ਦੁਨੀਆਂ ਦੇ ਸਭ ਤੋਂ ਛੋਟੇ ਘੋੜੇ ਨੂੰ ਮਿਲੀ 'ਗਿੰਨੀਜ਼ ਬੁੱਕ' 'ਚ ਜਗ੍ਹਾ, ਉਚਾਈ ਇੱਕ ਫੁੱਟ 10 ਇੰਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਘੋੜੇ ਨੂੰ ਤਾਂ ਤੁਸੀ ਸਭ ਨੇ ਦੇਖਿਆ ਹੋਵੇਗਾ ਪਰ ਕੀ ਕਦੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਨੂੰ ਵੇਖਿਆ ਹੈ ? ਤਾਂ ਦਈਏ ਕਿ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਦੀ ਤਸਵੀਰ...

World Smallest Horse

ਨਵੀਂ ਦਿੱਲੀ : ਘੋੜੇ ਨੂੰ ਤਾਂ ਤੁਸੀ ਸਭ ਨੇ ਦੇਖਿਆ ਹੋਵੇਗਾ ਪਰ ਕੀ ਕਦੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਨੂੰ ਵੇਖਿਆ ਹੈ ?  ਤਾਂ ਦਈਏ ਕਿ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਦੀ ਤਸਵੀਰ ਸਾਹਮਣੇ ਆਈ ਹੈ। ਇਹ ਘੋੜਾ ਦੂਜਿਆ ਘੋੜਿਆਂ ਨਾਲੋਂ ਦੇਖਣ 'ਚ ਬਹੁਤ ਛੋਟਾ ਹੈ ਪਰ ਇਸ ਦੀ ਲੰਬੀ ਫੈਨ ਫਾਲੋਵਿੰਗ ਹੈ। ਕਿਹਾ ਜਾ ਰਿਹਾ ਹੈ ਕਿ ਇਸ ਘੋੜੇ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਹੈ ਕਿ ਲੋਕ ਇਸ ਨੂੰ ਦੂਰੋਂ-ਦੂਰੋਂ ਵੇਖਣ ਲਈ ਆਉਂਦੇ ਹਨ। 

ਇਹ ਦੇਖਦਿਆਂ ਹੀ ਬੱਚੇ ਤਾੜੀਆਂ ਮਾਰਨ ਲੱਗ ਪੈਂਦੇ ਹਨ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਅਨੁਸਾਰ, ਬੱਬਲ ਜਾਂ ਬੰਬੇਲ ਨਾਮ ਦਾ ਇਹ ਘੋੜਾ ਪੋਲੈਂਡ ਦੇ ਮਿਨੀਏਚਰ ਅੱਪਾਲੂਸਾ ਦਾ ਹੈ। ਇਸ ਦੀ ਉੱਚਾਈ ਸਿਰਫ 56.7 ਸੈਂਟੀਮੀਟਰ (ਇਕ ਫੁਟ 10 ਇੰਚ) ਹੈ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਬੱਬਲ ਕਾਸਕਡਾ ਦੇ ਫਾਰਮ ਹਾਊਸ ਵਿੱਚ ਕਈ ਵੱਡੇ ਘੋੜਿਆਂ ਨਾਲ ਰਹਿੰਦਾ ਹੈ।

ਘੋੜੇ ਦੇ ਮਾਲਕ, ਪੈਟ੍ਰਿਕ ਅਤੇ ਕੈਟਰਜਾਇਨਾ ਨੇ ਪਹਿਲੀ ਵਾਰ ਇਸ ਨੂੰ 2014 ਵਿੱਚ ਵੇਖਿਆ ਸੀ। ਉਦੋਂ ਸਿਰਫ ਇਹ ਦੋ ਮਹੀਨਿਆਂ ਦਾ ਸੀ। ਪਹਿਲਾਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਹੋਇਆ ਹੈ ਪਰ ਬਾਅਦ ਵਿੱਚ ਪਤਾ ਚਲਿਆ ਕਿ ਇਹ ਵੱਧ ਨਹੀਂ ਰਿਹਾ ਸੀ। ਇਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਾਇਆ ਜਾਵੇਗਾ।

ਬੱਬਲ ਦੇ ਮਾਲਕ ਨੇ ਕਿਹਾ ਕਿ ਘੋੜਾ ਛੋਟਾ ਹੈ ਪਰ ਵੱਡਾ ਦਿਲ ਹੈ। ਇਹ ਹਰ ਹਫ਼ਤੇ ਹਸਪਤਾਲ ਜਾਂਦਾ ਹੈ ਅਤੇ ਉਥੇ ਬਿਮਾਰ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦੀ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੱਬਲ ਦੇ ਕਾਰਨ ਉਸ ਦਾ ਪਰਿਵਾਰਕ ਜੀਵਨ ਬਹੁਤ ਬਦਲ ਗਿਆ ਹੈ ਕਿਉਂਕਿ ਉਹ ਇਸ ਰਾਹੀਂ ਦੂਜਿਆਂ ਦੀ ਸਹਾਇਤਾ ਕਰਨ ਦੇ ਯੋਗ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।