ਕਰਨਾਲ ਲਾਠੀਚਾਰਜ: ਸੁਰਜੇਵਾਲਾ ਦੇ ਦੋਸ਼- ਖੱਟਰ ਨੇ ਦਿੱਤਾ SDM ਨੂੰ ਕਿਸਾਨਾਂ ਦੇ ਸਿਰ ਫੋੜਨ ਦਾ ਆਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਲ ਵਿਚ ਹੋਏ ਲਾਠੀਚਾਰਜ ਦੇ ਵਿਰੋਧ 'ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਡੇਰਾ ਲਾਇਆ ਹੋਇਆ ਹੈ।

Randeep Surjewala

 

ਕਰਨਾਲ: ਕਰਨਾਲ ਵਿਚ ਹੋਏ ਲਾਠੀਚਾਰਜ (Karnal Lathicharge) ਦੇ ਵਿਰੋਧ ਵਿਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਡੇਰਾ ਲਾਇਆ ਹੋਇਆ ਹੈ। ਤੀਜੇ ਦਿਨ ਵੀ ਕਿਸਾਨ ਐਸਡੀਐਮ ਆਯੂਸ਼ ਸਿਨਹਾ (SDM Ayush Sinha) ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਵੀ ਇਸ ਮਾਮਲੇ ਵਿਚ ਇਕ ਦੂਜੇ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਹੋਰ ਪੜ੍ਹੋ: ਕਰਨਾਲ ਲਾਠੀਚਾਰਜ: ਅਨਿਲ ਵਿਜ ਦਾ ਬਿਆਨ, ‘ਕਿਸੇ ਦੇ ਕਹਿਣ 'ਤੇ ਸਿੱਧੀ ਫਾਂਸੀ ਨਹੀਂ ਦੇ ਸਕਦੇ’

ਇਸ ਦੌਰਾਨ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ (Randeep Surjewala) ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohar Lal Khattar) ਨੇ ਐਸਡੀਐਮ ਨੂੰ ਕਿਸਾਨਾਂ ਦੇ ਸਿਰ ਫੋੜਨ ਦੇ ਆਦੇਸ਼ (Gave orders) ਦਿੱਤੇ ਸਨ। ਇਸੇ ਕਾਰਨ ਉਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਕੇਂਦਰੀ ਸਿੱਖਿਆ ਮੰਤਰਾਲੇ ਨੇ ਜਾਰੀ ਕੀਤੀ NIRF ਰੈਂਕਿੰਗ, ਟਾਪ 10 ਸੰਸਥਾਵਾਂ ਵਿਚ ਸ਼ਾਮਲ 8 IIT

ਹੋਰ ਪੜ੍ਹੋ: ਸਰਵੇਖਣ ’ਚ ਖੁਲਾਸਾ: ਪੇਂਡੂ ਇਲਾਕਿਆਂ ਵਿਚ ਸਿਰਫ 8% ਬੱਚੇ ਹੀ ਲਗਾ ਰਹੇ ਆਨਲਾਈਨ ਕਲਾਸਾਂ

ਇਕ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਨੇ ਟਵੀਟ ਕੀਤਾ ਕਿ ਕਰਨਾਲ ਲਾਠੀਚਾਰਜ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ। ਕਿਸਾਨਾਂ ਦੀ ਬਿਜਲੀ ਕੱਟਣ ਅਤੇ ਇੰਟਰਨੈਟ ਬੰਦ ਹੋਣ ਨਾਲ ਕਿਸਾਨ ਬਿਲਕੁਲ ਵੀ ਨਹੀਂ ਝੁਕਣਗੇ। ਸਰਕਾਰ ਗੱਲ ਕਰਨ ਦੀ ਬਜਾਏ ਦਬਾ ਰਹੀ ਹੈ। ਮੋਦੀ, ਖੱਟਰ ਅਤੇ ਜੇਜੇਪੀ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ। ਦੱਸ ਦੇਈਏ ਕਿ ਇਸ ਵੀਡੀਓ (Video of SDM) ਵਿਚ ਐਸਪੀ ਇਹ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਜੋ ਵੀ ਲਾਠੀਚਾਰਜ ਦੀ ਘਟਨਾ ਵਾਪਰੀ ਹੈ, ਉਹ ਸਰਕਾਰੀ ਆਦੇਸ਼ਾਂ ਦੇ ਤਹਿਤ ਕੀਤੀ ਗਈ ਸੀ।