ਅਯੋਧਿਆ ਮਾਮਲਾ: ਸ਼ੀਆ ਵਕਫ਼ ਬੋਰਡ ਤੋਂ ਬਾਅਦ ਨਿਰਮੋਹੀ ਅਖਾੜੇ ਦਾ ਦਾਅਵਾ ਵੀ ਖਾਰਿਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਸ਼ਨੀਵਾਰ ਸਵੇਰੇ 10.30 ਵਜੇ ਅਯੋਧਿਆ ਵਿਵਾਦ ਵਿਚ ਬਹੁਚਰਚਿਤ ਇਤਿਹਾਸਕ....

Ayodhya Case

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ਨੀਵਾਰ ਸਵੇਰੇ 10.30 ਵਜੇ ਅਯੋਧਿਆ ਵਿਵਾਦ ਵਿਚ ਬਹੁਚਰਚਿਤ ਇਤਿਹਾਸਕ ਫ਼ੈਸਲਾ ਸੁਣਾ ਦਿੱਤਾ ਹੈ। ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਬੈਂਚ ਨੇ ਅਪਣੇ ਫ਼ੈਸਲੇ ਵਿਚ ਸ਼ੀਅ ਵਕਫ਼ ਬੋਰਡ ਦਾ ਦਾਅਵਾ ਖਾਰਿਜ਼ ਕਰ ਦਿੱਤਾ ਹੈ। ਇਸਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਨਿਰਮੋਹੀ ਅਖਾੜਾ ਨਾ ਤਾਂ ਸੇਵਾਦਾਰ ਹੈ ਅਤੇ ਨਾ ਹੀ ਭਗਵਾਨ ਰਾਮਲਿਲਾ ਦਾ ਸ਼ਰਧਾਲੂ ਹਨ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਲਿਮੀਟੇਸ਼ਨ ਦੀ ਵਜ੍ਹਾ ਨਾਲ ਅਖਾੜੇ ਦਾ ਦਾਅਵਾ ਖਾਰਿਜ਼ ਹੋਇਆ ਸੀ।

ਦੱਸ ਦਈਏ ਕਿ ਮਾਮਲੇ ਵਿਚ ਲਗਾਤਾਰ 40 ਦਿਨ ਤੱਕ ਚੱਲੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਆਇਆ ਹੈ। ਕੋਰਟ ਨੇ ਹਿੰਦੂ ਅਤੇ ਮੁਸਲਿਮ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 16 ਅਕਤੂਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਅਜਿਹੀ ਦੋ ਮਾਮਲੇ ਹਨ ਜਿਨ੍ਹਾਂ ਦਾ ਰਿਕਾਰਡ ਦਿਨਾਂ ਤੱਕ ਸੁਣਵਾਈ ਚੱਲੀ। ਇਸ ਵਿਚ ਪਹਿਲਾਂ ਮਾਮਲਾ ਹੈ ਕੇਸ਼ਵਾਨੰਦ ਭਾਰਤੀ ਮਾਮਲਾ, ਜਿਸਦੀ ਸੁਣਵਾਈ 68 ਦਿਨ ਤੱਕ ਚੱਲੀ ਸੀ। ਇਸ ਤੋਂ ਬਾਅਦ ਅਯੋਧਿਆ ਵਿਵਾਦ ਮਾਮਲਾ, ਜਿਸਦੀ ਸੁਣਵਾਈ 40 ਦਿਨ ਤੱਕ ਚੱਲੀ।

ਖਾਲੀ ਜਮੀਨ ਉਤੇ ਨਹੀਂ ਸੀ ਮਸਜਿਦ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕਿਹਾ ਕਿ ਬਾਬਰੀ ਮਾਸਜਿਦ ਖਾਲੀ ਜਮੀਨ ਉਤੇ ਨਹੀਂ ਬਣੀ ਸੀ। ਏਐਸਆਈ ਦੇ ਮੁਤਾਬਿਕ ਮੰਦਰ ਦੇ ਢਾਂਚੇ ਦੇ ਉਪਰ ਹੀ ਮੰਦਰ ਬਣਾਇਆ ਗਿਆ ਸੀ। ਅਦਾਲਤ ਨੇ ਕਿਹਾ ਕਿ ਹਿੰਦੂ ਇਸਨੂੰ ਭਗਵਾਨ ਰਾਮ ਦੀ ਜਨਮਭੂਮੀ ਮੰਨਦੇ ਹਨ। ਉਨ੍ਹਾਂ ਦੀ ਅਪਣੀ ਧਾਰਮਿਕ ਭਾਵਨਾਵਾਂ ਹਨ। ਮੁਸਲਿਮ ਇਸ ਨੂੰ ਮਸਜਿਦ ਕਹਿੰਦੇ ਹਨ। ਹਿੰਦੂਆਂ ਦਾ ਮੰਨਣਾ ਹੈ ਕਿ ਭਗਵਾਨ ਰਾਮ ਕੇਂਦਰੀ ਗੁੰਬਦ ਦੇ ਨੀਚੇ ਜਨਮੇ ਸੀ। ਇਹ ਵਿਅਕਤੀਗਤ ਆਸਥਾ ਦੀ ਗੱਲ ਹੈ।