‘84 ਸਿੱਖ ਕਤਲੇਆਮ’ ਦੀ ਮਹੱਤਵਪੂਰਨ ਗਵਾਹ ਹੈ ਸੋਨੀਆ ਗਾਂਧੀ, SIT ਕਰੇ ਜਾਂਚ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਤੰਜ਼ ਕਸਦੇ ਹੋਏ ਕਿਹਾ ਕਿ...

Sukhbir Badal

ਨਵੀਂ ਦਿੱਲੀ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਤੰਜ਼ ਕਸਦੇ ਹੋਏ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸ.ਆਈ.ਟੀ ਨੂੰ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਬਲਾਉਣਾ ਚਾਹੀਦੈ, ਅਤੇ ਉਹਨਾਂ ਦਾ ਨਾਰਕੋ ਟੈਸਟ ਕਰਵਾਉਣਾ ਚਾਹੀਦੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ‘ਤੇ ਹਮਲੇ ਦੀ ਸਾਜ਼ਿਸ਼ ਰਾਜੀਵ ਗਾਂਧੀ ਦੇ ਘਰ ‘ਤੇ ਰਚੀ ਗਈ ਹੈ।

ਇਸ ਲਈ ਮਾਮਲੇ ‘ਚ ਸੋਨੀਆ ਗਾਂਧੀ ‘ਮਹੱਤਵਪੂਰਨ ਗਵਾਹ’ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਐਸ.ਆਈ.ਟੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਬੁਲਾਣਾ ਚਾਹੀਦੈ। ਕਾਂਗਰਸ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਹਾਲਾਂਕਿ, ਪਾਰਟੀ ਨੇ ਮੰਗਲਵਾਰ ਨੂੰ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਨੂੰ ਗਰਵ ਹੈ ਕਿ ਕਾਨੂੰਨੀ ਪ੍ਰਤੀਕਰਮ ਨੂੰ ਅਪਣਾ ਕੰਮ ਕਰਨ ਦਿਤਾ ਹੈ। ਬਾਦਲ ਨੇ ਅਪਣੇ ਘਰ ‘ਤੇ ਇਕ ਪ੍ਰੈਸ ਕਾਂਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘1984 ਦੇ ਸਿੱਖ ਵਿਰੋਧੀ ਦੰਗੇ ਦੀ ਸਾਜ਼ਿਸ਼ ਰਾਜੀਵ ਗਾਂਧੀ ਦੇ ਘਰ ‘ਤੇ ਰਚੀ ਗਈ ਹੈ।

ਉਹ ਉਸ ਸਮੇਂ ਕਾਂਗਰਸ ਦੇ ਪ੍ਰਧਾਨ ਸੀ ਅਤੇ ਉਹਨਾਂ ਦੀ ਪਤਨੀ ਸੋਨੀਆ ਗਾਂਧੀ ਨੂੰ ਇਸ ਬਾਰੇ ਸਭ ਪਤਾ ਸੀ। ਬਾਦਲ ਨੇ ਕਿਹਾ ਕਿ ਐਸ.ਆਈ.ਟੀ ਦੁਆਰਾ ਨਵੇਂ ਸਿਰੇ ਤੋਂ ਜਾਂਚ ਦੇ ਕਾਰਨ ਦੰਗਾ ਮਾਮਲੇ ਵਿਚ ਪਹਿਲੀ ਦੋਸ਼ੀ ਸਿੱਧ ਹੋਈ ਜਿਸ ‘ਚ ਮੰਗਲਵਾਲ ਨੂੰ ਦਿਲੀ ਦੀ ਇਕ ਅਦਾਲਤ ਨੇ ਇਕ ਵਿਅਕਤੀ ਦੀ ਮੌਤ ਦੀ ਸਜਾ ਅਤੇ ਦੂਜੇ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, ਸਾਰੇ ਦੋਸ਼ੀਆਂ – ਸੱਜਨ ਕੁਮਾਰ ਅਤੇ ਜਗਦੀਸ਼ ਟਾਇਟਲਰ ਅਤੇ ਹੋਰਨਾਂ ਨੂੰ ਵੀ ਰਾਜੀਵ ਗਾਂਧੀ ਨੇ ਨਿਰਦੇਸ਼ ਦਿਤੇ ਅਤੇ ਉਹਨਾਂ ਦੇ ਘਰ ‘ਤੇ ਸਾਜ਼ਿਸ਼ ਰਚੀ ਗਈ ਸੀ।

ਸੋਨੀਆ ਗਾਂਧੀ ਮਹੱਤਵਪੂਰਨ ਗਵਾਹ ਹੈ ਕਿਉਂਕਿ ਸਾਜ਼ਿਸ਼ ਉਹਨਾਂ ਦੇ ਘਰ ‘ਤੇ ਰਚੀ ਗਈ ਸੀ। ਐਸ.ਆਈ.ਟੀ ਨੂੰ ਉਹਨਾਂ ਨੂੰ ਬੁਲਾਉਣਾ ਚਾਹੀਦੈ। ਉਹਨਾਂ ਦਾ ਨਾਰਕੋ ਟੈਸਟ ਵੀ ਹੋਣਾ ਚਾਹੀਦੈ। ਬਾਦਲ ਨੇ ਕਿਹਾ ਕਿ ਇਹ ਇਕ ਦੋ ਲੋਕਾਂ ਦੀ ਹੱਤਿਆ ਦਾ ਮਾਮਲਾ ਨਹੀਂ ਸਗੋਂ ਹਜ਼ਾਰਾਂ ਲੋਕਾਂ ਦੇ ਕਤਲੇਆਮ ਦਾ ਮਾਮਲਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪੱਤਰਕਾਰ ਕਾਂਨਫਰੰਸ ਵਿਚ ਮੌਜੂਦ ਸੀ। ਉਹਨਾਂ ਨੇ ਕਿਹਾ ਕਿ ਪਿਛਲੇ 34 ਸਾਲ ਵਿਚ ਕੁਝ ਨਹੀਂ ਹੋਇਆ ਕਿਉਂਕਿ ਕਾਂਗਰਸ ਨੇ ਗਵਾਹਾਂ ਨੂੰ ਧਮਕਾਇਆ ਹੋਇਆ ਹੈ, ਸਬੂਤਾਂ ਨੂੰ ਮਿਟਾਇਆ ਹੈ ਅਤੇ ਸ਼ਾਮਲ ਅਪਣੇ ਨੇਤਾਵਾਂ ਨੂੰ ਬਚਾਉਣ ਲਈ ਸਾਰੇ ਯਤਨ ਕੀਤੇ ਹਨ।