ਸਰਕਾਰ ਦੀ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਅੱਜ ਤੋਂ, 5 ਕਰੋੜ ਕਿਸਾਨਾਂ ਨੂੰ ਫਾਇਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਇਤਿਹਾਸਿਕ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਅੱਜ ਯਾਨੀ ਸ਼ੁੱਕਰਵਾਰ ਤੋਂ ਹੋਣ ਵਾਲੀ ਹੈ।

Centre to launch pension scheme for small farmers

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਇਤਿਹਾਸਿਕ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਅੱਜ ਯਾਨੀ ਸ਼ੁੱਕਰਵਾਰ ਤੋਂ ਹੋਣ ਵਾਲੀ ਹੈ।ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਇਸਦਾ ਆਗਾਜ਼ ਦਿੱਲੀ ਤੋਂ ਕਰਨਗੇ। ਯੋਜਨਾ ਦਾ ਲਾਭ ਦੇਸ਼ ਦੇ 5 ਕਰੋੜ ਕਿਸਾਨਾਂ ਨੂੰ ਮਿਲਣ ਦੀ ਉਂ‍ਮੀਦ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸਾਨਾਂ ਨੂੰ ਪੈਨਸ਼ਨ ਦੇਣ ਲਈ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ।

ਮੋਦੀ ਸਰਕਾਰ ਦੀ ਕਿਸਾਨ ਪੈਨਸ਼ਨ ਯੋਜਨਾ ਕਿਸਾਨਾਂ ਨੂੰ ਪੈਨਸ਼ਨ ਦੀ ਸਹੂਲਤ ਉਪਲਬਧ ਕਰਵਾਏਗੀ। ਇਸ ਯੋਜਨਾ ਲਈ 18 ਤੋਂ 40 ਸਾਲ ਤੱਕ ਦੇ ਕਿਸਾਨ ਅਪਲਾਈ ਕਰ ਸਕਣਗੇ।  ਯੋਜਨਾ ਨਾਲ ਜੁੜਣ ਲਈ ਕਿਸਾਨਾਂ ਨੂੰ ਮਾਸਿਕ 100 ਰੁਪਏ ਦਾ ਯੋਗਦਾਨ ਦੇਣਾ ਹੋਵੇਗਾ। ਇਹ ਰਕਮ ਉਮਰ ਵਧਣ ਦੇ ਹਿਸਾਬ ਨਾਲ ਵੱਧਦੀ ਹੈ। ਇਸ ਤੋਂ ਬਾਅਦ ਸਕੀਮ 'ਚ 60 ਸਾਲ ਤੋਂ 'ਤੇ ਦੇ ਕਿਸਾਨਾਂ ਨੂੰ 3000 ਰੁਪਏ ਤੱਕ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ।

ਉਥੇ ਹੀ ਜੇਕਰ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 50 ਫ਼ੀ ਸਦੀ ਰਕਮ ਦਾ ਭੁਗਤਾਨ ਮਿਲਦਾ ਰਹੇਗਾ। ਯਾਨੀ ਉਸਨੂੰ 1500 ਰੁਪਏ ਮਿਲ ਸਕਦੇ ਹਨ। ਇਸਦੀ ਜਿੰ‍ਮੇਵਾਰੀ ਜੀਵਨ ਬੀਮਾ ਨਿਗਮ ਨੂੰ ਦਿੱਤੀ ਗਈ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਨੂੰ ਖੇਤੀ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ। ਇਸਦੇ ਲਈ ਆਧਾਰ ਕਾਰਡ, ਜਨਧਨ ਖਾਤੇ ਦੀ ਡਿਟੇਲ ਅਤੇ ਮੋਬਾਇਲ ਨੰਬਰ ਦੇਣਾ ਪਵੇਗਾ ਜੋ ਕਿ ਆਧਾਰ ਅਤੇ ਬੈਂਕ ਖਾਤੇ ਵਿੱਚ ਜੁੜਿਆ ਹੋਵੇ।

ਦੱਸ ਦਈਏ ਕਿ ਇਸ ਯੋਜਨਾ ਨਾਲ ਸਰਕਾਰੀ ਖਜ਼ਾਨੇ 'ਤੇ 10,774.5 ਕਰੋੜ ਸਾਲਾਨਾ ਬੋਝ ਪਵੇਗਾ। ਮੋਦੀ ਸਰਕਾਰ ਬੀਤੇ ਕੁਝ ਮਹੀਨਿਆਂ 'ਚ ਕਿਸਾਨਾਂ ਲਈ ਕਈ ਅਹਿਮ ਫੈਸਲੇ ਲੈ ਚੁੱਕੀ ਹੈ। ਸਰਕਾਰ ਦੇ ਪਹਿਲੇ ਕਾਰਜਕਾਲ ਦੇ ਅੰਤਰਿਮ ਬਜਟ 'ਚ ਕਿਸਾਨਾਂ ਲਈ ਸਮਾਨ‍ ਨਿਧੀ ਦਾ ਐਲਾਨ ਕੀਤਾ ਗਿਆ ਸੀ। ਇਸਦੇ ਤਹਿਤ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣ ਦੀ ਗੱਲ ਕਹੀ ਗਈ।.  

ਇਸ ਤੋਂ ਬਾਅਦ ਲੋਕਸਭਾ ਚੋਣ ਦੇ ਦੌਰਾਨ ਬੀਜੇਪੀ ਨੇ ਘੋਸ਼ਣਾ ਪੱਤਰ ਜਾਰੀ ਕੀਤਾ। ਇਸ ਘੋਸ਼ਣਾ ਪੱਤਰ 'ਚ ਕਿਹਾ ਗਿਆ ਕਿ ਹਰ ਖੇਤੀਬਾੜੀ ਖੇਤਰ ਦੀ ਉਤ‍ਪਾਦਕਤਾ ਵਧਾਉਣ ਲਈ 25 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ 1 ਤੋਂ 5 ਸਾਲ ਤੱਕ ਬਿਨ੍ਹਾਂ ਕਿਸੇ ਬ‍ਿਆਜ ਦੇ ਕਿਸਾਨ ਕਰੈਡਿਟ ਕਾਰਡ ਲੋਨ ਦਿੱਤੇ ਜਾਣਗੇ। ਲੋਨ ਦੀ ਰਾਸ਼ੀ 1 ਲੱਖ ਰੁਪਏ ਤੱਕ ਕੀਤੀ ਹੋਵੇਗੀ।