ਬੀਮਾਰ ਪਤਨੀ ਨੂੰ ਮੋਢਿਆ 'ਤੇ ਚੁੱਕ ਕੇ ਹਸਪਤਾਲ ਲੈ ਕੇ ਗਿਆ ਬਜ਼ੁਰਗ ਪਤੀ, ਪਰ ਨਹੀਂ ਬਚਾ ਸਕਿਆ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਿਆਦਾ ਮੀਂਹ ਪੈਣ ਕਾਰਨ ਰਸਤਾ ਹੋਇਆ ਬੰਦ

The elderly man carried his sick wife on his shoulders to the hospital

 

ਨਾਗਪੁਰ: ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲ੍ਹੇ ਦੇ ਚੰਸੈਲੀ ਘਾਟ ਪਿੰਡ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ। ਇੱਥੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਪਈਆਂ ਸੜਕਾਂ  ਕਾਰਨ, ਇੱਕ ਬਜ਼ੁਰਗ ਆਦਮੀ ਨੂੰ ਆਪਣੀ ਪਤਨੀ ਨੂੰ ਮੋਢੇ 'ਤੇ ਚੁੱਕ ਕੇ ਪੈਦਲ  (Man carried his sick wife on his shoulders to the hospital) ਹਸਪਤਾਲ ਜਾਣਾ ਪਿਆ।

ਹੋਰ ਵੀ ਪੜ੍ਹੋ: ਕੰਗਨਾ ਰਣੌਤ ਨੂੰ ਝਟਕਾ, ਬੰਬੇ ਹਾਈ ਕੋਰਟ ਨੇ ਮਾਣਹਾਨੀ ਦਾ ਕੇਸ ਰੱਦ ਕਰਨ ਦੀ ਪਟੀਸ਼ਨ ਕੀਤੀ ਖਾਰਜ

 

ਉਹ ਚਾਰ ਕਿਲੋਮੀਟਰ  ਤੱਕ ਗਏ, ਪਰ ਪਤਨੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਮੰਗਲਵਾਰ ਨੂੰ ਚਾਂਡਸਲੀ ਘਾਟ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਇਸ ਦਾ ਮੁੱਖ ਮਾਰਗ ਨਾਲ ਸੰਪਰਕ ਟੁੱਟ ਗਿਆ।

 

ਹੋਰ ਵੀ ਪੜ੍ਹੋ: ਇਹ ਹਨ ਦੁਨੀਆ ਦੀਆਂ ਉਹ ਥਾਵਾਂ, ਜਿੱਥੇ ਕਈ ਦਿਨਾਂ ਤੱਕ ਸੂਰਜ ਨਹੀਂ ਛਿਪਦਾ

ਦੱਸਿਆ ਜਾ ਰਿਹਾ ਹੈ ਕਿ 70 ਸਾਲਾ ਅਦਲੀਆ ਪਦਵੀ ਦੀ 65 ਸਾਲਾ ਪਤਨੀ ਸਿਡਲੀਬਾਈ ਦੀ ਸਿਹਤ ਵਿਗੜ ਗਈ। ਉਸ ਨੂੰ ਤੇਜ਼ ਬੁਖਾਰ ਸੀ। ਕੋਈ ਵੀ ਵਾਹਨ ਪਿੰਡ ਨਹੀਂ ਪਹੁੰਚ ਸਕਿਆ ਅਤੇ ਪਤਨੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਅਜਿਹੀ ਸਥਿਤੀ ਵਿੱਚ, ਅਦਲੀਆ ਨੇ ਪਤਨੀ ਨੂੰ ਮੋਢੇ ਉੱਤੇ ਚੁੱਕ ਕੇ ਹਸਪਤਾਲ ਲਿਜਾਣ Man carried his sick wife on his shoulders to the hospital) ਚਾਹਿਆ ਪਰ ਪਤਨੀ ਦੀ ਸਿਹਤ ਜਿਆਦਾ ਖਰਾਬ ਹੋਣ ਕਰਕੇ ਉਸਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

 

ਅਦਲੀਆ ਆਪਣੀ ਪਤਨੀ ਨੂੰ ਮੋਢੇ 'ਤੇ ਚੁੱਕ ਕੇ ਲਗਭਗ ਚਾਰ ਕਿਲੋਮੀਟਰ (Man carried his sick wife on his shoulders to the hospital)  ਤੁਰਿਆ। ਬੁੱਢੀਆਂ ਹੱਡੀਆਂ ਵਾਰ-ਵਾਰ ਜਵਾਬ ਦੇ ਰਹੀਆਂ ਸਨ ਅਤੇ ਉਹ ਰਸਤੇ ਵਿੱਚ ਕਈ ਵਾਰ ਪਤਨੀ ਨੂੰ ਬੈਠਣ ਅਤੇ ਸੌਣ ਲਈ ਮਜਬੂਰ ਕਰ ਰਹੀਆਂ ਸਨ। ਹਾਲਾਂਕਿ, ਉਸਦੀ ਕੋਸ਼ਿਸ਼ ਅਸਫਲ ਹੋ ਗਈ ਜਦੋਂ ਹਸਪਤਾਲ ਪਹੁੰਚਣ ਤੇ ਡਾਕਟਰ ਨੇ ਉਸਦੀ ਪਤਨੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਤੇਜ਼ ਬੁਖਾਰ ਕਾਰਨ ਔਰਤ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

 

ਹੋਰ ਵੀ ਪੜ੍ਹੋ: ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤਿ-ਜੋਤ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ