96 ਸਾਲ ਪਹਿਲਾਂ ਵਾਪਰੇ ਕਾਕੋਰੀ ਕਾਂਡ ਦੀ ਕਹਾਣੀ? ਯੋਗੀ ਸਰਕਾਰ ਨੇ ਨਾਂਅ ਰੱਖਿਆ 'ਟ੍ਰੇਨ ਐਕਸ਼ਨ ਡੇਅ'

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਜਿੱਥੇ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ ਤਾਂ 9 ਅਗਸਤ ਦੇ ਦਿਨ ਦੀ ‘ਕਾਕੋਰੀ ਕਾਂਡ’ ਵਾਪਰਿਆ ਸੀ।

UP government renames Kakori kand to Kakori train action

ਲਖਨਊ: ਆਜ਼ਾਦੀ ਦੀ ਲੜਾਈ ਦੌਰਾਨ ਅੰਗਰੇਜ਼ਾਂ ਨੂੰ ਮਾਤ ਦੇਣ ਲਈ ਅਜ਼ਾਦੀ ਘੁਲਾਟੀਆਂ ਵੱਲੋਂ ਕਈ ਅੰਦੋਲਨ ਚਲਾਏ ਗਏ। ਇਕ ਪਾਸੇ ਜਿੱਥੇ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ ਤਾਂ 9 ਅਗਸਤ ਦੇ ਦਿਨ ਦੀ ‘ਕਾਕੋਰੀ ਕਾਂਡ’ ਵਾਪਰਿਆ ਸੀ। ਅੱਜ ਇਸ ਮੌਕੇ ਉੱਤਰ ਪ੍ਰਦੇਸ਼ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਪਰ ਯੂਪੀ ਸਰਕਾਰ ਦੇ ਸੱਦਾ ਪੱਤਰ ਵਿਚ ਕੁਝ ਨਵਾਂ ਦੇਖਣ ਨੂੰ ਮਿਲਿਆ।

ਹੋਰ ਪੜ੍ਹੋ: ਕੈਂਸਰ ਮਰੀਜ਼ਾਂ ਲਈ ਸ਼ੁਰੂ ਕੀਤੀ ਗੋਲਕ ਮੁਹਿੰਮ, 26 ਮਰੀਜ਼ਾਂ ਦੀ ਕੀਤੀ ਆਰਥਿਕ ਮਦਦ

ਇਤਿਹਾਸ ਵਿਚ ਇਸ ਘਟਨਾ ਨੂੰ ‘ਕਾਕੋਰੀ ਕਾਂਡ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਅਪਣੇ ਅਧਿਕਾਰਕ ਸੱਦੇ ਵਿਚ ਇਸ ਨੂੰ ‘ਕਾਕੋਰੀ ਟ੍ਰੇਨ ਐਕਸ਼ਨ’ ਕਿਹਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਕੋਰੀ ਕਾਂਡ ਨੂੰ ਯੂਪੀ ਸਰਕਾਰ ਨੇ ਅਪਮਾਨਜਨਕ ਮੰਨਿਆ ਹੈ ਅਤੇ ਇਸ ਲਈ ਇਸ ਦੀ ਭਾਸ਼ਾ ਵਿਚ ਬਦਲਾਅ ਕੀਤਾ ਹੈ।

ਹੋਰ ਪੜ੍ਹੋ: ਮਾਨਸੂਨ ਸੈਸ਼ਨ ਦਾ ਆਖ਼ਰੀ ਹਫ਼ਤਾ, ਵਿਰੋਧੀਆਂ ਦੇ ਹੰਗਾਮੇ ਵਿਚਕਾਰ ਲੋਕ ਸਭਾ ‘ਚ 3 ਬਿੱਲ ਪਾਸ

ਯੂਪੀ ਦੇ ਕਾਕੋਰੀ ਵਿਚ ਇਸ ਮੌਕੇ ਖਾਸ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਕਹਾਣੀ ਸੁਣਾਉਣਾ, ਤਿਰੰਗਾ ਯਾਤਰਾ, ਫਿਲਮ ਪ੍ਰਦਰਸ਼ਨੀ ਸਮੇਤ ਹੋਰ ਪ੍ਰੋਗਰਾਮ ਕੀਤੇ ਜਾਣਗੇ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਅਨੰਦੀਬੇਨ ਪਟੇਲ ਸਮੇਤ ਹੋਰ ਬਹੁਤ ਸਾਰੇ ਮਹਿਮਾਨ ਸ਼ਾਮਲ ਹੋਣਗੇ।

ਹੋਰ ਪੜ੍ਹੋ: ਸੋਨੀਆ ਗਾਂਧੀ ਨੂੰ ਮਿਲ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਮੰਤਰੀ ਮੰਡਲ 'ਚ ਹੋ ਸਕਦਾ ਹੈ ਫੇਰਬਦਲ

ਕੀ ਸੀ ਕਾਕੋਰੀ ਕਾਂਡ?

9 ਅਗਸਤ 1925 ਨੂੰ ਵਾਪਰੇ ਕਾਕੋਰੀ ਕਾਂਡ ਨੂੰ ਹਮੇਸ਼ਾ ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ, ਰਾਜਿੰਦਰ ਪ੍ਰਸਾਦ ਲਾਹਿੜੀ ਅਤੇ ਹੋਰ ਕਈ ਕ੍ਰਾਂਤੀਕਾਰੀਆਂ ਲਈ ਜਾਣਿਆ ਜਾਂਦਾ ਹੈ। ਉਦੋਂ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਨਾਲ ਜੁੜੇ ਕ੍ਰਾਂਤੀਕਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਹ ਕਾਂਡ ਟ੍ਰੇਨ ਦੀ ਲੁੱਟ ਨਾਲ ਜੁੜਿਆ ਹੋਇਆ ਹੈ। ਇਹ ਟ੍ਰੇਨ 9 ਅਗਸਤ 1925 ਨੂੰ ਚੱਲੀ ਸੀ।

ਹੋਰ ਪੜ੍ਹੋ: ਗੁਰਦਾਸਪੁਰ ‘ਚ ਤੀਆਂ ਦੀਆਂ ਰੌਣਕਾਂ, ਸੁਖਜਿੰਦਰ ਰੰਧਾਵਾ ਦੀ ਪਤਨੀ ਨੇ ਆਯੋਜਿਤ ਕਰਵਾਇਆ ਪ੍ਰੋਗਰਾਮ

ਅੰਦੋਲਨਕਾਰੀਆਂ ਨੇ ਇਸ ਟ੍ਰੇਨ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ। ਜਦੋਂ ਟ੍ਰੇਨ ਲਖਨਊ ਤੋਂ ਕਰੀਬ 8 ਮੀਲ ਦੀ ਦੂਜੀ ਉੱਤੇ ਸੀ ਉਦੋਂ ਉਸ ਵਿਚ ਬੈਠੇ ਤਿੰਨ ਕ੍ਰਾਂਤੀਕਾਰੀਆਂ ਨੇ ਗ਼ੱਡੀ ਨੂੰ ਰੁਕਵਾਇਆ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਲਿਆ। ਆਜ਼ਾਦੀ ਘੁਲਾਟੀਆਂ ਨੇ ਇਸ ਦੇ ਲਈ ਜਰਮਨ ਮਾਊਜ਼ਰ ਦੀ ਵਰਤੋਂ ਕੀਤੀ ਅਤੇ ਬ੍ਰਿਟਿਸ਼ ਖਜ਼ਾਨੇ ਵਿਚੋਂ ਚਾਰ ਹਜ਼ਾਰ ਰੁਪਏ ਲੁੱਟ ਲਏ। ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ ਅਤੇ ਰੋਸ਼ਨ ਸਿੰਘ ਨੂੰ ਕਾਕੋਰੀ ਕਾਂਡ ਲਈ ਫਾਂਸੀ ਦਿੱਤੀ ਗਈ ਸੀ। ਬਾਅਦ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਇਸ ਘਟਨਾ ਬਾਰੇ ਵਿਸਥਾਰ ਵਿਚ ਲਿਖਿਆ ਸੀ।