Himachal News: ਏਜੰਟ ਦੀ ਧੋਖਾਧੜੀ, ਦੁਬਈ ਭੇਜਣ ਦੇ ਨਾਂ 'ਤੇ ਲੜਕੀ ਨੂੰ ਭੇਜਿਆ ਓਮਾਨ, ਏਅਰਪੋਰਟ 'ਤੇ ਖੋਹਿਆ ਫੋਨ ਤੇ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Himachal News: ਪਵਨਾ ਹੁਣ ਭਾਰਤੀ ਦੂਤਾਵਾਸ ਵਿਚ ਹੈ ਸੁਰੱਖਿਅਤ

The agent fraudulently sent the girl to Oman Himachal News in punjabi

The agent fraudulently sent the girl to Oman Himachal News in punjabi : ਹਿਮਾਚਲ ਦੇ ਕਾਂਗੜਾ ਤੋਂ ਲਾਪਤਾ ਲੜਕੀ ਓਮਾਨ 'ਚ ਮਿਲੀ ਹੈ। ਪਵਨਾ ਨੂੰ ਏਜੰਟ ਨੇ ਨੌਕਰੀ ਲਈ ਦੁਬਈ ਭੇਜਿਆ ਸੀ। ਇਸ ਤੋਂ ਬਾਅਦ ਉਸ ਨੂੰ ਧੋਖੇ ਨਾਲ ਓਮਾਨ ਭੇਜ ਦਿੱਤਾ ਗਿਆ। ਕਾਂਗੜਾ ਦੇ ਏਐਸਪੀ ਵੀਰ ਬਹਾਦੁਰ ਨੇ ਪਵਨਾ ਦੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਏਐਸਪੀ ਨੇ ਦੱਸਿਆ ਕਿ ਪਵਨਾ ਹੁਣ ਭਾਰਤੀ ਦੂਤਾਵਾਸ ਵਿਚ ਸੁਰੱਖਿਅਤ ਹੈ। ਉਸ ਨੂੰ ਜਲਦੀ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ। 23 ਸਾਲਾ ਪਵਨਾ ਦੇ ਭਰਾ ਰੋਹਿਤ ਨੇ ਦੱਸਿਆ ਕਿ ਪਵਨਾ 16 ਦਸੰਬਰ 2023 ਨੂੰ ਚੰਡੀਗੜ੍ਹ ਦੇ ਇਕ ਏਜੰਟ ਰਾਹੀਂ ਦਿੱਲੀ ਤੋਂ ਦੁਬਈ ਨੌਕਰੀ ਲਈ ਗਈ ਸੀ। ਉਸੇ ਦਿਨ ਉਸ ਨੂੰ ਏਅਰਪੋਰਟ ਤੋਂ ਫੋਨ ਆਇਆ।

ਇਹ ਵੀ ਪੜ੍ਹੋ: Uttar Pradesh News: 6 ਮਹੀਨੇ ਦੀ ਧੀ ਨੂੰ ਗੋਦ 'ਚ ਲੈ ਕੇ ਮਾਂ ਨੇ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਵਾਂ ਦੀ ਹੋਈ ਮੌਤ

ਇਸ ਤੋਂ ਬਾਅਦ 23 ਦਸੰਬਰ ਨੂੰ ਪਵਨਾ ਨੇ ਆਖਰੀ ਵਾਰ ਫੋਨ ਕੀਤਾ। ਉਸ ਨੇ ਕਿਸੇ ਦਾ ਮੋਬਾਈਲ ਲੈ ਕੇ ਇਹ ਕਾਲ ਕੀਤੀ ਸੀ। ਪਵਨਾ ਨੇ ਦੱਸਿਆ ਕਿ ਉਹ ਓਮਾਨ ਵਿੱਚ ਫਸੀ ਹੋਈ ਹੈ। ਉਸ ਦੇ ਨਾਲ ਕੁਝ ਹੋਰ ਕੁੜੀਆਂ ਵੀ ਹਨ। ਰੋਹਿਤ ਨੇ ਦੱਸਿਆ ਕਿ ਚੰਡੀਗੜ੍ਹ ਦੇ ਏਜੰਟ ਨੇ ਧੋਖੇ ਨਾਲ ਉਸ ਦੀ ਭੈਣ ਨੂੰ ਓਮਾਨ ਭੇਜ ਦਿੱਤਾ ਹੈ। ਉਥੇ ਉਸ ਦਾ ਫੋਨ ਅਤੇ ਪਾਸਪੋਰਟ ਖੋਹ ਲਿਆ ਗਿਆ। ਖਾਣ-ਪੀਣ ਲਈ ਕੁਝ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: Jalandhar News: ਨਸ਼ੇ 'ਚ ਧੁੱਤ ਦੋ ਕੁੜੀਆਂ ਨੇ ਰੱਜ ਕੇ ਮਚਾਇਆ ਹੰਗਾਮਾ, ਛੁਡਾਉਣ ਗਏ ਲੋਕਾਂ ਨੂੰ ਦੰਦਾਂ ਨਾਲ ਵੱਢਣ ਦੀ ਕੀਤੀ ਕੋਸ਼ਿਸ਼

ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਪੱਤਰ ਲਿਖਿਆ ਹੈ। ਇਮੀਗ੍ਰੇਸ਼ਨ ਤੋਂ ਜਵਾਬ ਆਇਆ ਕਿ ਪਵਨਾ ਪਹਿਲਾਂ ਦੁਬਈ ਗਈ ਸੀ। ਪੁਲਿਸ ਨੇ ਓਮਾਨ ਅਤੇ ਦੁਬਈ ਦੇ ਦੂਤਾਵਾਸਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪਤਾ ਲੱਗਾ ਕਿ ਪਵਨਾ ਓਮਾਨ 'ਚ ਸੀ। ਪੁਲਿਸ ਚੰਡੀਗੜ੍ਹ ਦੇ ਉਸ ਏਜੰਟ ਤੋਂ ਵੀ ਪੁੱਛਗਿੱਛ ਕਰ ਰਹੀ ਹੈ, ਜਿਸ ਰਾਹੀਂ ਪਵਨਾ ਦੁਬਈ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੋਹਿਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਗਰੀਬੀ ਕਾਰਨ ਭੈਣ ਪਵਨਾ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਹੀ ਸੀ। ਪਵਨਾ ਏਜੰਟ ਤੋਂ ਚੰਡੀਗੜ੍ਹ ਵਿਚ ਨੌਕਰੀ ਦੀ ਮੰਗ ਕਰ ਰਹੀ ਸੀ ਪਰ ਏਜੰਟ ਨੇ ਉਸ ਨੂੰ ਦੁਬਈ ਭੇਜ ਦਿਤਾ। ਸ਼ਾਹਪੁਰ ਦੇ ਵਿਧਾਇਕ ਕੇਵਲ ਸਿੰਘ ਪਠਾਨੀਆ ਨੇ ਵੀ ਇਹ ਮਾਮਲਾ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਕੋਲ ਉਠਾਇਆ ਸੀ। ਇਸ 'ਤੇ ਮੁੱਖ ਮੰਤਰੀ ਨੇ ਜਲਦ ਹੀ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।

 

 (For more Punjabi news apart from The agent fraudulently sent the girl to Oman Himachal News in punjabi , stay tuned to Rozana Spokesman)