ਮਾਸਕੋ ਤੋਂ ਗੋਆ ਆ ਰਹੇ ਜਹਾਜ਼ ’ਚ ਬੰਬ ਹੋਣ ਦੀ ਮਿਲੀ ਧਮਕੀ, 10 ਘੰਟੇ ਦੀ ਤਲਾਸ਼ੀ ਮਗਰੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਕਿਹਾ ਕਿ ਜਹਾਜ਼ ਦੇ ਕੁਝ ਘੰਟਿਆਂ ਵਿਚ ਜਾਮਨਗਰ ਹਵਾਈ ਅੱਡੇ ਤੋਂ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ।

Moscow-Goa charter flight makes emergency landing in Gujarat

 

ਜਾਮਨਗਰ: ਏਅਰਲਾਈਨਜ਼ 'ਅਜ਼ੂਰ ਏਅਰ' ਦੀ ਮਾਸਕੋ-ਗੋਆ ਉਡਾਣ ਵਿਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਉਡਾਣ ਨੂੰ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ। ਹਾਲਾਂਕਿ ਜਹਾਜ਼ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਇਸ ਤੋਂ ਕੁਝ ਸਮੇਂ ਬਾਅਦ ਇਸ ਜਹਾਜ਼ ਦੇ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜਹਾਜ਼ ਨੇ ਸੋਮਵਾਰ ਰਾਤ ਨੂੰ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ। ਫਿਰ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਦੁਆਰਾ ਜਹਾਜ਼ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਕਿਹਾ ਕਿ ਜਹਾਜ਼ ਦੇ ਕੁਝ ਘੰਟਿਆਂ ਵਿਚ ਜਾਮਨਗਰ ਹਵਾਈ ਅੱਡੇ ਤੋਂ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਧੀ ਨੂੰ ਲੋਹੜੀ ਦੇਣ ਜਾ ਰਹੀ ਔਰਤ ਦੇ ਕੰਨਾਂ ਦੀਆਂ ਲੁਟੇਰਿਆਂ ਨੇ ਖੋਹੀਆਂ ਵਾਲੀਆਂ

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 236 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੋਮਵਾਰ ਰਾਤ 9.49 ਵਜੇ ਜਹਾਜ਼ ਨੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਮਨਗਰ ਦੇ ਪੁਲਿਸ ਸੁਪਰਡੈਂਟ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਅਹਿਮਦਾਬਾਦ ਅਤੇ ਦਿੱਲੀ ਦੀਆਂ ਐਨਐਸਜੀ ਟੀਮਾਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਯਾਤਰੀਆਂ ਦੇ ਸਮਾਨ ਸਮੇਤ ਜਹਾਜ਼ ਦੀ ਤਲਾਸ਼ੀ ਲਈ, ਜੋ ਮੰਗਲਵਾਰ ਸਵੇਰੇ ਪੂਰੀ ਹੋ ਗਈ।

ਇਹ ਵੀ ਪੜ੍ਹੋ: ਪੁਲਿਸ ਭਰਤੀ ਦੇ ਨਾਂ 'ਤੇ ਨੌਜਵਾਨਾਂ ਨਾਲ ਠੱਗੀ ਦਾ ਮਾਮਲਾ: ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਪਤਨੀ ਸਮੇਤ ਕੀਤਾ ਗ੍ਰਿਫ਼ਤਾਰ 

ਉਹਨਾਂ ਕਿਹਾ ਕਿ ਜਹਾਜ਼ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।  ਡੇਲੂ ਨੇ ਦੱਸਿਆ ਕਿ ਸਥਾਨਕ ਪੁਲਿਸ ਦੇ ਬੰਬ ਨਿਰੋਧਕ ਦਸਤੇ ਨੇ ਸੋਮਵਾਰ ਰਾਤ ਨੂੰ ਜਹਾਜ਼ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਅੱਧੀ ਰਾਤ ਨੂੰ ਅਹਿਮਦਾਬਾਦ ਤੋਂ ਇਕ ਐਨਐਸਜੀ ਟੀਮ ਪਹੁੰਚੀ ਅਤੇ ਦਿੱਲੀ ਤੋਂ ਇਕ ਹੋਰ ਐਨਐਸਜੀ ਟੀਮ ਲਗਭਗ 3 ਵਜੇ ਏਅਰਪੋਰਟ ਪਹੁੰਚੀ।

ਇਹ ਵੀ ਪੜ੍ਹੋ: ਖੇਡ ਜਗਤ ਵਿਚ ਸੋਗ ਦੀ ਲਹਿਰ: ਅਮਰੀਕਾ ਦੀ MMA ਸਟਾਰ ਵਿਕਟੋਰੀਆ ਲੀ ਦਾ ਦਿਹਾਂਤ

ਉਹਨਾਂ ਕਿਹਾ, “ਐਨਐਸਜੀ ਨੇ ਜਹਾਜ਼ ਦੀ ਤਲਾਸ਼ੀ ਪੂਰੀ ਕਰ ਲਈ ਹੈ। ਸਾਮਾਨ ਨੂੰ ਵਾਪਸ ਲੋਡ ਕੀਤਾ ਜਾ ਰਿਹਾ ਹੈ ਅਤੇ ਫਲਾਈਟ ਦੇ ਸਵੇਰੇ 11.30 ਵਜੇ ਤੋਂ ਬਾਅਦ ਰਵਾਨਾ ਹੋਣ ਦੀ ਸੰਭਾਵਨਾ ਹੈ”। ਜਾਮਨਗਰ ਦੇ ਕਲੈਕਟਰ ਸੌਰਭ ਪਾਰਧੀ ਨੇ ਦੱਸਿਆ, “ਜਾਮਨਗਰ ਏਅਰਫੋਰਸ ਬੇਸ ਨੇ ਸਾਨੂੰ ਬੰਬ ਦੀ ਧਮਕੀ ਬਾਰੇ ਸੂਚਿਤ ਕੀਤਾ ਸੀ। ਸ਼ਾਇਦ ਇਹ ਧਮਕੀ ਗੋਆ ਏਟੀਸੀ (ਏਅਰ ਟ੍ਰੈਫਿਕ ਕੰਟਰੋਲ) ਨੂੰ ਮਿਲੀ ਸੀ। ਤਲਾਸ਼ੀ ਪੂਰੀ ਕਰ ਲਈ ਗਈ ਹੈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ”।