ਸੁਪਰੀਮ ਕੋਰਟ ਨੇ, ‘ਅਮਰਪਾਲੀ ਗਰੁੱਪ’ ਦੀਆਂ 40 ਕੰਪਨੀਆਂ ਦੇ ਖਾਤੇ ਕੀਤੇ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਰਿਅਲ ਅਸਟੇਟ ਪ੍ਰੀਯੋਜਨਾਵਾਂ ਨੂੰ ਪੂਰਾ ਨਾ ਕਰਨਾ ਅਤੇ ਖਰੀਦਦਾਰਾਂ ਨੂੰ ਫਲੈਟ ਨਾ ਦੇਣ ‘ਤੇ ਅਮਰਪਾਲੀ ਸਮੂਹ ਦੇ...

Dr.Anil Kumar Sharma Chairman of Amarpali Group

ਨਵੀਂ ਦਿੱਲੀ (ਭਾਸ਼ਾ) : ਸੁਪਰੀਮ ਕੋਰਟ ਨੇ ਰਿਅਲ ਅਸਟੇਟ ਪ੍ਰੀਯੋਜਨਾਵਾਂ ਨੂੰ ਪੂਰਾ ਨਾ ਕਰਨਾ ਅਤੇ ਖਰੀਦਦਾਰਾਂ ਨੂੰ ਫਲੈਟ ਨਾ ਦੇਣ ‘ਤੇ ਅਮਰਪਾਲੀ ਸਮੂਹ ਦੇ ਖ਼ਿਲਾਫ਼ ਸਖਤ ਰੁਖ ਅਖ਼ਤਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਅਮਰਪਾਲੀ ਸਮੂਹ ਦੇ 3 ਡਾਇਰੈਕਟਰਾਂ ਨੂੰ ਪੁਲਿਸ ਹਿਰਾਸਤ ਵਿਚ ਲੈਣ ਦਾ ਸੰਦਸ਼ ਦਿੱਤਾ ਹੈ। ਮੰਗਲਵਾਰ ਨੂੰ ਜੱਜ ਅਰੁਣ ਮਿਸ਼ਰਾ ਅਤੇ ਯੂਯੂ ਲਲਿਤ ਦੀ ਬੈਂਚ ਨੇ ਕੋਰਟ ਦੇ ਅੰਦਰ ਬੁਲਾਇਆ ਅਤੇ ਆਦੇਸ਼ ਦਿੱਤਾ ਕਿ ਅਮਰਪਾਲੀ ਸਮੂਹ ਦੇ ਡਾਇਰੈਕਟਰਾਂ ਅਨਿਲ ਕੁਮਾਰ ਸ਼ਰਮਾਂ, ਸ਼ੇਵ ਪ੍ਰਿਆ ਅਤੇ ਅਜੈ ਨੂੰ ਉਤੋਂ ਤਕ ਦੇ ਲਈ ਹਿਰਾਸਤ ‘ਚ ਲਿਆ ਜਾਵੇਗਾ।

ਜਦੋਂ ਤਕ ਉਹ ਫਰਾਂਰੇਸਿਕ ਆਡਿਟ ਦੇ ਪੂਰੇ ਦਸਤਾਵੇਜ ਪੂਰੇ ਉਪਲਬਧ ਨਹੀਂ ਕਰਾਂ ਲੈਂਦੇਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਡਾਇਰੈਕਟਰਾਂ ਨੇ ਸਾਲ 2015 ਤੋਂ ਅਪਣੇ ਅਕਾਉਣ ਤਕ ਤਿਆਰ ਨਹੀਂ ਕੀਤਾ। ਇਹਨਾਂ ਉਤੇ ਘਰ ਘਰੀਦ ਦਾਰਾਂ ਦੇ ਪੈਸੇ ਦੂਜੀ ਥਾਂ ਲਗਾਉਣ ਦਾ ਵੀ ਦੋਸ਼ ਹੈ। ਜਦੋਂ ਕਿ ਆਡਿਟਰਜਨੇ ਜਰੂਰੀ ਕਾਗਜ਼ ਮੁਹੱਈਆਂ ਨਹੀਂ ਕਰਾਏ ਜਾਂਦੇ ਹਨ। ਉਦੋਂ ਤਕ ਤਿੰਨ ਡਾਇਰੈਟਰਾਂ ਪੁਲਿਸ ਹਿਰਾਸਤ ਵਿਚ ਹੀ ਰਹਿਣਗੇ। ਪੁਲਿਸ ਰਿਹਾਸਤ ਵਿਚ ਇਕ ਦਿਨ ਤੋਂ ਇਕ ਮਹੀਨਾ ਵੀ ਲੱਗ ਸਕਦਾ ਹੈ। ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।

ਸੁਪਰੀਮ ਕੋਰਟ ਨੇ ਅਪਣੇ ਪਹਿਲਾਂ ਦੇ ਆਦੇਸ਼ ਦਾ ਪਾਲਣ ਨਾ ਹੋਣ ‘ਤੇ ਕਿਹਾ ਕਿ ਜਦੋਂ ਅਸੀਂ 26 ਸਤੰਬਰ ਨੂੰ ਸਾਰੇ ਰਿਕਾਰਡ 24 ਘੰਟੇ ‘ਚ ਦੋਨਾਂ ਨੂੰ ਕਿਹਾ ਸੀ ਤਾਂ ਹੁਣ ਤਕ ਆਦੇਸ਼ ਦਾ ਪਾਲਣ ਕਿਉਂ ਨਹੀਂ ਹੋਇਆ? ਸੁਪਰੀਮ ਕੋਰਟ ਨੇ ਦਿੱਲੀ ਪੁਲਿਸ, ਨੋਇਡਾ ਪੁਲਿਸ ਅਤੇ ਗ੍ਰੇਟਰ ਨੋਇਡਾ ਪੁਲਿਸ ਨੂੰ ਆਪਸ ‘ਚ ਤਾਲਮੇਲ ਕਰਨ ਅਤੇ ਸਾਰੇ ਅਕਾਉਂਟਸ ਸਬੰਧੀ ਰਿਕਾਰਡ ਸੀਜ ਕਰਕੇ ਆਡਿਟਰਜ ਨੂੰ ਦਾਖਲ ਕਰਨ ਨੂੰ ਕਿਹਾ ਹੈ। ਅਦਾਲਤ ਨੇ ਇਹਨਾਂ ਨੂੰ ਪੁਛਿਆ ਸੀ ਕਿ ਤੁਸੀਂ ਅਪਣੀ ਜਾਇਦਾਦ ਨੂੰ ਵੇਚ ਕੇ ਕਿਵੇਂ 5112 ਕਰੋੜ ਰੁਪਏ ਇਕੱਠਾ ਕਰੋਗੇ। ਇਸ ਦਾ ਹੱਲ ਕੱਢ ਕੇ ਸਾਨੂੰ ਦੱਸੋ, ਤਾਂ ਕਿ ਅਧੂਰੇ ਹਾਉਂਸਿੰਗ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਸਕੇ।

ਸੁਪਰੀਮ ਕੋਰਟ ਨੇ ਅਮਰਪਾਲੀ ਗਰੁੱਪ ਦੇ ਡਾਇਰੈਕਟਰ ਅਤੇ ਪ੍ਰਮੋਟਰਾਂ ਨੂੰ ਅਪਣੀ ਚੱਲਣਯੋਗ ਅਤੇ ਅਚਲ ਜਾਇਦਾਦਾਂ ਦਾ ਪੂਰਾ ਬਿਉਰਾ ਵੀ ਪੇਸ਼ ਕਰਨ ਨੂੰ ਕਿਹਾ ਹੈ।ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਬਿਜਲੀ ਕੰਪਨੀਆਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਅਮਰਪਾਲੀ ਸਮੂਹ ਦੀ ਦੋ ਪ੍ਰੀਯੋਜਨਾਵਾਂ ‘ਚ ਬਿਜਲੀ ਅਪੂਰਤੀ ਬੰਦ ਕਰ ਦਿਤੀ ਗਈ ਹੈ।