ਹਸਪਤਾਲ ਤੋਂ ਡਾਕਟਰ ਗਾਇਬ, ਮਹਿਲਾ ਨੇ ਫਰਸ਼ 'ਤੇ ਬੱਚੇ ਨੂੰ ਦਿਤਾ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਗੋਂਡਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਸਮੁਦਾਇਕ ਸਿਹਤ ਕੇਂਦਰ ਵਿਚ ਡਾਕਟਰ ਨਾ ਮਿਲਣ 'ਤੇ ਇਕ ਮਹਿਲਾ ਨੇ ...

woman delivers baby on floor

ਗੋਂਡਾ : ਯੂਪੀ ਦੇ ਗੋਂਡਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਸਮੁਦਾਇਕ ਸਿਹਤ ਕੇਂਦਰ ਵਿਚ ਡਾਕਟਰ ਨਾ ਮਿਲਣ 'ਤੇ ਇਕ ਮਹਿਲਾ ਨੇ ਫਰਸ਼ 'ਤੇ ਬੱਚੇ ਨੂੰ ਜਨਮ ਦਿਤਾ। ਦੇਵੀਪਾਟਨ ਮੰਡਲ ਦੇ ਵਧੀਕ ਸਿਹਤ ਨਿਰਦੇਸ਼ਕ ਡਾ. ਰਤਨ ਕੁਮਾਰ ਕਹਿੰਦੇ ਹਨ ਕਿ ਇਹ ਇਕ ਗੰਭੀਰ ਘਟਨਾ ਹੈ। ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਅਕਸਰ ਦੇਖਿਆ ਜਾਂਦਾ ਹੈ ਕਿ ਹਸਪਤਾਲ ਤੋਂ ਕਈ ਡਾਕਟਰ ਗਾਇਬ ਰਹਿੰਦੇ ਹਨ ਪਰ ੳੱਤਰ ਪ੍ਰਦੇਸ਼ 'ਚ ਇਕ ਹੋਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਸੁਚੇਤ ਹੋ ਗਿਆ ਹੈ ਅਤੇ ਕਾਰਵਾਈ ਕਰਨ ਦਾ ਯਕੀਨ ਦਿਵਾ ਰਿਹਾ ਹੈ। ਡਾਕਟਰਾਂ ਦੇ ਹਸਪਤਾਲ ਤੋਂ ਗਾਇਬ ਰਹਿਣ 'ਤੇ ਕਈ ਘਟਨਾਵਾਂ ਵਾਪਰੀਆਂ ਹਨ ਜਿਸ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਜੋ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਕਦਾ।

ਮੌਕੇ 'ਤੇ ਪਹੁੰਚੀ ਮਹਿਲਾ ਥਾਣਾ ਮੁਖੀ ਅਤੇ ਸੀਐਮਐਸ ਸੀਸੀਟੀਵੀ ਫੁਟੇਜ ਖੰਗਾਲ ਕੇ ਜਾਂਚ ਸ਼ੁਰੂ ਕੀਤੀ ਸੀ ਪਰ ਅੱਜ ਇਸ ਵਾਪਰੀ  ਇਸ ਘਟਨਾ ਨੇ ਜਿਲ੍ਹੇ ਦੇ ਹਸਪਤਾਲਾਂ ਵਿਚ ਸੁਰੱਖਿਆ ਦੇ ਨਾਲ - ਨਾਲ ਸਹੂਲਤਾਂ 'ਤੇ ਵੀ ਸਵਾਲਿਆ ਨਿਸ਼ਾਨ ਲਗਾ ਦਿਤਾ ਹੈ।  ਫਿਲਹਾਲ ਮੁਢਲੀ ਸਿਹਤ ਕੇਂਦਰ ਵਿਚ ਫਰਸ਼ 'ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸਿਹਤ ਵਿਭਾਗ ਜਿੰਮੇਵਾਰੀਆਂ 'ਤੇ ਕਾਰਵਾਈ ਦੀ ਗੱਲ ਕਹਿ ਰਿਹਾ ਹੈ।