ਪੱਬਜੀ ਤੋਂ ਬਾਅਦ ਇਸ ਗੇਮ ਦੇ ਯੂਜ਼ਰਾਂ ਨੇ ਤੋੜੇ ਰਿਕਾਰਡ
Activision ਦਾ ਨਵੀਂ ਮੋਬਾਇਲ ਗੇਮ Call of Duty : Mobile ਨੂੰ ਕਾਫ਼ੀ ਚੰਗਾ ਸਟਾਰਟ ਮਿਲਿਆ ਹੈ। ਇਸ ਗੇਮ ਨੂੰ ਕਾਫ਼ੀ ਘੱਟ ਸਮੇਂ 'ਚ 2..
ਨਵੀਂ ਦਿੱਲੀ: Activision ਦਾ ਨਵੀਂ ਮੋਬਾਇਲ ਗੇਮ Call of Duty : Mobile ਨੂੰ ਕਾਫ਼ੀ ਚੰਗਾ ਸਟਾਰਟ ਮਿਲਿਆ ਹੈ। ਇਸ ਗੇਮ ਨੂੰ ਕਾਫ਼ੀ ਘੱਟ ਸਮੇਂ 'ਚ 2 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਪੱਬਜੀ ਮੋਬਾਈਲ ਗੇਮ ਨੂੰ ਲੈ ਕੇ ਲੋਕਾਂ ‘ਚ ਕ੍ਰੇਜ਼ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਇਨ੍ਹੀਂ ਦਿਨੀਂ ਭਾਰਤ 'ਚ ਸਭ ਤੋਂ ਜ਼ਿਆਦਾ ਮੋਬਾਈਲ ਗੇਮ “Call of Duty ” ਬਣ ਗਈ ਹੈ।
ਇਸ ਮੋਬਾਈਲ ਗੇਮ ਦੇ ਲਾਂਚ ਹੋਣ ਦੇ ਨਾਲ ਹੀ ਸਭ ਤੋਂ ਜ਼ਿਆਦਾ ਇਸ ਨੂੰ ਭਾਰਤ ‘ਚ ਹੀ ਇੰਸਟਾਲ ਕੀਤਾ ਗਿਆ। ਇਸ ਗੇਮ ਦੇ ਕੁੱਲ ਇੰਸਟਾਲੇਸ਼ਨ ‘ਚ ਭਾਰਤ 14 ਫੀਸਦ ਦੀ ਹਿੱਸੇਦਾਰੀ ਨਾਲ ਪਹਿਲੇ ਸਥਾਨ ‘ਤੇ ਜਦਕਿ ਯੁਨਾਈਟਿਡ ਸਟੇਟ 9 ਫੀਸਦ ਦੀ ਹਿੱਸੇਦਾਰੀ ਦੇ ਨਾਲ ਦੂਜੇ ਸਥਾਨ ‘ਤੇ ਹੈ।
ਕਾਲ ਆਫ਼ ਡਿਊਟੀ ਗੇਮ ‘ਐਂਡ੍ਰਾਇਡ ਤੇ iOS ਦੋਵੇਂ ਪਲੇਟਫਾਰਮ ‘ਤੇ ਉਪਲੱਬਧ ਹੈ। “Call of Duty ” ਮੋਬਾਈਲ ਗੇਮ ਨੂੰ ਇਸੇ ਸਾਲ ਇੱਕ ਅਕਤੂਬਰ ਨੂੰ ਲਾਂਚ ਕੀਤਾ ਗਿਆ ਸੀ। ਲਾਂਚ ਹੋਣ ਤੋਂ ਬਾਅਦ ਇੰਨੇ ਘੱਟ ਸਮੇਂ ‘ਚ ਇਹ ਇੰਨਾ ਜ਼ਿਆਦਾ ਹਿੱਟ ਹੋ ਗਿਆ ਹੈ। ਇਸ ਨਾਲ ਲੋਕਾਂ ਦਾ ਕਹਿਣਾ ਹੈ ਕਿ ਇਹ ਪੱਬਜੀ ਨੂੰ ਟੱਕਰ ਦੇ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।