PM ਮੋਦੀ ਅੱਜ ਕੈਨੇਡਾ ਦੇ ਵੱਡੇ ਸਨਅਤਕਾਰਾਂ ਨੂੰ ਕਰਨਗੇ ਸੰਬੋਧਨ, ਜਾਣੋ ਕਿਹੜੇ ਮੁੱਦੇ ਹਨ ਅਹਿਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਮ ਸਾਢੇ 6 ਵਜੇ ਕੈਨੇਡਾਵਿੱਚ ਹੋਣ ਵਾਲੀ ਇਨਵੈਸਟ ਇੰਡੀਆ ਸੰਮੇਲਨ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੇਣਗੇ। 

PM MODI

ਦਿੱਲੀ:  ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਵਿਡ- 19 ਦੇ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਕਈ ਹਿਤਧਾਰਕਾਂ ਨਾਲ ਨਿਰੰਤਰ ਸੰਵਾਦ ਕਰ ਰਹੇ ਹਨ। ਪਰ ਅੱਜ ਮੋਦੀ ਕੈਨੇਡਾ ਇਨਵੈਸਟਮੈਂਟ ਸੰਮੇਲਨ ਨੂੰ ਸੰਬੋਧਨ ਕਰਨ ਜਾ ਰਹੇ ਹਨ।  ਕੈਨੇਡਾ ਨੂੰ ਮਿੰਨੀ ਪੰਜਾਬ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿਚ ਵੱਡੀ ਤਾਦਾਤ 'ਚ ਪੰਜਾਬੀਆਂ ਦੀ ਵਸੋਂ ਹੈ। ਸ਼ਾਮ ਸਾਢੇ 6 ਵਜੇ ਕੈਨੇਡਾਵਿੱਚ ਹੋਣ ਵਾਲੀ ਇਨਵੈਸਟ ਇੰਡੀਆ ਸੰਮੇਲਨ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੇਣਗੇ। 

 ਇਹ ਕੰਪਨੀਆਂ ਲੈਣਗੀਆਂ ਹਿੱਸਾ 
ਇਸ ਮੰਚ 'ਤੇ ਕੈਨੇਡਾ ਦੇ ਵੱਡੇ ਸਨਅਤਕਾਰ ਨੂੰ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸੰਮੇਲਨ ਵਿੱਚ ਬੈਂਕ,ਬੀਮਾ ਕੰਪਨੀਆਂ,ਐਵੀਏਸ਼ਨ,ਇਲੈਕਟ੍ਰੋਨਿਕਸ ਸੈਕਟਰ ਦੀਆਂ ਕੰਪਨੀਆਂ ਹਿੱਸਾ ਲੈਣਗੀਆਂ।