀਦਵਾਰ ਨੂੰ 126 ਸੰਸਦ ਮੈਂਬਰਾਂ ਦੀ ਹਮਾਇਤ ਮਿਲ ਸਕਦੀ ਹੈ। ਕਾਂਗਰਸ ਦੇ ਹਰੀਪ੍ਰਸਾਦ ਨੂੰ ਕਰੀਬ 111 ਵੋਟਾਂ ਮਿਲ ਸਕਦੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੋਟੇ ਜਿਹੇ ਹਿਸਾਬ-ਕਿਤਾਬ ਮੁਤਾਬਕ ਹਰੀਵੰਸ਼ ਨੂੰ ਐਨਡੀਏ ਦੇ 91 ਮੈਂਬਰਾਂ ਦੀ ਹਮਾਇਤ ਮਿਲੇਗੀ। ਇਸ ਤੋਂ ਇਲਾਵਾ ਤਿੰਨ ਨਾਮਜ਼ਦ ਮੈਂਬਰਾਂ ਅਤੇ ਸੰਸਦ ਮੈਂਬਰ ਅਮਰੀ ਸਿੰਘ ਦੀ ਵੀ ਹਮਾਇਤ ਮਿਲੇਗੀ।

ਉਸ ਕੋਲ ਕੁੱਝ ਗ਼ੈਰ-ਐਨਡੀਏ ਪਾਰਟੀਆਂ ਜਿਵੇਂ ਏਆਈਏਡੀਐਮਕੇ, ਟੀਆਰਐਸ, ਇਨੈਲੋ, ਵਾਈਐਸਆਰਸੀਪੀ ਦੀਆਂ ਵੋਟਾਂ ਹਨ ਜੋ ਕੁਲ 117 ਬਣਦੀਆਂ ਹਨ। ਇਨ੍ਹਾਂ ਤੋਂ ਇਲਾਵਾ ਸੱਤਾÎਧਿਰ ਬੀਜੇਡੀ ਦੇ ਨੌਂ ਮੈਂਬਰਾਂ ਦੀਆਂ ਵੋਟਾਂ ਵੀ ਗਿਣ ਰਹੀ ਹੈ। ਸੰਸਦ ਮਾਮਲਿਆਂ ਦੇ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ, 'ਸਾਡੇ ਕੋਲ ਪੂਰੇ ਨੰਬਰ ਹਨ ਅਤੇ ਹਰੀਵੰਸ਼ ਯਕੀਨਨ ਚੋਣ ਜਿੱਤਣਗੇ।' ਦੂਜੇ ਪਾਸੇ, ਹਰੀਪ੍ਰਸਾਦ ਕੋਲ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੇ 61 ਸੰਸਦ ਮੈਂਬਰਾਂ ਦਾ ਸਮਰਥਨ ਹੈ। ਇਸ ਤੋਂ ਇਲਾਵਾ ਟੀਐਮਸੀ ਅਤੇ ਐਸਪੀ ਦੇ 13-13, ਟੀਡੀਪੀ ਦੇ ਛੇ, ਸੀਪੀਐਮ ਦੇ ਪੰਜ, ਬਸਪਾ, ਡੀਐਮਕੇ ਦੇ ਚਾਰ-ਚਾਰ,

ਸੀਪੀਆਈ ਦੇ ਦੋ ਅਤੇ ਜੇਡੀਐਸ ਦੇ ਇਕ ਮੈਂਬਰ ਦੀ ਹਮਾਇਤ ਹੈ। ਇੰਜ 109 ਵੋਟਾਂ ਬਣਦੀਆਂ ਹਨ। ਇਕ ਨਾਮਜ਼ਦ ਅਤੇ ਇਕ ਆਜ਼ਾਦ ਮੈਂਬਰਾਂ ਦਾ ਸਮਰਥਨ ਵੀ ਹਰੀਪ੍ਰਸਾਦ ਕੋਲ ਹੈ ਯਾਨੀ ਕੁਲ ਗਿਣਤੀ 111 ਬਣਦੀ ਹੈ। ਉਧਰ, ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇ ਕਾਂਗਰਸ ਚਾਹੁੰਦੀ ਹੈ ਕਿ 'ਆਪ' ਹਰੀਪ੍ਰਸਾਦ ਨੂੰ ਵੋਟ ਪਾਏ ਤਾਂ ਰਾਹੁਲ ਗਾਂਧੀ ਨੂੰ ਕੇਜਰੀਵਾਲ ਨਾਲ ਗੱਲ ਕਰਨੀ ਚਾਹੀਦੀ ਹੈ।

ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜਦ ਤਕ ਰਾਹੁਲ ਗਾਂਧੀ ਕੇਜਰੀਵਾਲ ਨਾਲ ਗੱਲ ਨਹੀ ਕਰਦੇ ਤਦ ਤਕ ਹਰੀਪ੍ਰਸਾਦ ਨੂੰ ਵੋਟ ਪਾਉਣ ਬਾਰੇ ਸੋਚਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ, 'ਜੇ ਉਹ ਸਾਡੀ ਵੋਟ ਮੰਗਦੇ ਹਨ ਤਾਂ ਸੋਚਿਆ ਜਾ ਸਕਦਾ ਹੈ ਪਰ ਜੇ ਉਨ੍ਹਾਂ ਨੂੰ ਸਾਡੀ ਵੋਟ ਦੀ ਲੋੜ ਹੀ ਨਹੀਂ ਤਾਂ ਕਾਂਗਰਸ ਲਈ ਵੋਟ ਪਾਉਣਾ ਫ਼ਜ਼ੂਲ ਹੋਵੇਗਾ। (ਪੀ.ਟੀ.ਆਈ.)