ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਧਰਤੀ ਘੁੰਮਦੀ ਹੋਈ ਹੋਵੇਗੀ ਪ੍ਰਤੀਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਮ ਪ੍ਰਡਿਊਸਰ ਅਤੁਲ ਕਸਬੇਕਰ ਨੇ ਟਵੀਟਰ 'ਤੇ ਸ਼ੇਅਰ ਕੀਤੀ ਹੈ ਵੀਡੀਓ

File Photo

ਨਵੀਂ ਦਿੱਲੀ : ਫਿਲਮ ਪ੍ਰਡਿਊਸਰ ਅਤੁਲ ਕਸਬੇਕਰ ਨੇ ਟਵੀਟਰ 'ਤੇ ਇਕ ਅਜਿਹੀ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਵੇਖ ਤੁਹਾਨੂੰ ਧਰਤੀ ਘੁੰਮਦੀ ਹੋਈ ਨਜ਼ਰ ਆਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੀਡੀਓ ਇਕ ਐਸਟੋਫੋਸੋਗ੍ਰਾਫਰ ਨੇ ਬਣਾਇਆ ਹੈ। ਅਤੁਲ ਕਸਬੇਕਰ ਨੇ 'ਨੀਰਜਾ' ਅਤੇ 'ਤੁਮਹਾਰੀ ਸੁਲੁ' ਵਰਗੀ ਫ਼ਿਲਮਾਂ ਨੂੰ ਪ੍ਰਡਿਊਸ ਕੀਤਾ ਹੈ।

ਸਾਨੂੰ ਪਤਾ ਹੈ ਕਿ ਧਰਤੀ ਘੁੰਮਦੀ ਹੈ ਪਰ ਫਿਰ ਵੀ ਸਾਨੂੰ ਇਹ ਗੱਲ ਕਦੇ ਮਹਿਸੂਸ ਨਹੀਂ ਹੋਈ ਹੈ। ਇਸ ਦਾ ਸਿੱਧਾ ਕਾਰਨ ਹੈ ਕਿ ਧਰਤੀ ਦੇ ਨਾਲ-ਨਾਲ ਅਸੀ ਵੀ ਉਸ ਗਤੀ ਨਾਲ ਘੁੰਮਦੇ ਰਹਿੰਦੇ ਹਾਂ ਪਰ ਜੇਕਰ ਕਦੇ ਤੁਹਾਨੂੰ ਧਰਤੀ ਦੇ ਘੁੰਮਣ ਦਾ ਅਹਿਸਾਸ ਹੋਵੇ ਤਾ ਕਿਵੇ ਲੱਗੇਗਾ? ਅਜਿਹਾ ਹੀ ਵੀਡੀਓ ਫਿਲਮ ਪ੍ਰਡਿਊਸਰ ਅਤੁਲ ਕਸਬੇਕਰ ਨੇ 9 ਜਨਵਰੀ ਨੂੰ ਪੋਸਟ ਕੀਤਾ ਹੈ।

ਇਸ ਵੀਡੀਓ ਬਾਰੇ ਉਨ੍ਹਾਂ ਨੇ ਲਿਖਿਆ ਕਿ ''ਇਹ ਵੀਡੀਓ ਐਸਟੋਫੋਟੋਗ੍ਰਾਫਰ ਨੇ ਬਣਾਇਆ ਜਿਸ ਵਿਚ ਸਾਨੂੰ ਧਰਤੀ ਦੇ ਘੁੰਮਣ ਦਾ ਅਹਿਸਾਸ ਹੁੰਦਾ ਹੈ। ਇਸ ਦੇ ਲਈ ਫੋਟੋਗ੍ਰਾਫਰ ਨੇ ਟ੍ਰੈਕਿੰਗ ਮਾਓਂਟ ਨੂੰ ਨੌਰਥ ਸਟਾਰ(ਧਰੁਵ ਤਾਰੇ) ਦੀ ਦਿਸ਼ਾ ਵਿਚ ਰੱਖਿਆ ਅਤੇ ਅਗਲੇ ਤਿੰਨ ਘੰਟੇ ਤੱਕ ਉਹ ਹਰ 12 ਸੈਕਿੰਡ ਤੱਕ ਫੋਟੋ ਖਿੱਚਦੇ ਰਹੇ। ਇਸ ਦੌਰਾਨ ਕੈਮਰਾ ਲਗਾਤਾਰ ਗਲੈਕਸੀ ਦੇ ਉਸੇ ਹਿੱਸੇ ਨੂੰ ਵੇਖ ਰਿਹਾ ਸੀ ਜਿਸ ਵੱਲ ਇਸ ਨੂੰ ਨਿਰਦੇਸ਼ਤ ਕੀਤਾ ਗਿਆ ਸੀ''।

 ਇਸ ਵੀਡੀਓ ਨੂੰ ਹੁਣ ਤੱਕ 40 ਹਜ਼ਾਰ ਤੋਂ ਜਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਅਤੇ 17 ਹਜ਼ਾਰ ਤੋਂ ਜਿਆਦਾ ਵਾਰ ਵੀਡੀਓ ਨੂੰ ਰੀਟਵੀਟ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਪ੍ਰਿਥਵੀ ਆਪਣੇ ਧੁਰੇ 'ਤੇ 23.5 ਡਿਗਰੀ ਝੁਕੀ ਹੋਈ ਹੈ ਅਤੇ ਇਹ ਨਿਰੰਤਰ ਘੁੰਮਦੀ ਰਹਿੰਦੀ ਹੈ। ਇਸੇ ਦੇ ਨਾਲ ਦਿਨ ਅਤੇ ਰਾਤ ਹੁੰਦੇ ਹਨ। ਪਰ ਸਾਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਇਸ ਲਈ ਨਹੀਂ ਹੁੰਦਾ ਹੈ ਕਿਉਂਕਿ ਅਸੀ ਵੀ ਪ੍ਰਿਥਵੀ ਦੇ ਨਾਲ ਘੁੰਮ ਰਹੇ ਹੁੰਦੇ ਹਨ।