ਜੀ20 ਨੇ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ
ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਤਿਵਾਦ ਦੀ ਕੋਈ ਵੀ ਕਾਰਵਾਈ ਅਪਰਾਧਿਕ ਅਤੇ ਗੈਰ-ਵਾਜਬ ਹੈ, ਭਾਵੇਂ ਅਜਿਹੀ ਕਾਰਵਾਈ ਕਿੱਥੇ ਹੁੰਦੀ ਹੈ ਅਤੇ ਕਿਸ ਵਲੋਂ ਕੀਤੀ ਜਾਂਦੀ ਹੈ।
ਨਵੀਂ ਦਿੱਲੀ: ਭਾਰਤ ਦੀ ਪ੍ਰਧਾਨਗੀ ’ਚ ਸ਼ਕਤੀਸ਼ਾਲੀ ਜੀ-20 ਸਮੂਹ ਨੇ ਸਨਿਚਰਵਾਰ ਨੂੰ ਅਤਿਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕੀਤੀ ਅਤੇ ਅਤਿਵਾਦੀ ਸਮੂਹਾਂ ਨੂੰ ਸੁਰਖਿਅਤ ਪਨਾਹਗਾਹ ਅਤੇ ਭੌਤਿਕ ਜਾਂ ਸਿਆਸੀ ਸਮਰਥਨ ਤੋਂ ਇਨਕਾਰ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਜੀ20 ਐਲਾਨਨਾਮੇ ’ਚ ਯੂਕਰੇਨ ਸੰਘਰਸ਼ ਨਾਲ ਸਬੰਧਤ ਪੈਰੇ ’ਤੇ ਵੀ ਬਣੀ ਸਹਿਮਤੀ
ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਤਿਵਾਦ ਦੀ ਕੋਈ ਵੀ ਕਾਰਵਾਈ ਅਪਰਾਧਿਕ ਅਤੇ ਗੈਰ-ਵਾਜਬ ਹੈ, ਭਾਵੇਂ ਅਜਿਹੀ ਕਾਰਵਾਈ ਕਿੱਥੇ ਹੁੰਦੀ ਹੈ ਅਤੇ ਕਿਸ ਵਲੋਂ ਕੀਤੀ ਜਾਂਦੀ ਹੈ। ਜੀ20 ਨੇਤਾਵਾਂ ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫ਼.ਏ.ਟੀ.ਐਫ਼.) ਅਤੇ ਐਫ਼.ਏ.ਟੀ.ਐਫ਼. ਵਰਗੀਆਂ ਸੰਸਥਾਵਾਂ ਦੀਆਂ ਵਧ ਰਹੀਆਂ ਸਰੋਤ ਲੋੜਾਂ ਨੂੰ ਪੂਰਾ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ, ਸੁਰੱਖਿਆ ਵਧਾਈ
ਐਲਾਨਨਾਮੇ ’ਚ ਕਿਹਾ ਗਿਆ ਹੈ, “ਅਸੀਂ ਸ਼ਾਂਤੀ ਲਈ ਸਾਰੇ ਧਰਮਾਂ ਦੀ ਵਚਨਬੱਧਤਾ ਨੂੰ ਸਵੀਕਾਰ ਕਰਦੇ ਹਾਂ ਅਤੇ ਨਸਲਵਾਦ ਅਤੇ ਅਸਹਿਣਸ਼ੀਲਤਾ ਦੇ ਹੋਰ ਰੂਪਾਂ ਸਮੇਤ ਹਰ ਤਰ੍ਹਾਂ ਦੇ ਅਤਿਵਾਦ ਦੀ ਨਿੰਦਾ ਕਰਦੇ ਹਾਂ। ਇਹ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਿਆਂ ’ਚੋਂ ਇਕ ਹੈ।’’ ਜੀ-20 ਸੰਮੇਲਨ ਦੇ ਨਤੀਜਿਆਂ ’ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਜੀ-20 ਨੇਤਾਵਾਂ ਨੇ ਅਤਿਵਾਦ ਅਤੇ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਨਜਿੱਠਣ ਬਾਰੇ ਵੀ ਗੱਲ ਕੀਤੀ।