ਐਗਜ਼ਿਟ ਪੋਲ ਕਈ ਵਾਰ ਫ੍ਹੇਲ ਵੀ ਹੋ ਜਾਂਦੇ ਹਨ-ਸੁਖਬੀਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਚੋਣਾਂ ਦੇ ਆਗਾਮੀ ਐਗਜ਼ਿਟ ਪੋਲ ‘ਤੇ ਕਿਹਾ ਕਿ ਐਗਜ਼ਿਟ ਪੋਲ ਕਈ ਵਾਰ ਫੇਲ ਹੋ ਜਾਂਦੀ ਹੈ।

file photo

ਬਠਿੰਡਾ: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਚੋਣਾਂ ਦੇ ਆਗਾਮੀ ਐਗਜ਼ਿਟ ਪੋਲ ‘ਤੇ ਕਿਹਾ ਕਿ ਐਗਜ਼ਿਟ ਪੋਲ ਕਈ ਵਾਰ ਫੇਲ੍ਹ ਹੋ ਜਾਂਦੀ ਹੈ। ਅਸਲ ਸਥਿਤੀ ਤਾਂ 11 ਫਰਵਰੀ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਸ: ਸੁਖਦੇਵ ਸਿੰਘ ਚਾਹਲ ਦੇ ਪਿਤਾ ਦੀ ਬਰਸੀ ਮੌਕੇ ਸ਼ਾਮਲ ਹੋਣ ਲਈ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਨੂੰ 2 ਦਿਨ ਇੰਤਜ਼ਾਰ ਕਰਨਾ ਚਾਹੀਦਾ ਹੈ।

ਦਿੱਲੀ ਚੋਣਾਂ ਦੌਰਾਨ ਭਾਜਪਾ ਨਾਲ ਪੈਦਾ ਹੋਏ ਮਤਭੇਦਾਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਮਤਭੇਦ ਸੁਲਝਾ ਲਏ ਸਨ ਅਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਦਿੱਲੀ ਵਿੱਚ ਭਾਜਪਾ ਦਾ ਸਮਰਥਨ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਚੋਣ ਪ੍ਰਚਾਰ ਦੌਰਾਨ ਦਿੱਲੀ ਵਿੱਚ ਦਿੱਤੇ ਗਏ ਬਿਆਨ ਤੇ ਬਾਦਲ ਨੇ ਕਿਹਾ ਕਿ ਜੋ ਵਿਅਕਤੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਝੂਠੀ ਸਹੁੰ ਖਾ ਸਕਦਾ ਹੈ,ਉਸਦੇ ਲਈ ਝੂਠ ਬੋਲਣਾ ਕੋਈ ਵੱਡੀ ਗੱਲ ਨਹੀਂ ਹੈ।

ਕੈਪਟਨ ਨੇ ਪੰਜਾਬ ਦਾ ਜਲੂਸ ਕੱਢਿਆ ਹੈ। ਪੰਜਾਬ ਵਿੱਚ ਬਿਜਲੀ ਸਮਝੌਤਿਆਂ ਬਾਰੇ ਸੁਖਬੀਰ ਨੇ ਕਿਹਾ ਕਿ ਜੋ ਵੀ ਬਿਜਲੀ ਸਮਝੌਤੇ ਸੀ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਤਿਆਰ ਕੀਤੇ ਸਨ। ਉਸਨੂੰ ਅਕਾਲੀ ਦਲ ਖਿਲਾਫ ਝੂਠੇ ਬਿਆਨ ਦੇਣ ਦੀ ਬਜਾਏ ਕਾਂਗਰਸ ਨੂੰ ਆਪਣੇ ਆਗੂ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਜੇ ਕਾਂਗਰਸ ਨੂੰ ਬਿਜਲੀ ਸਮਝੌਤੇ ਬਾਰੇ ਕੋਈ ਸ਼ੰਕਾ ਹੈ ਤਾਂ ਉਹ ਇਸ ਨੂੰ ਰੱਦ ਕਰ ਸਕਦੇ ਹਨ।

ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਘੇਰਨ ਦੇ ਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਵਿਖੇ ਰੈਲੀ ਰੱਖੀ ਗਈ ਸੀ ਜਿਸ ਨੂੰ ਐਨ ਮੌਕੇ 'ਤੇ  ਸ਼੍ਰੋਮਣੀ ਅਕਾਲੀ ਦਲ ਬਨਾਮ ਢੀਂਡਸਾ ਪਰਵਾਰ 'ਚ ਤਬਦੀਲ ਕਰ ਦਿਤਾ ਗਿਆ। ਇਸੇ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਢੀਂਡਸਾ ਪਰਵਾਰ ਨੂੰ ਬਾਹਰ ਦਾ ਰਸਤਾ ਵਿਖਾਇਆ। 
ਹੁਣ ਢੀਂਡਸਾ ਪਰਵਾਰ ਵਲੋਂ ਵੀ ਅਕਾਲੀ ਦਲ ਨੂੰ ਢੁਕਵਾਂ ਜਵਾਬ ਦੇਣ ਖ਼ਾਤਰ ਸੰਗਰੂਰ ਵਿਖੇ ਰੈਲੀ ਦਾ ਐਲਾਨ ਕਰ ਦਿਤਾ ਗਿਆ ਹੈ।

23 ਫ਼ਰਵਰੀ ਨੂੰ ਹੋਣ ਜਾ ਰਹੀ ਇਸ ਰੈਲੀ ਲਈ ਢੀਂਡਸਾ ਪਰਵਾਰ ਵਲੋਂ ਪਿੰਡਾਂ 'ਚ ਲਾਮਬੰਦੀ ਆਰੰਭੀ ਗਈ ਹੈ। ਰੈਲੀ ਦੀਆਂ ਤਿਆਰੀਆਂ ਲਈ ਪਿੰਡਾਂ ਦੇ ਦੌਰੇ 'ਤੇ ਪਹੁੰਚੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡੇ ਸ਼ਬਦੀ ਹਮਲੇ ਬੋਲਦਿਆਂ ਖ਼ੂਬ ਰਗੜੇ ਲਾਏ ਹਨ।