ਪਾਕਿ ਓਲੰਪਿਕ ਘੋੜਸਵਾਰ ਨੇ ਆਪਣੇ ਘੋੜੇ ਦਾ ਨਾਮ ਰੱਖਿਆ 'ਆਜ਼ਾਦ ਕਸ਼ਮੀਰ',ਖੜ੍ਹਾ ਹੋਇਆ ਵਿਵਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣ ਦੀ ਵਾਰ-ਵਾਰ ਕੋਸ਼ਿਸ਼ ਕਰਨ ਵਾਲਾ ਪਾਕਿਸਤਾਨ ਹੁਣ ਇਸ ਨੂੰ ਖੇਡ ਵਿਚ ਵੀ ਖਿੱਚ ਰਿਹਾ ਹੈ।

file photo

ਉਹ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਪਾਕਿਸਤਾਨੀ ਘੋੜਸਵਾਰ ਹੈ। ਉਹ ਟੋਕਿਓ ਓਲੰਪਿਕ 2020 ਵਿਚ ਇਸ ਘੋੜੇ 'ਤੇ ਦੌੜ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਉਸਮਾਨ ਖਾਨ ਨੇ ਸਿੱਧਾ ਕਿਹਾ ਹੈ ਕਿ ਉਹ ਆਪਣੇ ਘੋੜੇ ਦਾ ਨਾਮ ਨਹੀਂ ਬਦਲੇਗਾ । ਉਸ ਨੇ ਕਿਹਾ ਕਿ ਇਹ ਉਸ ਲਈ ਬਹੁਤ ਛੋਟੀ ਜਿਹੀ ਗੱਲ ਹੈ।

ਉਸਮਾਨ ਨੇ ਦੱਸਿਆ ਕਿ ਘੋੜੇ ਦਾ ਨਾਮ ਪਹਿਲਾਂ ‘ਹੀਅਰ ਟੂ ਸਟੇਅ’ ਸੀ ਜਿਸ ਨੂੰ ਖਰੀਦਣ ਤੋਂ ਬਾਅਦ ਉਸਨੇ ਬਦਲ ਦਿੱਤਾ। ਉਸਮਾਨ ਦੇ ਅਨੁਸਾਰ, ਉਸਨੇ ਆਪਣੇ ਸਾਰੇ ਘੋੜਿਆਂ ਦਾ ਨਾਮ ਬਦਲ ਦਿੱਤਾ। ਉਸਨੇ ਇਸ ਘੋੜੇ ਦਾ ਨਾਮ ਬਦਲਣ ਲਈ ਲਗਭਗ 70 ਹਜ਼ਾਰ ਰੁਪਏ ਖਰਚ ਕੀਤੇ ਹਨ। ਉਸਮਾਨ ਨੇ 2014 ਅਤੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਕੁਆਲੀਫਾਈ ਕੀਤਾ ਸੀ। ਪਰ ਫੰਡਾਂ ਦੀ ਘਾਟ ਕਾਰਨ ਉਹ ਉਥੇ ਨਹੀਂ ਜਾ ਸਕਿਆ।