ਸੋਨੀਆ ਗਾਂਧੀ ਦੇ ਜਨਮਦਿਨ 'ਤੇ ਪੀਐਮ ਮੋਦੀ ਨੇ ਦਿਤੀ ਵਧਾਈ
ਕਾਂਗਰਸ ਨੇ ਅਪਣੇ ਟਵਿੱਟਰ 'ਤੇ ਲਿਖਿਆ ਕਿ ਸ਼੍ਰੀਮਤੀ ਸੋਨੀਆ ਗਾਂਧੀ ਤਾਕਤ, ਮਾਣ ਅਤੇ ਹਮਦਰਦੀ ਦਾ ਰੂਪ ਹਨ।
ਨਵੀਂ ਦਿੱਲੀ, ( ਭਾਸ਼ਾ ) : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅੱਜ ਅਪਣਾ 72ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਕਾਂਗਰਸ ਦੇ ਕਰਮਚਾਰੀ ਉਹਨਾਂ ਨੂੰ ਵਧਾਈ ਦੇਣ ਲਈ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਟਵਿੱਟਰ ਰਾਹੀ ਮੁਬਾਰਕਬਾਦ ਦਿਤੀ ਹੈ। ਉਹਨਾਂ ਲਿਖਿਆ ਹੈ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ।
ਮੈਂ ਉਹਨਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਦੂਆ ਕਰਦਾ ਹਾਂ। ਕਾਂਗਰਸ ਨੇ ਵੀ ਅਪਣੇ ਨੇਤਾ ਨੂੰ ਜਨਮਦਿਨ ਦੀਆਂ ਵਧਾਈਆਂ ਦਿਤੀਆਂ ਹਨ। ਕਾਂਗਰਸ ਨੇ ਅਪਣੇ ਟਵਿੱਟਰ 'ਤੇ ਲਿਖਿਆ ਕਿ ਸ਼੍ਰੀਮਤੀ ਸੋਨੀਆ ਗਾਂਧੀ ਤਾਕਤ, ਮਾਣ ਅਤੇ ਹਮਦਰਦੀ ਦਾ ਰੂਪ ਹਨ। ਉਹ ਸਾਡੀ ਸ਼ਕਤੀ ਅਤੇ ਸਾਡੀ ਵੱਡੀ ਨੇਤਾ ਹਨ। ਉਸ ਸ਼ਖਸ ਨੂੰ ਜਨਮਦਿਨ ਮੁਬਾਰਕ ਜਿਸ ਨੇ ਔਰਤਾਂ ਦੀ ਹਿੰਮਤ, ਸਾਡੇ ਦੇਸ਼ ਦੇ ਸੱਭਿਆਚਾਰ ਅਤੇ ਸਾਡੇ ਦੇਸ਼ ਦੇ ਲੋਕਾਂ ਦੀ ਸਮਰਥਾ ਮੁਤਾਬਕ ਅਪਣੇ ਆਪ ਨੂੰ ਢਾਲ ਲਿਆ ਹੈ। ਡੀਐਮਕੇ ਦੇ ਮੁਖੀ ਐਮਕੇ ਸਟਾਲਿਨ ਅਪਣੀ ਭੈਣ ਕਨੀਮੋਝੀ ਦੇ
ਨਾਲ ਸੋਨੀਆ ਗਾਂਧੀ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਉਹਨਾਂ ਦੇ ਘਰ ਪੁੱਜੇ। ਪੱਛਮ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਵੀ ਸੋਨੀਆ ਗਾਂਧੀ ਨੂੰ ਜਨਮਦਿਨ ਦੀ ਮੁਬਾਰਕ ਦਿਤੀ। ਉਹਨਾਂ ਨੇ ਅਪਣੇ ਟਵਿੱਟਰ 'ਤੇ ਸੋਨੀਆ ਗਾਂਧੀ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਬੈਨਰਜੀ ਅੱਜ ਨਵੀਂ ਦਿੱਲੀ ਵਿਖੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ।