ਪੈਨਸ਼ਨਰਾਂ ਵਲੋਂ ਕਰਵਾਏ ਟੈਸਟਾਂ ਦੀਆਂ ਨਜਾਇਜ਼ ਕਟੌਤੀਆਂ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਰਮਲ ਪਲਾਂਟ ਰੋਪੜ ਵਿਚ ਤੈਨਾਤ ਸੁਪਰਡੈਂਟ, ਅਕਾਉਂਟਸ ਅਫ਼ਸਰ (ਪੈਨਸ਼ਨ ਬਰਾਂਚ) ਵਲੋਂ ਪੀ.ਜੀ.ਆਈ./ਸਿਵਲ ਸਰਜਨ, ਰੋਪੜ ਵਲੋਂ ਮਨਜ਼ੂਰ ਬਿਲਾਂ ਵਿਚੋਂ ਟੈਸਟਾਂ ਦੇ ਨਜਾਇਜ਼ ਪੈਸੇ..

Case of illegal deduction

ਚੰਡੀਗੜ੍ਹ: ਕੰਮਪਲੀਕੇਟਡ ਕਰਾਨਿਕ ਬਿਮਾਰੀਆਂ ਨਾਲ ਸਬੰਧਤ ਪੈਨਸ਼ਨਰਾਂ ਵਲੋਂ ਕਰਵਾਏ ਟੈਸਟਾਂ ਦੀਆਂ ਨਜਾਇਜ਼ ਕਟੌਤੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਓਮ ਪ੍ਰਕਾਸ਼ ਪ੍ਰਧਾਨ ਰਿਟਾਇਰੀ ਮੁਲਾਜ਼ਮ ਯੂਨੀਅਨ ਨੇ ਦੱਸਿਆ ਕਿ ਨਿਗਰਾਲ ਇੰਜੀਨੀਅਰ ਹੈੱਡ-ਕੁਆਰਟਰ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਰੋਪੜ ਵਲੋਂ ਪੀ.ਐਸ.ਪੀ.ਸੀ.ਐਲ. ਦੇ ਪੈਨਸ਼ਨਰਜ਼ ਜਿਹਨਾਂ ਨੂੰ ਪੀ.ਜੀ.ਆਈ./ਏਮਜ਼/ਮੈਡੀਕਲ ਕਾਲਜ ਸੈਕਟਰ-32, ਚੰਡੀਗੜ੍ਹ ਵਲੋਂ ਕੰਮਪਲੀਕੇਟਡ ਕਰਾਨਿਕ ਬਿਮਾਰੀਆਂ ਦੇ ਸਰਟੀਫਿਕੇਟ ਜਾਰੀ ਕੀਤੇ ਹਨ,

ਨੂੰ ਪੰਜਾਬ ਸਿਹਤ ਤੇ ਪਰਵਾਰ ਭਲਾਈ ਵਿਭਾਗ, ਚੰਡੀਗੜ੍ਹ ਵਲੋਂ ਕੰਮਪਲੀਕੇਟਡ ਕਰਾਨਿਕ ਬਿਮਾਰੀਆਂ ਦੇ ਮੈਡੀਕਲ ਬਿਲਾਂ ਦੀ ਪ੍ਰਤੀਪੂਰਤੀ ਲਈ ਜਾਰੀ ਹਦਾਇਤਾਂ ਪੰਜਾਬ ਰਾਜ ਬਿਜਲੀ ਬੋਰਡ ਨੇ ਸਰਕੂਲਰ ਨੰ. 1/2002 ਮਿਤੀ 02.01.2002 ਨਾਲ ਇੰਨ-ਬਿੰਨ ਪਾਲਣਾ ਕਰਨ ਲਈ ਅਪਣਾਇਆ ਹੈ, ਦੇ ਬਾਵਜੂਦ ਥਰਮਲ ਪਲਾਂਟ ਰੋਪੜ ਵਿਚ ਤੈਨਾਤ ਸੁਪਰਡੈਂਟ, ਅਕਾਉਂਟਸ ਅਫ਼ਸਰ (ਪੈਨਸ਼ਨ ਬਰਾਂਚ) ਵਲੋਂ ਮੈਡੀਕਲ ਸੁਪਰਡੈਂਟ, ਪੀ.ਜੀ.ਆਈ./ਸਿਵਲ ਸਰਜਨ, ਰੋਪੜ ਵਲੋਂ ਮਨਜ਼ੂਰ ਬਿਲਾਂ ਵਿਚੋਂ ਟੈਸਟਾਂ ਦੇ ਨਜਾਇਜ਼ ਪੈਸੇ ਕੱਟ ਕੇ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਧੱਕੇਸ਼ਾਹੀ ਦੇ ਵਿਰੁਧ ਉਨ੍ਹਾਂ ਵਲੋਂ ਨਿਗਰਾਲ ਇੰਜੀ. ਹੈੱਡ-ਕੁਆਰਟਰ, ਰੋਪੜ, ਡਾਇਰੈਕਟਰ ਜਨਰੇਸ਼ਨ ਪਟਿਆਲਾ ਨੂੰ ਲਿਖਤੀ ਮੰਗ ਕੀਤੀ ਕਿ ਟੈਸਟਾਂ ਦੀਆਂ ਨਜਾਇਜ਼ ਕੀਤੀਆਂ ਕਟੌਤੀਆਂ ਦੀ ਅਦਾਇਗੀ ਵਾਪਿਸ ਕਰਨ ਦੇ ਨਾਲ-ਨਾਲ ਅੱਗੇ ਤੋਂ ਨਜਾਇਜ਼ ਕਟੌਤੀਆਂ ਨਾ ਕਰਨ ਦੀ ਲਿਖਤੀ ਸ਼ਿਕਾਇਤ ਦੇ ਨਾਲ ਸ. ਬਲਦੇਵ ਸਿੰਘ ਸਰਾਂ, ਮੈਨੇਜਿੰਗ ਡਾਇਰੈਕਟਰ ਪੀ.ਐਸ.ਪੀ.ਸੀ.ਐਲ. ਨੂੰ ਮਿਤੀ 01.02.2019 ਨੂੰ ਵੀ ਕੀਤੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਪੈਨਸ਼ਨਰਜ਼ ਦੇ ਟੈਸਟਾਂ ਦੀਆਂ ਲਗਾਤਾਰ ਨਜਾਇਜ਼ ਕਟੌਤੀਆਂ ਕਰਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਤੇ ਸਮਾਜਿਕ ਸ਼ੋਸ਼ਣ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੂਰੇ ਕੇਸ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁਧ ਵਿਭਾਗੀ ਕਾਰਵਾਈ ਕੀਤੀ ਤੇ ਨਾਲ ਹੀ ਕੰਮਪਲੀਕੇਟਡ ਕਰਾਨਿਕ ਬਿਮਾਰੀਆਂ ਨਾਲ ਸਬੰਧਤ ਪੈਨਸ਼ਨਰਜ਼ ਵਲੋਂ ਕਰਵਾਏ ਟੈਸਟਾਂ ਦੀਆਂ ਕੀਤੀਆਂ ਨਜਾਇਜ਼ ਕਟੌਤੀਆਂ ਵਾਪਸ ਕਰਵਾ ਕੇ ਅੱਗੇ ਤੋਂ ਨਜਾਇਜ਼ ਰਿਕਵਰੀਆਂ ਬੰਦ ਕਰਵਾਈਆਂ ਜਾਣ।