ਸਿੰਘਾਂਪੁਰ ‘ਚ ਟਰੱਕ ਚਲਾਉਣ ਵਾਲੇ ਪੰਜਾਬੀ ਮੁੰਡਿਆਂ ਨੇ ਧਰਿਆ ਕੇਂਦਰ ਸਰਕਾਰ ਦੀ ਧੌਣ ‘ਤੇ ਗੋਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਕਿਸਾਨ ਅੰਦੋਲਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ...

Singhapur Driver

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਦਿੱਲੀ ਵਿਚ ਕਿਸਾਨ ਅੰਦੋਲਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਤੇ ਕਿਸਾਨਾਂ ਦੇ ਹੌਂਸਲਿਆਂ ਸਦਕਾ ਕਿਸਾਨ ਅੰਦੋਲਨ ਦਿਨੋਂ-ਦਿਨ ਹੋਰ ਵੀ ਤਿੱਖਾ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਹਲਕਾ ਕਰਨ ਲਈ ਨਿੱਤ ਨਵਾਂ ਪੈਂਤਰਾ ਵਰਤਣ ਲੱਗੀ ਹੈ ਪਰ ਕਿਸਾਨ ਆਪਣੀ ਬਿੱਲ ਰੱਦ ਕਰਾਉਣ ਵਾਲੀ ਜਿੱਦ ‘ਤੇ ਅੜੇ ਹੋਏ ਹਨ।

ਦੱਸ ਦਈਏ ਕਿ ਇਸ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਲਗਪਗ 2 ਮਹੀਨੇ ਹੋਣ ਵਾਲੇ ਹਨ ਤੇ ਕੇਂਦਰ ਦਾ ਨੁਮਾਇੰਦਿਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਹੁਣ ਕਈਂ ਮੀਟਿੰਗਾਂ ਕੀਤੀ ਜਾ ਚੁੱਕੀਆਂ ਹਨ ਜੋ ਕਿ ਬਿਲਕੁਲ ਬੇਸਿੱਟਾ ਰਹੀਆਂ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਬਿਲਾਂ ਨੂੰ ਰੱਦ ਕਰਵਾਏ ਬਿਨਾਂ ਇੱਥੋਂ ਧਰਨਾ ਪ੍ਰਦਰਸ਼ਨ ਖ਼ਤਮ ਨਹੀਂ ਕਰਨਗੇ। ਕਿਸਾਨਾਂ ਦੀ ਸੇਵਾ ਤੇ ਹੌਂਸਲੇ ਬੁਲੰਦ ਕਰਨ ਲਈ ਸੂਝਵਾਨ ਸਮਾਜਸੇਵੀ, ਕਿਸਾਨਾਂ, ਗਾਇਕਾਂ ਵੱਲੋਂ ਰੋਜ਼ਾਨਾਂ ਕਿਸਾਨ ਮੋਰਚੇ ‘ਤੇ ਸ਼ਿਰਕਤ ਕੀਤੀ ਜਾਂਦੀ ਹੈ।

ਉੱਥੇ ਹੀ ਅੱਜ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਸਿੰਘਾਂਪੁਰ ਦੇ ਨੌਜਵਾਨ ਡਰਾਇਵਰਾਂ ਵੱਲੋਂ ਕਿਸਾਨ ਅੰਦੋਲਨ ‘ਚ ਬੱਸ ਲੈ ਕੇ ਸ਼ਿਰਕਤ ਕੀਤੀ ਗਈ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਡੀ ਕੋਸਿਸ਼ ਇਹ ਹੀ ਕਿ ਕਿਸਾਨਾਂ ਦਾ ਵੱਧ-ਵੱਧ ਸਾਥ ਦਿੱਤਾ ਜਾਵੇ। ਇਸ ਦੌਰਾਨ ਹੀ ਨੌਜਵਾਨ ਡਰਾਇਵਰ ਨੇ ਗੱਲਬਾਤ ‘ਚ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਕੇ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਠੰਡ ਦਾ ਮੌਸਮ ਹੈ ਤੇ ਸਾਡੇ ਕਿਸਾਨ ਵੀਰ 60 ਦੇ ਲਗਪਗ ਸ਼ਹੀਦ ਵੀ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਇਸ ਅੰਦੋਲਨ ਦੀ ਸ਼ੁਰੂ ਤੋਂ ਪੰਜਾਬ ਤੋਂ ਹੋਈ ਸੀ ਫਿਰ ਹਰਿਆਣਾ, ਰਾਜਸਥਾਨ, ਯੂਪੀ, ਉਤਰਾਖੰਡ, ਤਾਮਿਲਨਾਡੂ ਹੋਰ ਕਾਫ਼ੀ ਸੂਬੇ ਸਾਡੇ ਨਾਲ ਕਿਸਾਨ ਮੋਰਚਾ ਦਾ ਹਿੱਸਾ ਬਣ ਰਹੇ ਹਨ, ਇਹ ਅੰਦੋਲਨ ਹੁਣ ਇਕੱਲੇ ਪੰਜਾਬ ਦਾ ਨਹੀਂ ਸਗੋਂ ਪੂਰੇ ਭਾਰਤ ਦੇ ਕਿਸਾਨ ਇਸ ਅੰਦੋਲਨ ਵਿਚ ਉਚੇਚੇ ਤੌਰ ‘ਤੇ ਪਹੁੰਚ ਕੇ ਕਿਸਾਨ ਮੋਰਚੇ ਦਾ ਹਿੱਸਾ ਬਣ ਰਹੇ ਹਨ। ਨੌਜਵਾਨ ਗੁਰਦੀਪ ਨੇ ਦੱਸਿਆ ਕਿ ਜੋ ਸਾਡਾ ਮਾਲਕ ਹੈ ਉਸਨੇ ਇਸ ਅੰਦੋਲਨ ਵਿਚ ਫਰੀ ਸੇਵਾ ਵਜੋਂ ਬੱਸ ਭੇਜੀ ਹੋਈ ਹੈ ਤੇ ਦੋ ਬੱਸਾਂ ਰੋਜ ਲਗਾਤਾਰ ਆ ਰਹੀਆਂ ਹਨ।

ਅੱਗੇ ਨੌਜਵਾਨਾਂ ਨੇ ਕਿਹਾ ਕਿ ਮੋਦੀ ਸਾਡੇ ਲਈ ਕਾਨੂੰਨਾਂ ਦੇ ਫ਼ਾਇਦੇ ਗਿਣਾਈ ਜਾਂਦਾ ਹੈ ਪਰ ਜਦੋਂ ਅਸੀਂ ਫ਼ਾਇਦੇ ਲੈਣ ਲਈ ਤਿਆਰ ਹੀ ਨਹੀਂ ਤਾਂ ਮੋਦੀ ਨੂੰ ਇਹ ਕਾਲੇ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਨਾ ਚਾਹੀਦਾ ਹੈ। ਇਸ ਦੌਰਾਨ ਨੌਜਵਾਨ ਕਿਸਾਨਾ ਨੇ ਮੋਦੀ ਨਾਅਰੇ ‘ਸਬਕਾ ਸਾਥ, ਸਬਕਾ ਵਿਕਾਸ’ ਨੂੰ ਨਕਾਰਿਆਂ ਕਿਹਾ ਕਿ ਵਿਕਾਸ ਦਾ ਸਿਰਫ਼ ਅੰਬਾਨੀ ਤੇ ਅਡਾਨੀ ਵਰਗਿਆਂ ਦਾ ਹੀ ਹੋ ਰਿਹਾ ਹੈ ਪਰ ਕਿਸਾਨਾਂ ਦਾ ਨਾ ਇਨ੍ਹਾਂ ਨੇ ਵਿਕਾਸ ਕੀਤਾ ਹੈ ਤੇ ਨਾ ਇਹ ਕਰਨਗੇ।

ਇਸ ਦੌਰਾਨ 65 ਸਾਲਾ ਬਾਬਾ ਜਗੀਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਇੱਥੇ ਆਇਆ ਇੱਕ ਮਹੀਨਾ ਹੋ ਗਿਆ ਹੈ ਤੇ ਮੈਂ ਆਪਣੇ ਨਾਲ ਲਿਆਂਦੇ ਦੂਜੇ ਕੱਪੜੇ ਜਾਂ ਜਿੱਤ ਕੇ ਪਾਉਣੇ ਆ, ਜਾਂ ਕੁਰਬਾਨੀ ਦੇ ਕੇ ਪਾਉਣੇ ਆ। ਗੱਲਬਾਤ ਦੌਰਾਨ ਪਤਾ ਲਗਦਾ ਹੈ ਕਿ ਕਿਸਾਨਾਂ ਦੇ ਹੌਸਲੇ ਕਿੰਨੇ ਬੁਲੰਦ ਹਨ ਤੇ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਜਾਣਗੇ।