ਬੁਲੰਦਸ਼ਹਿਰ ਹਿੰਸਾ ਦਾ ਦੋਸ਼ੀ ਸ਼ਿਖਰ ਅਗਰਵਾਲ ਗ੍ਰਿਫਤਾਰ, ਕੋਰਟ 'ਚ ਹੋਵੇਗੀ ਪੇਸ਼ੀ
ਸ਼ਿਖਰ ਭਾਜਪਾ ਯੂਵਾ ਮੋਰਚਾ ਦਾ ਸਯਾਨਾ ਸ਼ਹਿਰੀ ਪ੍ਰਧਾਨ ਹੈ ਅਤੇ ਸਯਾਨਾ ਚਿੰਗਰਾਵਠੀ ਵਿਵਾਦ ਵਿਚ ਨਾਮਜ਼ਦ ਦੋਸ਼ੀ ਹੈ।
Shikhar Agarwal in police custody
ਬਿਹਾਰ : ਬੁਲੰਦਸ਼ਹਿਰ ਹਿੰਸਾ ਦੇ ਦੋਸ਼ੀ ਅਤੇ ਭਾਜੁਮੋ ਦੇ ਸ਼ਹਿਰੀ ਪ੍ਰਧਾਨ ਸ਼ਿਖਰ ਅਗਰਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਿਖਰ ਨੰ ਪੁਲਿਸ ਨੇ ਹਾਪੁੜ ਤੋਂ ਗ੍ਰਿਫਤਾਰ ਕੀਤਾ ਹੈ। ਉਹ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਚਲ ਰਿਹਾ ਸੀ। ਸ਼ਿਖਰ 'ਤੇ ਹਿੰਸਾ ਨੂੰ ਭੜਕਾਉਣ ਦਾ ਦੋਸ਼ ਹੈ। ਸ਼ਿਖਰ ਭਾਜਪਾ ਯੂਵਾ ਮੋਰਚਾ ਦਾ ਸਯਾਨਾ ਸ਼ਹਿਰੀ ਪ੍ਰਧਾਨ ਹੈ ਅਤੇ ਸਯਾਨਾ ਚਿੰਗਰਾਵਠੀ ਵਿਵਾਦ ਵਿਚ ਨਾਮਜ਼ਦ ਦੋਸ਼ੀ ਹੈ।
ਇਸ ਵੇਲ੍ਹੇ ਐਸਆਈਟੀ ਸ਼ਿਖਰ ਤੋਂ ਪੁਛਗਿਛ ਕਰ ਰਹੀ ਹੈ। ਸ਼ਿਖਰ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਦੱਸ ਦਈਏ ਕਿ 3 ਦਸੰਬਰ ਨੂੰ ਸਯਾਨਾ ਦੇ ਚਿੰਗਰਾਵਠੀ ਵਿਚ ਗਊ ਹੱਤਿਆ ਦੀ ਅਫਵਾਹ ਤੋਂ ਬਾਅਦ ਹਿੰਸਾ ਭੜਕ ਗਈ ਸੀ ਜਿਸ ਵਿਚ ਇੰਸਪੈਕਟਰ ਸੁਬੋਧ ਅਤੇ ਸਥਾਨਕ ਨੌਜਵਾਨ ਸੁਮਿਤ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਸਬੰਧੀ ਦੱਸਿਆ ਕਿ ਹਿੰਸਾ ਦੇ ਮਾਮਲੇ ਵਿਚ ਕੁੱਲ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।