ਪਾਕਿਸਤਾਨ ਵਿਚ ਸਿੱਖ ਦਾ ਚਲਾਨ ਕੱਟਣ ਵਾਲੀ ਟਰੈਫਿਕ ਪੁਲਿਸ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੇਸ਼ਾਵਰ ਵਿਚ ਦੋ ਪਹੀਆ ਵਾਹਨ ਚਲਾਉਣ ਵੇਲੇ ਸਿੱਖ ਦਾ ਕੱਟਿਆ ਸੀ ਚਲਾਨ...

Pakistani Sikh

ਪੇਸ਼ਾਵਰ : ਪਾਕਿਸਤਾਨ ਵਿਚ ਆਖਰਕਾਰ ਸਿੱਖ ਨੁਮਾਇੰਦਿਆਂ ਦੇ ਇਕ ਵਫ਼ਦ ਦੇ ਰੋਸ ਮਗਰੋਂ ਪਾਕਿਸਤਾਨ ਦੀ ਟਰੈਫਿਕ ਪੁਲਿਸ ਨੇ ਮਾਫ਼ੀ ਮੰਗ ਲਈ ਹੈ। ਦਰਅਸਲ, ਪੇਸ਼ਾਵਰ ਵਿਚ ਮੋਟਰ ਸਾਈਕਲ ਸਵਾਰ ਇਕ ਸਿੱਖ ਨੂੰ ਹੈਲਮਟ ਨਾ ਪਹਿਨਣ ਕਾਰਨ ਉਸ ਦਾ ਚਲਾਨ ਕੱਟਿਆ ਗਿਆ ਸੀ। ਜਦੋਂਕਿ ਪਾਕਿਸਤਾਨ ਵਿਚ ਸਿੱਖਾਂ ਨੂੰ ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣ ਤੋਂ ਛੋਟ ਦਿਤੀ ਗਈ ਹੈ।

ਜਦੋਂ ਸਿੱਖ ਦਾ ਚਲਾਨ ਕੱਟੇ ਜਾਣ ਸਬੰਧੀ ਸਿੱਖਾਂ ਦੇ ਇਕ ਵਫ਼ਦ ਨੇ ਟਰੈਫਿਕ ਪੁਲਿਸ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਤਾਂ ਟਰੈਫਿਕ ਪੁਲਿਸ ਨੇ ਨਾ ਸਿਰਫ਼ ਇਸ ਬਾਬਤ ਅਫਸੋਸ ਪ੍ਰਗਟਾਇਆ ਬਲਕਿ ਇਹ ਵੀ ਦੱਸਿਆ ਕਿ ਟਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਗਲਤੀ ਨਾਲ ਹੀ ਸਿੱਖ ਵਿਅਕਤੀ ਦਾ ਹੈਲਮਟ ਸਬੰਧੀ ਚਲਾਨ ਕੱਟਿਆ ਸੀ। ਬਕਾਇਦਾ ਟਰੈਫਿਕ ਪੁਲਿਸ ਪ੍ਰਸ਼ਾਸਨ ਨੇ ਸਿੱਖਾਂ ਤੋਂ ਮੁਆਫ਼ੀ ਮੰਗਦਿਆਂ ਭਵਿੱਖ ਵਿਚ ਅਜਿਹਾ ਨਾ ਹੋਣ ਦਾ ਵਾਅਦਾ ਵੀ ਕੀਤਾ ਹੈ। ਪੁਲਿਸ ਦੇ ਬੁਲਾਰੇ ਨੇ ਅਪਣੇ ਲਿਖਤੀ ਪੱਤਰ ਵਿਚ ਕਿਹਾ ਹੈ ਕਿ ਵਾਰਡਨ ਨੇ ਗਲਤੀ ਨਾਲ ਚਲਾਨ ਕੱਟਿਆ ਸੀ।