ਭਾਜਪਾ ਨੇ ਨਾਗਰਿਕਤਾ ਕਾਨੂੰਨ ‘ਤੇ ਅਪਣਾ ਟਵੀਟ ਕੀਤਾ ਡਿਲੀਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਪੂਰੇ ਦੇਸ਼ ਵਿਚ ਪ੍ਰਦਰਸ਼ਨ ਜਾਰੀ ਹਨ।

BJP Deletes Its Tweet on NRC

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਪੂਰੇ ਦੇਸ਼ ਵਿਚ ਪ੍ਰਦਰਸ਼ਨ ਜਾਰੀ ਹਨ। ਭਾਜਪਾ ਸਰਕਾਰ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਰਾਹੀਂ ਇਕ ਧਰਮ ਨੂੰ ਨਿਸ਼ਾਨਾ ਬਣਾ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਕਿਸੇ ਵੀ ਭਾਰਤੀ ਨਾਗਰਿਕ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

 

ਅਮਿਤ ਸ਼ਾਹ ਨੇ ਖੁਦ ਵੀ ਇਹੀ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਦਾ ਵੀ ਇਹੀ ਕਹਿਣਾ ਹੈ ਕਿ ਦੇਸ਼ਭਰ ਵਿਚ ਐਨਆਰਸੀ ਲਾਗੂ ਕਰਨ ਦੀ ਵੀ ਕੋਈ ਤੁਰੰਤ ਯੋਜਨਾ ਨਹੀਂ ਹੈ। ਅਮਿਤ ਸ਼ਾਹ ਦੇ ਬਿਆਨ ਦਾ ਇਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਇਹ ਟਵੀਟ 11 ਅਪ੍ਰੈਲ ਦਾ ਹੈ। ਜਿਸ ਵਿਚ ਕਿਹਾ ਗਿਆ ਸੀ ਕਿ ਅਸੀਂ ਦੇਸ਼ ਭਰ ਵਿਚ ਐਨਆਰਸੀ ਲਾਗੂ ਕਰਾਂਗੇ ਅਤੇ ਬੁੱਧ, ਸਿੱਖ ਅਤੇ ਹਿੰਦੂਆਂ ਨੂੰ ਛੱਡ ਕੇ ਇਕ-ਇਕ ਘੁਸਪੈਠੀਏ ਨੂੰ ਦੇਸ਼ ਵਿਚੋਂ ਮਿਟਾ ਦੇਵਾਂਗੇ।

 


 

ਇਹ ਟਵੀਟ ਭਾਜਪਾ ਦੇ ਅਧਿਕਾਰਕ ਟਵਿਟਰ ਹੈਂਡਲ ਤੋਂ ਕੀਤਾ ਗਿਆ ਸੀ। ਜਿਸ ਸਮੇਂ ਇਹ ਟਵੀਟ ਕੀਤਾ ਗਿਆ ਸੀ, ਉਸ ਸਮੇਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਪਰ ਜੇਕਰ ਹੁਣ ਇਸ ਬਿਆਨ ਨੂੰ ਖੋਜਿਆ ਜਾਵੇ ਤਾਂ ਇਹ ਬਿਆਨ ਨਹੀਂ ਮਿਲੇਗਾ। ਇਸ ਟਵੀਟ ‘ਤੇ ਲੋਕ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਅ ਨੂੰ ਪੁੱਛ ਰਹੇ ਹਨ ਕਿ, ‘ਸਾਹਿਬ ਕਿਉਂ ਅਤੇ ਕਿਸ ਦੇ ਕਹਿਣ ‘ਤੇ ਇਹ ਟਵੀਟ ਡਿਲੀਟ ਕੀਤਾ?