''ਪ੍ਰਧਾਨਮੰਤਰੀ ਮੋਦੀ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਕੋਈ ਆਸਨ ਹੀ ਦੱਸ ਦੇਣ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੱਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਉੱਤੇ ਤੰਜ ਕਸਿਆ ਹੈ...

File Photo

ਲਖਨਉ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੱਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਉੱਤੇ ਤੰਜ ਕਸਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸੂਰਜ ਨਮਸਕਾਰ ਵਾਲੇ ਬਿਆਨ 'ਤੇ ਕਿਹਾ ਹੈ ਕਿ ਦੇਸ਼ ਵਿਚ ਬੇਰੁਜ਼ਗਾਰੀ ਤੇਜੀ ਨਾਲ ਵੱਧ ਰਹੀ ਹੈ ਅਜਿਹੇ ਵਿਚ ਜੇਕਰ ਪੀਐਮ ਬੇਰੁਜ਼ਗਾਰਾਂ ਦੇ ਲਈ ਕੋਈ ਆਸਨ ਹੀ ਦੱਸ ਦੇਣ ਤਾਂ ਚੰਗਾ ਹੋਵੇਗਾ। 

ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਡੰਡੇ ਮਾਰਨ ਵਾਲੇ ਬਿਆਨ ਤੋਂ ਬਾਅਦ ਵੀਰਵਾਰ ਨੂੰ ਲੋਕਸਭਾ ਵਿਚ ਤੰਜ ਕਸਦੇ ਹੋਏ ਕਿਹਾ ਸੀ ਕਿ ਹੁਣ ਉਹ ਹੋਰ ਜਿਆਦਾ ਸੂਰਜ ਨਮਸਕਾਰ ਕਰਨਗੇ ਤਾਂਕਿ ਉਨ੍ਹਾਂ ਦੀ ਪਿੱਠ ਮਜ਼ਬੂਤ ਹੋ ਜਾਵੇ।

ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਹੁਣ ਇਸੇ ਬਿਆਨ 'ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਸੂਰਜ ਨਮਸਕਾਰ ਦੇ ਜਰੀਏ ਆਪਣੀ ਪਿੱਠ ਮਜਬੂਤ ਕਰਨ ਦੀ ਗੱਲ ਕਰ ਰਹੇ ਹਨ। ਅਜਿਹੇ ਵਿਚ ਜੇਕਰ ਉਹ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਇਸੇ ਤਰ੍ਹਾਂ ਦਾ ਕੋਈ ਆਸਨ ਦੱਸ ਦੇਣ ਤਾਂ ਉਹ ਵਧੀਆ ਹੋਵੇਗਾ। ਦੇਸ਼ ਵਿਚ ਬੇਰੁਜ਼ਗਾਰੀ ਤੇਜੀ ਨਾਲ ਵੱਧ ਰਹੀ ਹੈ ਪਰ ਪ੍ਰਧਾਨਮੰਤਰੀ ਨੂੰ ਇਸ ਉੱਤੇ ਸੋਚਣ ਦਾ ਸਮਾਂ ਨਹੀਂ ਹੈ।

ਇਹ ਵੀ ਦੱਸ ਦਈਏ ਕਿ ਰਾਹੁਲ ਗਾਂਧੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ''ਇਹ ਜੋ ਨਰਿੰਦਰ ਮੋਦੀ ਭਾਸ਼ਣ ਦੇ ਰਿਹਾ ਹੈ 6 ਮਹੀਨਿਆਂ ਬਾਅਦ ਇਹ ਘਰ ਤੋਂ ਬਾਹਰ ਨਹੀਂ ਨਿਕਲ ਪਾਵੇਗਾ। ਹਿੰਦੁਸਤਾਨ ਦਾ ਨੌਜਵਾਨ ਇਸ ਨੂੰ ਅਜਿਹੇ ਡੰਡੇ ਨਾਲ ਮਾਰੇਗਾ ਇਸ ਨੂੰ ਸਮਝਾ ਦੇਵੇਗਾ ਕਿ ਹਿੰਦੁਸਤਾਨ ਦੇ ਨੌਜਵਾਨ ਨੂੰ ਰੋਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗ ਨਹੀਂ ਵੱਧ ਸਕਦਾ''।