22 ਸਾਲ ਬਾਅਦ ਫਿਰ ਪੂਰਾ ਹੋਣ ਜਾ ਰਿਹਾ ਹੈ ਪੰਜਾਬੀਆਂ ਦਾ ਸੁਪਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਸਿਰਫ਼ 30 ਰੁਪਏ 'ਚ ਹਰ ਰੋਜ਼ ਸਰਹੱਦ 'ਤੇ ਝੰਡਾ ਝੂਲਦਾ ਦੇਖਣਗੇ ਪੰਜਾਬੀ, ਜਾਣੋ ਕਿਵੇਂ

Wagah Border

ਪੇਸ਼ਾਵਰ- ਭਾਰਤ-ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਇਕ ਵੱਡੀ ਖ਼ਬਰ ਸਾਹਣੇ ਆਈ ਹੈ। ਉੱਥੇ ਹੀ ਪਾਕਿਸਤਾਨ ਨੇ ਆਰਟੀਕਲ 370 ਦੇ ਕਸ਼ਮੀਰ ਤੋਂ ਹਟਣ ਤੋਂ ਬਾਅਦ ਭਾਰਤ ਤੋਂ ਕਈ ਵੱਡੇ ਰਿਸ਼ਤੇ ਖਤਮ ਕਰ ਦਿੱਤੇ ਹਨ।

ਪਾਕਿਸਤਾਨ ਦੇ ਲਾਹੌਰ ਤੋਂ ਵਾਹਗਾ ਰੇਲਵੇ ਸਟੇਸ਼ਨ ਦੇ ਵਿਚਕਾਰ 22 ਸਾਲ ਬਾਅਦ ਇੱਕ ਵਾਰ ਫਿਰ 14 ਦਸੰਬਰ ਤੋਂ ਟ੍ਰੇਨ ਚੱਲਣੀ ਸ਼ੁਰੂ ਹੋ ਜਾਵੇਗੀ। ਇਸ ਰੇਲ ਗੱਡੀ ਵਿਚ, 181 ਯਾਤਰੀ ਯਾਤਰਾ ਕਰ ਸਕਦੇ ਹਨ, ਜੋ ਪਾਕਿਸਤਾਨ ਅਤੇ ਭਾਰਤ ਸਰਹੱਦ 'ਤੇ ਹਰ ਸ਼ਾਮ ਝੰਡੇ ਦੀ ਰਸਮ ਦਾ ਅਨੰਦ ਲੈ ਸਕਦੇ ਹਨ।

ਪਾਕਿਸਤਾਨ ਰੇਲਵੇ ਦੇ ਚੀਫ ਆਪਰੇਟਿੰਗ ਸੁਪਰਡੈਂਟ ਆਮਿਰ ਬਲੋਚ ਨੇ ਕਿਹਾ ਕਿ ਰੇਲ ਦੇ ਮੁੜ ਚਲਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਦੋ-ਕੋਚ ਵਾਲੀ ਇਸ ਰੇਲ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਇਹ ਟ੍ਰੇਨ ਇਕ ਦਿਨ ਵਿਚ ਚਾਰ ਚੱਕਰ ਲਗਾਏਗੀ, ਜਿਸ ਦਾ ਕਿਰਾਇਆ 30 ਰੁਪਏ ਹੋਵੇਗਾ। 1997 ਤੱਕ, ਇਹ ਰੇਲ ਲਾਹੌਰ ਅਤੇ ਵਾਹਗਾ ਸਟੇਸ਼ਨ ਦੇ ਵਿਚਕਾਰ ਚਲਦੀ ਸੀ।