ਪੰਜਾਬ ’ਚ Bird Flu ਦਾ ਖ਼ਤਰਾ, ਤੁਸੀਂ ਵੀ ਰਹੋ ਸਾਵਧਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਥੇ ਵਣ ਵਿਭਾਗ ਦੇ ਸਟਾਫ ਨੂੰ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ ਗਿਆ ਹੈ...

Bird Flu

ਰਾਜਸਥਾਨ: ਰਾਜਸਥਾਨ ਦੇ ਬਰਡ ਸੈਂਚੁਰੀ ਵਿਚ ਬਰਡ ਫਲੂ ਕਾਰਨ ਪੰਛੀਆਂ ਦੀ ਮੌਤ ਤੋਂ ਬਾਅਦ ਅੰਤਰਰਾਸ਼ਟਰੀ ਬਰਡ ਸੈਂਚੁਰੀ ਹਰੀਕੇ ਪਤਨ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵੈਟਨਰੀ ਅਤੇ ਵਣ ਵਿਭਾਗ ਦੀਆਂ ਟੀਮਾਂ ਨੇ ਸੁਰੱਖਿਆ ਹੋਰ ਵਧਾ ਦਿੱਤੀ ਹੈ। ਵੀਰਵਾਰ ਨੂੰ ਬਰਡ ਸੈਂਚੁਰੀ ਦੇ ਆਸਪਾਸ ਵਾਲੇ ਪਿੰਡਾਂ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।

ਇਸ ਸਮੇਂ ਹਰੀਕੇ ਪਤਨ ਬਰਡ ਸੈਂਚੁਰੀ ਵਿਚ 80 ਹਜ਼ਾਰ ਦੇ ਕਰੀਬ ਵਿਦੇਸ਼ੀ ਪੰਛੀ ਪਹੁੰਚੇ ਹੋਏ ਹਨ। ਇਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਿੰਨ ਦਿਨ ਪਹਿਲਾਂ ਸਰਕਾਰ ਨੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਸਨ। ਕੁੱਝ ਦਿਨ ਪਹਿਲਾਂ ਰਾਜਸਥਾਨ ਵਿਚ ਬਰਡ ਫਲੂ ਕਾਰਨ ਪੰਛੀਆਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਵਿਦੇਸ਼ਾਂ ਤੋਂ ਆਏ ਪੰਛੀਆਂ ਦੀ ਸੁਰੱਖਿਆ ਦੀ ਚਿੰਤਾ ਸਰਕਾਰ ਨੂੰ ਸਤਾਉਣ ਲੱਗੀ ਸੀ। ਜ਼ਿਲ੍ਹਾ ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ ਦੇ ਆਧਾਰਿਤ ਬਰਡ ਸੈਂਚੁਰੀ ਵਿਚ ਕੁੱਲ ਛੇ ਚੈਕ ਪੋਸਟਾਂ ਹਨ।

ਇੱਥੇ ਵਣ ਵਿਭਾਗ ਦੇ ਸਟਾਫ ਨੂੰ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ ਗਿਆ ਹੈ। ਦੋ ਬਲਾਕ ਅਧਿਕਾਰੀ, ਤਿੰਨ ਵਣ ਗਾਰਡ, ਸੱਤ ਬੇਲਦਾਰਾਂ ਸਮੇਤ 45 ਲੋਕਾਂ ਦੇ ਸਟਾਫ ਦੀਆਂ ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਅਤੇ ਬੋਟਿੰਗ ਰਾਹੀਂ ਗੈਸਹਾਟ ਦੀ ਸ਼ੁਰੂਆਤ ਕੀਤੀ ਗਈ ਸੀ। ਚੈਕ ਪੋਸਟਾਂ ਤੇ ਕੈਮਰੇ ਲਗਾ ਕੇ ਪੰਛੀਆਂ ਦੀ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ। ਵੈਟਨਰੀ ਟੀਮਾਂ ਨੂੰ ਅਲਰਟ ਕਰਨ ਤੋਂ ਇਲਾਵਾ ਬਰਡ ਸੈਂਚੁਰੀ ਦੇ ਆਸ-ਪਾਸ ਪੈਂਦੇ ਪਿੰਡ ਸ਼ੇਖਮਾਂਗਾ, ਭਰੋਆਨਾ, ਸਰੂਪਵਾਲਾ, ਤਖਿਆ, ਮੀਨੋਮਾਸੀ, ਰਾਮਗੜ੍ਹ, ਦਾਰੇਵਾਲ, ਮੌਜਗੜ੍ਹ, ਮਖੂ ਆਦਿ ਖੇਤਰਾਂ ਵਿਚ ਜੰਗਲਾਤ ਵਿਭਾਗ ਦੀਆਂ ਟੀਮਾਂ ਦੁਆਰਾ ਜਾ ਕੇ ਗੁਰਦੁਆਰਾ ਸਾਹਿਬ ਦੇ ਮਾਧਿਅਮ ਨਾਲ ਮੁਨਾਦੀ ਕਰਵਾਈ ਗਈ।

ਟੀਮਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇ ਕਿਤੇ ਕੋਈ ਵੀ ਪੰਛੀ ਮ੍ਰਿਤਕ ਦੀ ਹਾਲਤ ਵਿਚ ਦੇਖਿਆ ਗਿਆ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਬਰਡ ਸੈਂਚੁਰੀ ਵਿਚ ਡੇਢ ਮਹੀਨੇ ਦੌਰਾਨ ਵਿਦੇਸ਼ੀ ਪੰਛੀਆਂ ਦੀ ਤੇਜ਼ੀ ਨਾਲ ਆਮਦ ਹੋ ਰਹੀ ਹੈ। ਇੱਥੇ ਸ਼ੈਵਲਰ, ਕਾਮਨ ਪੋਚਰਡ, ਰੇਡ ਕ੍ਰਿਸਟੇਡ ਪੋਚਰਜ, ਗ੍ਰੇ ਲੇਗ ਗੀਜ, ਪਿਨ ਟੇਲ, ਨੋਰਥਨ ਸ਼ੋਵਲਰ, ਗਾਡਵਾਲ, ਗਾਡਵਿਟ, ਰਫ, ਰੀਵ, ਫ੍ਰੋਜੰਸ ਪੋਚਰਡ, ਵੂਲੀ ਨੈਕਡ ਸਟ੍ਰੋਕ, ਸੈਂਡ ਪਾਈਪਰ, ਸਾਈਬੇਰੀਅਨ ਗਲਜ, ਸਪੂਨ ਬਿਲਜ, ਪੇਟੇਂਡ ਸਟ੍ਰੋਕ, ਪਾਈਡ, ਰੂੜੀ ਸ਼ੈਲਡਕ, ਕਾਮਨ ਸ਼ੈਲਡਕ, ਗਾਡ ਵਿਟ, ਨਾਰਥਨ ਲੈਪਵਿੰਗ, ਏਵੋਸੇਟ ਆਦਿ ਪ੍ਰਜਾਤੀਆਂ ਦੇ ਵਿਦੇਸ਼ਾਂ ਤੋਂ ਪਹੁੰਚੇ ਹਨ।

ਜੰਗਲਾਤ ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਦਸਿਆ ਕਿ ਰਾਜਸਥਾਨ ਦੀ ਬਰਡ ਸੈਂਚੁਰੀ ਵਿਚ ਪੰਛੀਆਂ ਦੀ ਮੌਤ ਹੋਣ ਤੋਂ ਬਾਅਦ ਹਰੀਕੇ ਪਤਨ ਬਰਡ ਸੈਂਚੁਰੀ ਵਿਚ ਚੌਕਸੀ ਵਧਾਈ ਗਈ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸੈਂਚੁਰੀ ਦੇ ਆਸਪਾਸ ਕਿਸੇ ਵੀ ਪੰਛੀ ਦੀ ਮੌਤ ਨਹੀਂ ਹੋਈ ਸੰਭਵ ਹੈ ਕਿ ਕੁਝ ਲੋਕਾਂ ਨੇ ਅਜਿਹੀ ਅਫਵਾਹ ਫੈਲਾਈ ਹੋਵੇ। ਉਹਨਾਂ ਨੇ ਕਿਹਾ ਕਿ ਚੈਕ ਪੋਸਟਾਂ ਤੇ ਵਰਤੀ ਜਾ ਰਹੀ ਚੌਕਸੀ ਦਾ ਉਹ ਖੁਦ ਜਾਇਜ਼ਾ ਲੈ ਰਹੇ ਹਨ। ਵਿਦੇਸ਼ਾਂ ਤੋਂ ਆਏ ਪੰਛੀਆਂ ਨੂੰ ਮੁੱਖ ਰੱਖਦੇ ਹੋਏ ਸ਼ਿਕਾਰੀਆਂ ਤੇ ਵੀ ਸ਼ਿਕੰਜਾ ਕਸਿਆ ਗਿਆ ਹੈ। ਬਰਡ ਸੈਂਚੁਰੀ ਦੇ ਆਸ-ਪਾਸ ਦੇ ਪਿੰਡਾਂ ਵਿਚ ਮੁਨਾਦੀ ਕਰਵਾਉਣਾ ਸੁਰੱਖਿਆ ਦਾ ਹਿੱਸਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।