ਕਿਸਾਨੀ ਅੰਦੋਲਨ ‘ਚ ਡਟੇ Galav Waraich ਵੱਲੋਂ ਤਿਰੰਗੇ ‘ਤੇ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਿੱਕਰੀ ਬਾਰਡਰ ‘ਤੇ ਉਚੇਚੇ ਤੌਰ ‘ਤੇ ਗਲਵ ਵੜੈਚ ਪਹੁੰਚੇ ਹੋਏ ਹਨ...

Galav Waraich

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਟਿੱਕਰੀ ਬਾਰਡਰ ‘ਤੇ ਉਚੇਚੇ ਤੌਰ ‘ਤੇ ਗਲਵ ਵੜੈਚ ਪਹੁੰਚੇ ਹੋਏ ਹਨ ਤੇ ਲਗਾਤਾਰ ਕਿਸਾਨ ਸੰਘਰਸ਼ ਦੇ ਵਿਚ ਜੁੜੇ ਹੋਏ ਹਨ। ਗਲਵ ਵੜੈਚ ਵੱਲੋਂ ਪੂਰੇ ਸੰਘਰਸ਼ ਵਿਚ ਬਹੁਤ ਅਹਿਮ ਕਿਰਦਾਰ ਨਿਭਾਇਆ ਗਿਆ ਹੈ ਜਦੋਂ ਕਿਤੇ ਜੋਸ਼ ਦੀ ਗੱਲ ਹੁੰਦੀ ਹੈ ਤਾਂ ਨੌਜਵਾਨਾਂ ‘ਚ ਜੋਸ਼ ਅਤੇ ਉਨ੍ਹਾਂ ਨੂੰ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹਾ ਕਰਨ ਲਈ ਗਲਵ ਨੂੰ ਸਟੇਜ ‘ਤੇ ਭੇਜਿਆ ਜਾਂਦਾ ਹੈ।

ਇਸ ਦੌਰਾਨ ਗਲਵ ਵੜੈਚ ਨੇ ਕਿਹਾ ਕਿ ਸਾਡੀ ਰਿਹਾਇਸ਼ ਟਿੱਕਰੀ ਬਾਰਡਰ ਵਾਲੇ ਪਾਸੇ ਹੈ ਤੇ ਅਸੀਂ ਜ਼ਿਆਦਾ ਤਰ ਉਸ ਪਾਸੇ ਹੀ ਰਹਿੰਦੇ ਹਾਂ ਅਤੇ ਹੁਣ ਅਸੀਂ ਇਸ ਪਾਸੇ 3 ਹਜਾਰ ਔਰਤਾਂ ਲਈ ਟੈਂਟ ਦਾ ਪ੍ਰਬੰਧ ਵੀ ਕੀਤਾ ਜੇਕਰ ਫੈਮਲੀ ਜਾਂ ਔਰਤਾਂ ਨੂੰ ਰਿਹਾਇਸ਼ ਦੀ ਦਿੱਕਤ ਹੈ ਤਾਂ ਇੱਥੇ ਟਿੱਕਰੀ ਵੱਲ ਆ ਕੇ ਰਹਿ ਸਕਦਾ ਹੈ। ਵੜੈਚ ਨੇ ਕਿਹਾ ਜੋਸ਼ ਬਹੁਤ ਕਮਾਲ ਤੇ ਉਸਤੋਂ ਵੱਡਾ ਹੋਸ਼ ਵੀ ਬਹੁਤ ਕਮਾਲ ਹੈ ਕਿਉਂਕਿ ਸਰਕਾਰ ਦਾ ਕਿਸਾਨ ਅੰਦੋਲਨ ਨੂੰ ਪਾੜਨ ਜਾਂ ਜਥੇਬੰਦੀਆਂ ਨੂੰ ਪਾੜਨ ਜਾਂ ਲੋਕਾਂ ਨੂੰ ਵਿੱਚ ਅਜਿਹਾ ਮਾਹੌਲ ਪੈਦਾ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਤੌਰ-ਤਰੀਕੇ ਅਪਣਾਏ ਜਾ ਰਹੇ ਹਨ ਪਰ ਲੋਕਾਂ ਸਬਰ, ਭਾਈਚਾਰਕ ਸਾਂਝ ਅਤੇ ਲੋਕਾਂ ਦੇ ਚਹਿਰੇ ਦਿਨੋ-ਦਿਨ ਖਿੜ੍ਹਦੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹਰਿਆਣਾ ਵਾਲੇ ਨੌਜਵਾਨਾਂ ਨੇ ਮੈਨੂੰ ਕਿਹਾ ਕਿ ਇਸ ਅੰਦੋਲਨ ਨੂੰ ਚੁੱਕਿਆ ਨਾ ਜਾਵੇ ਕਿਉਂਕਿ ਇੱਥੇ ਪੰਜਾਬ ਅਤੇ ਹਰਿਆਣਾ ਨੂੰ ਮੁੜ ਸੰਯੁਕਤ ਪੰਜਾਬ ਬਣਾਇਆ ਜਾਵੇ। ਵੜੈਚ ਨੇ ਕਿਹਾ ਕਿ ਲੋਕ ਸਰਕਾਰਾਂ ਦੀ ਸਿਆਸਤ ਸਮਝ ਚੁੱਕੇ ਹਨ, ਗੋਰਿਆਂ ਦੀ ਨੀਤੀ ਉਤੇ ਚੱਲ ਕੇ ਹੀ ਸਾਡਿਆਂ ਲੀਡਰਾਂ ਨੇ ਸਾਡੇ ਪੰਜਾਬ ਦੀ ਵੰਡ ਕੀਤੀ ਸੀ ਪਰ ਲੋਕਾਂ ਦਾ ਏਕਾ ਹੁਣ ਟੁੱਟ ਨਹੀਂ ਰਿਹਾ ਤੇ ਨਾ ਹੀ ਟੁੱਟਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਲੋਕਾਂ ਨੂੰ ਝੰਡਿਆਂ ਦੇ ਨਾਂ ‘ਤੇ ਵੰਡਣਾ ਚਾਹੁੰਦੇ ਹੈ ਪਰ ਲੋਕ ਨਹੀਂ ਵੰਡੇ ਜਾ ਰਹੇ।

ਵੜੈਚ ਨੇ ਕਿਹਾ ਕਿ ਦੇਸ਼ ਲਈ, ਮਾਨਵਤਾ ਲਈ ਸਾਡੇ ਗੁਰੂਆਂ ਨੇ ਲੜਾਈਆਂ ਕੀਤੀਆਂ ਹਨ, ਤਿਰੰਗੇ ਝੰਡੇ ਵਿਚ ਵੀ ਸਾਡੇ ਹੀ ਗੁਰੂਆਂ ਦੇ ਰੰਗ ਜਿਵੇ ਹਰ ਕਿਸਾਨੀ ਦਾ, ਚਿੱਟਾ ਸ਼ਾਂਤੀ ਦਾ ਪ੍ਰਤੀਕ, ਤੇ ਕੇਸਰੀ ਸਾਡੇ ਗੁਰੂ ਦਾ ਜ਼ੁਲਮ ਦੇ ਖਿਲਾਫ਼ ਲੜਨਾ ਹੈ। ਵੜੈਚ ਨੇ ਕਿਹਾ ਕਿ ਤਿਰੰਗੇ ਲਈ ਸਾਡੇ ਵੀਰਾਂ ਅਤੇ ਦੇਸ਼ ਵਿਚੋਂ 80 ਫ਼ੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ਪਰ ਹੁਣ ਇਹ ਤਿਰੰਗਾ ਝੰਡਾ ਆਰਐਸਐਸ ਦੇ ਗਲਤ ਹੱਥਾਂ ਵਿਚ ਆ ਗਿਆ ਹੈ।

ਭਗਤ ਸਿੰਘ ਵਰਗਿਆਂ ਨੇ ਦੇਸ਼ ਆਜ਼ਾਦ ਕਰਵਾਇਆ ਹੁਣ ਅਸੀਂ ਇਨ੍ਹਾਂ ਦਲਾਲਾਂ ਦੇ ਹੱਥਾਂ ਵਿਚੋਂ ਤਿਰੰਗਾ ਝੰਡਾ ਆਜ਼ਾਦ ਕਰਾਉਣਾ ਹੈ। ਵੜੈਚ ਨੇ ਕਿਹਾ ਕਿ ਸਾਡੀ ਭਾਈਚਾਰਕ ਸਾਂਝ ਅਤੇ ਸਾਡਾ ਵਿਕਾਸ ਇਸ ਤਿਰੰਗੇ ਵਿਚ ਹੀ ਲੁਕਿਆ ਹੋਇਆ ਹੈ ਪਰ ਸਾਡੇ ਲੜਾਈ ਮੌਜੂਦਾ ਮੋਦੀ ਸਰਕਾਰ ਨਾਲ ਹੈ, ਤਿਰੰਗੇ ਝੰਡੇ ਨਾਲ ਨਹੀਂ।

ਵੜੈਚ ਨੇ ਕਿਹਾ ਕਿ ਜਦੋਂ ਅਸੀਂ 26 ਜਨਵਰੀ ਨੂੰ ਟਰੈਕਟਰਾਂ ਉੱਤੇ ਝੰਡਾ ਲਗਾ ਕੇ ਜਾਵਾਂਗੇ ਤਾਂ ਗੋਦੀ ਮੀਡੀਆ ਨੂੰ ਵੀ ਪਤਾ ਲਗੇਗਾ ਸਾਡੇ ਦੇਸ਼ ਦੇ ਕਿਸਾਨ ਹਨ ਅਤੇ ਜਦੋਂ ਟਰੈਕਟਰ ਅੱਗੇ ਝੰਡੇ ਲੱਗੇ ਹੋਣਗੇ ਤਾਂ ਕੋਈ ਟਰੈਕਟਰਾਂ ਲਾਠੀ ਜਾਂ ਕੁਝ ਮਾਰਨ ਤੋਂ ਪ੍ਰਹੇਜ਼ ਕਰਨਗੇ ਕਿਉਂਕਿ ਝੰਡੇ ਦੀ ਬਦਨਾਮੀ ਕਰਨ ‘ਤੇ ਦੇਸ਼ ਧ੍ਰੋਹ ਦਾ ਪਰਚਾ ਹੋਵੇਗਾ ਅੱਗੇ ਵੜੈਚ ਨੇ ਕਿਹਾ ਕਿ ਅਸੀਂ ਟਰੈਕਟਰਾਂ ‘ਤੇ ਝੰਡਾ ਲਗਾ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਬੀਜੇਪੀ, ਆਰਐਸਐਸ, ਮੋਦੀ ਸਰਕਾਰ ਨਾਲ ਲੜਾਈ ਹੈ ਜੋ ਕਿ ਅਸੀਂ ਜਿੱਤ ਕੇ ਜਾਵਾਂਗੇ।