ਰਾਫੇਲ ਡੀਲ ‘ਤੇ ਸੁਪਰੀਮ ਕੋਰਟ ‘ਚ ਇਕ ਹੋਰ ਪਟੀਸ਼ਨ, 10 ਅਕਤੂਬਰ ਨੂੰ ਹੋਵੇਗੀ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਡੀਲ ਦੇ ਖ਼ਿਲਾਫ਼ ਸੁਪਰੀਮ ਕੋਰਟ ‘ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ.........

Rafale jet

ਨਵੀਂ ਦਿੱਲੀ : ਰਾਫੇਲ ਡੀਲ ਦੇ ਖ਼ਿਲਾਫ਼ ਸੁਪਰੀਮ ਕੋਰਟ ‘ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਵਕੀਲ ਵਿਨੀਤ ਟਾਂਡਾ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਕੋਰਟ ਡੀਲ ‘ਤੇ ਸਰਕਾਰ ਨਾਲ ਰਿਪੋਰਟ ਲਵੇ ਅਤੇ ਦੇਖਣ ਕੀ ਸਭ ਹੀ ਹੈ ਜਾਂ ਨਹੀਂ, ਸੀਜੇਆਈ ਰੰਜਨ ਗੋਗੋਈ ਨੇ ਕਿਹਾ ਹੈ ਕਿ ਪਹਿਲਾਂ ਦਾਖਲ ਪਟੀਸ਼ਨ ਦੇ ਨਾਲ 10 ਅਕਤੂਬਰ ਨੂੰ ਸੁਣਵਾਈ ਕਰਨਗੇ। ਦਰਅਸਲ, ਪਹਿਲੀ ਪਟੀਸ਼ਨ ਇਕ ਵਕੀਲ ਨੇ ਹੀ ਦਾਇਰ ਕੀਤੀ ਹੈ ਅਤੇ ਉਸ ਵਿਚ ਡੀਲ ਰੱਦ ਕਰਨ ਨਾਲ ਪੀਐਮ ਅਤੇ ਅਨਿਲ ਅੰਬਾਨੀ ਦੇ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਦਰਅਸਲ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਇਕ ਵਕੀਲ ਨੇ ਸੁਪਰੀਮ ਕੋਰਟ ‘ਚ ਦਰਜ ਕਰਨ ਦੀ ਮੰਗ ਕੀਤੀ ਹੈ। ਦਰਅਸਲ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਵਕੀਲ ਨੇ ਸੁਪਰੀਮ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕਰਕੇ ਰਾਫੇਲ ਡੀਲ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਫਰਾਂਸ ਤੋ ਰਾਫੇਲ ਡੀਲ ਮਾਮਲੇ ‘ਚ ਲੋਕ ਸਭਾ ਵਿਚ ਅਵਿਸ਼ਵਾਸ ਦੀ ਪੇਸ਼ਕਸ ‘ਤੇ ਬਹਿਸ ਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਿਧੇ ਪ੍ਰਧਾਨ ਮੰਤਰੀ ‘ਤੇ ਗੰਭੀਰ ਦੋਸ਼ ਲਗਾਏ ਸੀ। ਡੀਲ ਦੀ ਗੁਪਤ ਸ਼ਰਤ ਸਬੰਧੀ ਫਰਾਂਸ ਦੀ ਪੁਸ਼ਟੀ ਤੋ ਬਾਅਦ ਖ਼ੁਦ ਪੀਐਮ ਨੇ ਰਾਹੁਲ ‘ਤੇ ਪਲਟਵਾਰ ਕੀਤਾ।

ਇਸ ਤੋਂ ਬਾਅਦ ਭਾਜਪਾ ਦ ਚਾਰ ਸਾਂਸਦਾਂ ਨੇ ਰਾਹੁਲ ਗਾਂਧੀ ਦੇ ਖ਼ਿਲਾਫ਼ ਇਸ ਮਾਮਲੇ ‘ਚ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਅਪਮਾਨਜਨਕ ਵਿਸ਼ੇਸਤਾ ਦਾ ਨੋਟਿਸ ਦਿੱਤਾ ਸੀ, ਉਥੇ ਦੂਜੇ ਪਾਸਿਓ ਕਾਂਗਰਸ ਨੇ ਇਸ ਮਾਮਲੇ ‘ਚ ਅਪਣੇ ਰੁਖ ‘ਚ ਨਰਮੀ ਨਾ ਲਿਆਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਸੌਦੇ ਦੀ ਗੁਪਤੀ ਦਾ ਇਸ ਸੌਦੇ ਦੇ ਅਧੀਨ ਖਰੀਦੇ ਜਾਣ ਵਾਲੇ ਜ਼ਹਾਜ਼ ਦੀ ਕੀਮਤ ਨੂੰ ਛਿਪਾਉਣਾ ਸ਼ਾਮਲ ਨਹੀਂ ਸੀ। ਰਾਫੇਲ ਸੌਦੇ ਅਧੀਨ 36 ਰਾਫੇਲ ਲੜਾਕੂ ਜ਼ਹਾਜ਼ਾਂ ਦੀ ਖਰੀਦ ਦੇ ਲਈ ਭਾਰਤ ਅਤੇ ਫਰਾਂਸ ਦੀ ਸਰਕਾਰਾਂ ਨੇ ਇਕ ਸਮਝੌਤੇ ਉਤੇ ਦਸਦਖਤ ਕੀਤੇ ਸੀ।

ਰਾਫੇਲ ਲੜਾਕੂ ਜ਼ਹਾਜ਼ ਦੋ ਇੰਜਨਾ ਨਾਲਾ ਅਨੇਕ ਭੂਮਿਕਾਵਾ ਨਿਭਾਉਣ ਵਾਲੇ ਮਾਧਿਅਮ ਲੜਾਕੂ ਜ਼ਹਾਜ਼ ਹਨ। ਇਸ ਦਾ ਨਿਰਮਾਣ ਫਰਾਂਸੀਸੀ ਏਅਰੇਸਪੇਸ ਕੰਪਨੀ ਡਸਾਲਟ ਹਵਾਬਾਜ਼ੀ ਕਰਦੀ ਹੈ। ਰਾਫੇਲ ਜ਼ਹਾਜ਼ ਫਰਾਂਸ ਦੀ ਡਸਾਲਟ ਕੰਪਨੀ ਦੁਆਦਾ ਬਣਾਇਆ ਗਿਆ 2 ਇੰਜਨ ਵਾਲਾ ਲੜਾਕੂ ਜ਼ਹਾਜ਼ ਹੈ। ਰਾਫੇਲ ਲੜਾਕੂ ਜ਼ਹਾਜ਼ ਨੂੰ ਓਮਨਿਰੋਲ ਜ਼ਹਾਜ਼ਾਂ ਦੇ ਰੂਪ ‘ਚ ਰੱਖਿਆ ਗਿਆ ਹੈ। ਜਿਹੜਾ ਕੇ ਯੁੱਧ ਦੇ ਸਮੇਂ ਅਹਿਮ ਰੋਲ ਨਿਭਾਉਣ ਦੀ ਸਮਰੱਥਾ ਰੱਖਦਾ ਹੈ। ਹਵਾਈ ਹਮਲਾ, ਜਮੀਨੀ ਸਮਰਥਨ, ਭਾਰੀ ਹਮਲਾ ਅਤੇ ਪਰਮਾਣੂ ਵਿਰੋਧ ਇਹ ਸਾਰੀਆਂ ਰਾਫੇਲ ਜ਼ਹਾਜ਼ ਦੀਆਂ ਖੂਬੀਆਂ ਹਨ।