Bhana Sidhu ਦਾ ਅਕਾਲੀ-ਕਾਂਗਰਸੀਆਂ ਨੂੰ ਖੁੱਲ੍ਹਾ ਚੈਲੇਂਜ, ਕਿਸਾਨਾਂ ਲਈ ਕਰਕੇ ਦਿਖਾਓ ਇਹ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਹੁਣ ਦਿੱਲੀ ਦੇ ਬਾਰਡਰ ਘੇਰੇ ਹੋਏ ਹਨ...

Bhana Sidhu

ਨਵੀਂ ਦਿੱਲੀ (ਸੁਰਖ਼ਾਬ ਚੰਨ): ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਹੁਣ ਦਿੱਲੀ ਦੇ ਬਾਰਡਰ ਘੇਰੇ ਹੋਏ ਹਨ। ਦਿੱਲੀ ਅੰਦੋਲਨ ਦਾ ਅੱਜ 46ਵਾਂ ਦਿਨ ਹੈ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਮੀਟਿੰਗਾਂ ਵਿਚ ਕੁਝ ਕੱਢਣ ਪਾਉਣ ਨੂੰ ਨਹੀਂ ਮਿਲਿਆ। ਹੁਣ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਖ-ਵੱਖ ਤਰੀਕਾਂ ‘ਚ 8 ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ। ਬੇਸਿੱਟਾ ਮੀਟਿੰਗਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ 5 ਤੋਂ 6 ਲੱਖ ਟਰੈਕਟਰ ਰੋਸ ਮਾਰਚ ਕੱਢਣਗੇ।

ਕਿਸਾਨ ਅੰਦੋਲਨ ਦੀਆਂ ਸਟੇਜਾਂ ਉਤੇ ਲਗਾਤਾਰ ਗਾਇਕਾਂ, ਕਿਸਾਨ ਜਥੇਬੰਦੀਆਂ, ਅਤੇ ਸਮਾਜਸੇਵੀਆਂ ਦਾ ਆਉਣਾ ਜਾਣਾ ਬਣਿਆ ਹੋਇਆ ਹੈ। ਉਥੇ ਹੀ ਅੱਜ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਭਾਨਾ ਸਿੱਧੂ ਨੇ ਕਿਸਾਨ ਅੰਦੋਲਨ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਭਾਨਾ ਸਿੱਧੂ ਨੇ ਦੇਸ਼ ਦੇ ਸਾਰੇ ਨੌਜਵਾਨਾਂ ਦਾ ਕਿਸਾਨ ਅੰਦੋਲਨ ‘ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਲਈ ਧਨਵਾਦ ਕੀਤਾ ਤੇ ਕਿਹਾ ਕਿ ਇਸ ਅੰਦੋਲਨ ਤੋਂ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਕੁਝ ਸਿੱਖਣਾ ਹੈ ਜਿਵੇਂ ਸਾਡੇ ਪੰਜਾਬ ਨੂੰ ਭ੍ਰਿਸ਼ਟ ਨੇਤਾਵਾਂ ਨੇ ਕਿੰਝ ਲੁੱਟਿਆ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਹਾਲੇ ਤੱਕ ਰੱਦ ਕਿਉਂ ਨਹੀਂ ਹੋਏ, ਇਸ ਪਿੱਛੇ ਪੰਜਾਬ ਦੇ ਲੀਡਰਾਂ ਦਾ ਪੂਰਾ ਹੱਥ ਹੈ। ਭਾਨਾ ਨੇ ਸੁਖਬੀਰ ਬਾਦਲ ‘ਤੇ ਤਿੱਖਾ ਨਿਸ਼ਾਨਾ ਸਾਧਿਆ ਕਿਹਾ ਕਿ ਜਿਹੜੇ ਮੋਰਚੇ ‘ਤੇ 60 ਕਿਸਾਨਾਂ ਦੀ ਮੌਤ ਹੋਈ ਹੈ, ਸੁਖਬੀਰ ਬਾਦਲ ਨੂੰ ਇਨ੍ਹਾਂ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਹੀ ਭਾਨਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲਿਆ, ਕਿਹਾ ਕਿ ਪੂਰਾ ਪੰਜਾਬ ਤਾਂ ਧਰਨੇ ‘ਤੇ ਪਰ ਕੈਪਟਨ ਸਾਬ ਅਡਾਨੀਆਂ ਦਾ ਨੈਸ਼ਨਲ ਹਾਈਵੇਅ ਕਢਵਾਈ ਜਾਂਦੇ ਹਨ।

ਭਾਨਾ ਸਿੱਧੂ ਨੇ ਇੱਥੇ ਸ਼੍ਰੀ ਬਰਾੜ ਉਤੇ ਹੋਏ ਪਰਚੇ ਦਾ ਜ਼ਿਕਰ ਵੀ ਕੀਤਾ, ਉਨ੍ਹਾਂ ਕਿਹਾ ਕਿ ਪਹਿਲਾਂ ਕਿਹੜਾ ਹਥਿਆਰਾ ਉਤੇ ਗੀਤ ਨਹੀਂ ਆਉਂਦੇ ਸੀ, ਇਹ ਤਾਂ ਅਮਿਤ ਸ਼ਾਹ ਦੇ ਕਹਿਣ ‘ਤੇ ਹੀ ਕੈਪਟਨ ਅਮਰਿੰਦਰ ਸਿੰਘ ਸ਼੍ਰੀ ਬਰਾੜ ਉਤੇ ਪਰਚਾ ਕਰਵਾਇਐ ਜੋ ਕਿ ਬਹੁਤ ਗਲਤ ਗੱਲ ਹੈ। ਇਸ ਦੌਰਾਨ ਭਾਨਾ ਸਿੱਧੂ ਨੇ ਪੰਜਾਬ ਦੇ ਲੀਡਰਾਂ ਨੂੰ ਮੂੰਹ-ਮੱਥੇ ਨਾ ਲਗਾਉਣ ਦੀ ਗੱਲ ਵੀ ਕਹੀ ਕਿ ਇਨ੍ਹਾਂ ਕਰਕੇ ਹੀ ਕਿਸਾਨ ਵਿਰੋਧੀ ਬਿਲ ਖਾਰਜ ਨਹੀਂ ਹੋ ਰਹੇ ਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਇਨ੍ਹਾਂ ਦੇ ਪਿੱਛੇ ਨਾ ਲੱਗਣ ਦੀ ਗੱਲ ਵੀ ਕਹੀ ਹੈ।

ਸਿੱਧੂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਪੰਜਾਬ ‘ਚ ਅਜਿਹੀ ਪਾਰਟੀ ਹੋਵੇ ਜੋ ਸਾਡੇ ਹੱਕਾਂ ਦੀ ਗੱਲ ਕਰੇ। ਇਸ ਦੌਰਾਨ ਭਾਨਾ ਨੇ ਪੰਜਾਬ ਦੇ ਐਮ.ਪੀ ਤੇ ਐਮ.ਐਲ.ਏ ‘ਤੇ ਸਿਕੰਜ਼ਾ ਕਸਦਿਆ ਕਿਹਾ ਕਿ ਦਿੱਲੀ ਲੋਕ ਸਭਾ ਵਿਚ ਮੁਹੰਮਦ ਸਦੀਕ, ਐਮ.ਪੀ ਪਰਨੀਤ ਕੌਰ, ਤੇ ਹੋਰ ਕਈਂ ਲੀਡਰਾਂ ਨੇ ਕਦੇਂ ਵੀ ਸਾਡੇ ਕਿਸਾਨਾਂ ਬਾਰੇ ਕੋਈ ਵੀ ਮੁੱਦਾ ਨਹੀਂ ਚੁੱਕਿਆ। ਭਾਨਾ ਸਿੱਧੂ ਨੇ ਕਾਂਗਰਸੀਆਂ, ਅਕਾਲੀਆਂ ਤੇ ਆਪ ਨੂੰ ਚੈਲੇਂਜ ਕੀਤਾ ਕਿ ਜੇ ਤੁਸੀਂ ਕਿਸਾਨੀ ਦੇ ਪੱਖ ਵਿਚ ਹੋ ਤਾਂ ਇੱਕ ਮਹੀਨੇ ਲਈ ਵੱਡਾ ਏਅਰਪੋਰਟ ਰੋਡ ਜਾਮ ਕਰਕੇ ਦਿਖਾ ਦਓ ਫਿਰ ਅਸੀਂ ਸਮਝਾਗੇ ਕਿ ਤੁਸੀਂ ਕਿਸਾਨਾਂ ਦੇ ਹੱਕ ਵਿਚ ਹੋ।