ਖੇਡਾਂ 'ਚ ਸੱਟੇ ਨੂੰ ਕਾਨੂੰਨੀ ਰੂਪ ਦੇਣ ਦੀ ਕੋਈ ਯੋਜਨਾ ਨਹੀਂ: ਕੇਂਦਰੀ ਮੰਤਰੀ
ਸਰਕਾਰ ਦੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਾਰ ਜਿੱਤ ਲਈ ਲੱਗਣ ਵਾਲੇ ਸੱਟੇ ਨੂੰ ਕਾਨੂੰਨੀ ਦਰਜਾ ਦੇਣ ਦੀ ਯੋਜਨਾ ਨਹੀਂ ਹੈ................
ਨਵੀਂ ਦਿੱਲੀ : ਸਰਕਾਰ ਦੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਾਰ ਜਿੱਤ ਲਈ ਲੱਗਣ ਵਾਲੇ ਸੱਟੇ ਨੂੰ ਕਾਨੂੰਨੀ ਦਰਜਾ ਦੇਣ ਦੀ ਯੋਜਨਾ ਨਹੀਂ ਹੈ। ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌਰ ਨੇ ਅੱਜ ਰਾਜ ਸਭਾ 'ਚ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਕਾਨੂੰਨ ਕਮਿਸ਼ਨ ਨੇ ਸਰਕਾਰ ਨੂੰ ਪੰਜ ਜੁਲਾਈ 2018 ਨੂੰ ਪੇਸ਼ ਅਪਣੀ ਰੀਪੋਰਟ 'ਕਾਨੂੰਨੀ ਰੂਪਰੇਖਾ' : ਭਾਰਤ 'ਚ ਕ੍ਰਿਕਟ ਸਮੇਤ ਹੋਰ ਖੇਡਾਂ 'ਚ ਜੂਆ ਅਤੇ ਖੇਡ ਸੱਟੇਬਾਜ਼ੀ 'ਚ ਦਸਿਆ ਕਿ ਮੌਜੂਦਾ ਸਮੇਂ 'ਚ ਭਾਰਤ 'ਚ ਸੱਟੇਬਾਜ਼ੀ ਅਤੇ ਜੂਏ ਨੂੰ ਕਾਨੂੰਨੀ ਰੂਪ ਦੇਣਾ ਵਿਚਾਰ ਅਧੀਨ ਨਹੀਂ ਹੈ।
ਰਾਠੌਰ ਨੇ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਕਿਹਾ ਕਿ ਸੱਟੇਬਾਜ਼ੀ ਅਤੇ ਜੂਆ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਣ ਕਾਰਨ ਗੰਭੀਰ ਵਿਸ਼ਾ ਹੈ ਅਤੇ ਇਹ ਸੂਬਾਈ ਸੂਚੀ ਦਾ ਵਿਸ਼ਾ ਹੈ। ਇਸ ਲਈ ਸੂਬਾਈ ਅਥਾਰਟੀ ਦੇ ਅਧਿਕਾਰੀ ਗ਼ੈਰ ਕਾਨੂੰਨੀ ਖੇਡ ਦੇ ਰੂਪ 'ਚ ਸਰਗਰਮ ਸੱਟੇਬਾਜ਼ੀ ਮਾਰਕੀਟ 'ਤੇ ਕਾਬੂ ਪਾਉਣ ਲਈ ਜਵਾਬਦੇਹ ਹਨ। (ਏਜੰਸੀ)