ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ‘ਤੇ ਲੱਗਿਆ 8 ਬਿਲੀਅਨ ਜੁਰਮਾਨਾ, ਜਾਣੋ ਕਾਰਨ    

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰ ਰਹੀ ਅਮਰੀਕਾ ਦੀ...

Johnson and Johnson

ਨਵੀਂ ਦਿੱਲੀ: ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰ ਰਹੀ ਅਮਰੀਕਾ ਦੀ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਇਕ ਵਾਰ ਫਿਰ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਫਿਰ ਕੰਪਨੀ ਨੂੰ ਆਪਣੇ ਇਕ ਉਤਪਾਦ ਲਈ ਭਾਰੀ ਜੁਰਮਾਨਾ  ਚੁਕਾਉਣਾ ਪੈ ਰਿਹਾ ਹੈ। ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸਨੇ ਕੰਪਨੀ ਦੀ ਇਕ ਦਵਾਈ ਲਈ ਸੀ ਜਿਸ ਤੋਂ ਬਾਅਦ ਉਸਦੀ ਬ੍ਰੈਸਟ ਉਭਰ ਆਈ। ਹਾਲਾਂਕਿ ਕੰਪਨੀ ਨੇ ਕਦੇ ਵੀ ਇਸ ਸਾਈਡ ਇਫੈਕਟ ਬਾਰੇ ਨਹੀਂ ਦੱਸਿਆ।

ਇਸ ਵਿਅਕਤੀ ਵਲੋਂ ਕੇਸ ਦਰਜ ਕਰਵਾਏ ਜਾਣ ਦੇ ਬਾਅਦ ਕੰਪਨੀ 'ਤੇ 8 ਬਿਲੀਅਨ ਡਾਲਰ ਯਾਨੀ ਕਿ 56 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਫਿਲਾਡੇਲਫਿਆ ਦੀ ਇਕ ਅਦਾਲਤ ਨੇ ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਦੂਜੇ ਪਾਸੇ ਜਾਨਸਨ ਐਂਡ ਜਾਨਸਨ ਨੂੰ ਦੋਸ਼ ਝੂਠਾ ਸਾਬਤ ਕਰਨ ਲਈ ਮੌਕਾ ਦਿੱਤਾ ਗਿਆ ਸੀ ਪਰ ਕੰਪਨੀ ਅਜਿਹਾ ਕਰਨ 'ਚ ਨਾਕਾਮਯਾਬ ਰਹੀ, ਜਿਸ ਤੋਂ ਬਾਅਦ ਕੰਪਨੀ 'ਤੇ ਇਹ ਜੁਰਮਾਨਾ ਲਗਾਇਆ ਗਿਆ।

ਕੇਸ ਦਾ ਫੈਸਲ ਆਪਣੇ ਪੱਖ 'ਚ ਆਉਣ ਦੇ ਬਾਅਦ ਪਟੀਸਨ ਕਰਤਾ ਅਤੇ ਉਸਦੇ ਵਕੀਲ ਨੇ ਕਿਹਾ, 'ਇਕ ਵਾਰ ਫਿਰ ਅਦਾਲਤ ਨੇ ਕੰਪਨੀ 'ਤੇ ਜੁਰਮਾਨਾ ਲਗਾਇਆ ਹੈ'। ਜ਼ਿਕਰਯੋਗ ਹੈ ਕਿ ਜਾਨਸਨ ਐਂਡ ਜਾਨਸਨ ਦੇ ਉਤਪਾਦ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਕਰੋੜਾਂ ਬੱਚੇ ਇਸਤੇਮਾਲ ਕਰ ਰਹੇ ਹਨ। ਦੂਜੇ ਪਾਸੇ ਕੰਪਨੀ ਦਾ ਕਹਿਣਾ ਹੈ ਕਿ ਇਸ ਕੇਸ 'ਚ ਉਨ੍ਹਾਂ ਵਲੋਂ ਸਬੂਤਾਂ ਨੂੰ ਸੁਣਨ ਦੀ ਆਗਿਆ ਨਹੀਂ ਦਿੱਤੀ ਗਈ।

ਕੰਪਨੀ 'ਤੇ ਜਿਹੜਾ ਜੁਰਮਾਨਾ ਲਗਾਇਆ ਗਿਆ ਹੈ ਉਹ ਕਾਫੀ ਨਿਰਾਦਰਜਨਕ ਹੈ। ਕੰਪਨੀ ਨੂੰ ਭਰੋਸਾ ਹੈ ਕਿ ਜੂਰੀ ਦਾ ਇਹ ਫੈਸਲਾ ਪਲਟ ਜਾਵੇਗਾ। ਫਿਲਹਾਲ ਕੰਪਨੀ ਹੁਣ ਇਸ ਮਾਮਲੇ ਨੂੰ ਲੈ ਕੇ ਉੱਚ ਅਦਾਲਤ 'ਚ ਅਰਜ਼ੀ ਦਾਖਲ ਕਰ ਰਹੀ ਹੈ।