2 ਰੁਪਏ ਦਾ ਨਿੰਬੂ 1638 ਕਰੋੜ ਰੁਪਏ ਦੇ ਲੜਾਕੂ ਜਹਾਜ਼ ਦੀ ਕਰੇਗਾ ਰੱਖਿਆ
ਰਾਫ਼ੇਲ ਦੀ ਸਸ਼ਤਰ ਪੂਜਾ ਨੂੰ ਲੋਕਾਂ ਨੇ ਕੀਤਾ ਜੰਮ ਕੇ ਟਰੋਲ
ਨਵੀਂ ਦਿੱਲੀ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਦੁਸ਼ਹਿਰੇ ਮੌਕੇ ਫ਼ਰਾਂਸ 'ਚ ਅਧਿਕਾਰਕ ਤੌਰ 'ਤੇ ਦੇਸ਼ ਦਾ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਪ੍ਰਾਪਤ ਕੀਤਾ। ਰਾਫ਼ੇਲ ਜਹਾਜ਼ ਨੂੰ ਪ੍ਰਾਪਤ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਇਸ ਦੀ ਸਸ਼ਤਰ ਪੂਜਾ ਕੀਤੀ ਅਤੇ 'ਓਮ' ਲਿਖ ਕੇ ਰਾਫ਼ੇਲ ਦੇ ਦੋਹਾਂ ਟਾਇਰਾਂ ਹੇਠ ਨਿੰਬੂ ਰੱਖ ਦਿੱਤੇ। ਪਰੰਪਰਾ ਮੁਤਾਬਕ ਸਾਡੇ ਦੇਸ਼ 'ਚ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਇਸ ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਲੋਕ ਲਗਾਤਾਰ ਰਾਫ਼ੇਲ ਦੀ ਸਸ਼ਤਰ ਪੂਜਾ ਕੀਤੇ ਜਾਣ ਨੂੰ ਲੈ ਕੇ ਟਰੋਲ ਕਰ ਰਹੇ ਹਨ।
ਅਰਜੁਨ ਰਾਮਾਕ੍ਰਿਸ਼ਨਨ ਨਾਂ ਦੇ ਯੂਜਰ ਨੇ ਟਵੀਟ ਕੀਤਾ, "ਕਿੰਨੀ ਅਫ਼ਸੋਸ ਦੀ ਗੱਲ ਹੈ। 24 ਘੰਟੇ ਈਸਾਈਆਂ ਨੂੰ ਗਾਲਾਂ ਕੱਢਣ ਤੋਂ ਬਾਅਦ ਉਨ੍ਹਾਂ ਤੋਂ ਲੜਾਕੂ ਜਹਾਜ਼ ਖਰੀਦ ਰਹੇ ਹੋ ਅਤੇ ਇਸ ਉੱਤੇ ਹਿੰਦੂ ਧਾਰਮਕ ਨਿਸ਼ਾਨ ਬਣਾ ਕੇ ਆਪਣੇ ਰਾਸ਼ਟਰਵਾਦੀ ਹੰਕਾਰ ਨੂੰ ਸੰਤੁਸ਼ਟ ਕਰਨੀ ਦੀ ਕੋਸ਼ਿਸ਼ ਕਰ ਰਹੇ ਹੋ।"
ਸ਼ੈਦਾ ਮੁਬੀਨ ਨੇ ਟਵੀਟ ਕੀਤਾ, "ਮੇਰੇ ਪਿਆਰੇ ਭਾਰਤੀ ਲੋਕਾਂ ਨੂੰ ਨਵਾਂ ਦੇਵਤਾ ਪ੍ਰਾਪਤ ਕਰਨ ਲਈ ਵਧਾਈ। ਮੈਨੂੰ ਉਮੀਦ ਹੈ ਛੇਤੀ ਹੀ ਤੁਸੀਂ ਸਾਨੂੰ ਮਹਿਮਾਨ ਨਵਾਜ਼ੀ ਦਾ ਇਕ ਹੋਰ ਮੌਕਾ ਦਿਓਗੇ। ਕਿਰਪਾ ਕਰ ਕੇ ਆਪਣੇ ਨਵੇਂ ਰੱਬ ਨੂੰ ਸਵੀਕਾਰ ਕਰੋ। ਅਸੀਂ ਨਿੰਬੂ ਚਾਹ ਨਾਲ ਤੁਹਾਡੀ ਸੇਵਾ ਕਰਾਂਗੇ।"
ਇਕਰਾਮ ਅਕਬਰ ਨੇ ਲਿਖਿਆ, "ਇਥੇ ਦੇ ਲੋਕ ਪਾਇਲਟ ਤੋਂ ਵੱਧ ਭਰੋਸਾ ਨਿੰਬੂ 'ਤੇ ਕਰਦੇ ਹਨ। ਪਹਿਲਾਂ ਦੇਸ਼ ਦੀ ਰੱਖਿਆ ਲਈ ਰਾਫ਼ੇਲ ਖਰੀਦੋ... ਫਿਰ ਰਾਫ਼ੇਲ ਦੀ ਰੱਖਿਆ ਲਈ ਨਿੰਬੂ...।"
ਨਿਤਯਾਸ੍ਰੀ ਨੇ ਲਿਖਿਆ, "ਭਰੋਸਾ ਕਰੋ 1638 ਕਰੋੜ ਦਾ ਰਾਫ਼ੇਲ 2 ਰੁਪਏ ਦੇ ਨਿੰਬੂ ਕਾਰਨ ਸਹੀ ਕੰਮ ਕਰੇਗਾ। ਜੇ ਤੁਹਾਨੂੰ ਭਰੋਸਾ ਨਹੀਂ ਹੋ ਰਿਹਾ ਹੈ ਤਾਂ ਤੁਸੀ ਮੈਨੂੰ ਦੇਸ਼ਧ੍ਰੋਹੀ ਦਾ ਤਮਗ਼ਾ ਦੇ ਸਕਦੇ ਹੋ। ਭੁੱਲ ਜਾਓ ਕਿ ਇਸ ਰਾਫ਼ੇਲ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਦੇ ਪੈਸੇ ਨਾਲ ਖਰੀਦਿਆ ਗਿਆ ਹੈ। ਇਸ ਤੋਂ ਬਾਅਦ ਤੁਸੀ ਸਾਰੇ ਕਹਿ ਰਹੇ ਹੋ ਕਿ ਭਾਰਤ ਇਕ ਧਰਮ ਨਿਰਪੇਖ ਦੇਸ਼ ਹੈ।"
ਇਕ ਯੂਜਰ ਨੇ ਲਿਖਿਆ, "ਰਾਫ਼ੇਲ ਹੁਣ ਹਿੰਦੂ ਹੈ। ਕੀ ਅਸੀ ਇਸ ਨੂੰ ਹਿੰਦੂ ਬਣਾ ਦਿੱਤਾ ਹੈ। ਇਕ ਮਜ਼ਾਕੀਆ ਤੱਥ ਇਹ ਹੈ ਕਿ ਇਸ ਨੂੰ ਇਕ ਨਾਸਤਕ ਈਸਾਈ ਨੇ ਬਣਾਇਆ ਹੈ।"
ਕੁਝ ਹੋਰ ਯੂਜਰਾਂ ਨੇ ਵੀ ਮਜ਼ੇਦਾਰ ਕੁਮੈਟ ਕੀਤੇ :-