ਕਿਸਾਨਾਂ ਦੇ ਹੱਕ ‘ਚ ਆਏ MP ਨੇ ਅੰਕੜੇ ਦਿਖਾ ਸਰਕਾਰ ਦੇ ਝੂਠ ਦਾ ਕਰਤਾ ਪਰਦਾਫ਼ਾਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਤਾਰ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਦੇਸ਼...

Kapil Sibbal

ਨਵੀਂ ਦਿੱਲੀ: ਲਗਾਤਾਰ 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਦੇਸ਼ ਤੋਂ ਲੈ ਵਿਦੇਸ਼ਾਂ ਵਿਚ ਵੀ ਗੂੰਜ ਰਹੀ ਹੈ, ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਪਰ ਲੋਕ ਸਭਾ ਦੇ ਸੈਸ਼ਨ ਵਿਚ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਕਿਸਾਨ ਅੰਦੋਲਨ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਜਿਸ ਦੌਰਾਨ ਕਾਂਗਰਸ ਦੇ ਸਾਂਸਦ ਕਪਿਲ ਸਿੱਬਲ ਨੇ ਭਾਜਪਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਬਜਟ ਵਿਚ ਪਹਿਲ ਦੇ ਤੌਰ ‘ਤੇ ਆਤਮ ਨਿਰਭਰਤਾ ਦੀ ਗੱਲ ਕੀਤੀ ਗਈ ਹੈ। ਕੋਈ ਵੀ ਅਜਿਹਾ ਨਾਗਰਿਕ ਜਾਂ ਕੋਈ ਅਜਿਹਾ ਮੈਂਬਰ ਨਹੀਂ ਹੋਵੇਗਾ ਜਿਹੜਾ ਇਹ ਨਾ ਚਾਹੁੰਦਾ ਹੋਵੇ ਕਿ ਭਾਰਤ ਆਤਮ ਨਿਰਭਰ ਨਾ ਹੋਵੇ। ਅਸੀਂ ਸਾਰੇ ਚਾਹੁੰਦੇ ਹਾਂ ਤੇ ਇਹ ਸਾਡਾ ਸੁਪਨਾ ਹੈ ਪਰ ਜਿਹੜੇ ਹਿੰਦੂਸਤਾਨ ਦੀ ਆਰਥਿਕ ਸਥਿਤੀ ਹੈ, ਉਸਤੋਂ ਕਈਂ ਸਵਾਲ ਉੱਠਦੇ ਹਨ ਕਿ ਇਸ ਦੇਸ਼ ਦਾ ਕਿਸਾਨ ਆਤਮ ਨਿਰਭਰ ਹੈ?

ਕੀ ਸਾਡਾ ਦਲਿੱਤ ਭਾਈਚਾਰਾ ਆਤਮ ਨਿਰਭਰ ਹੈ? ਕੀ ਘੱਟ ਗਿਣਤੀ ਭੈਣ-ਭਰਾ ਆਤਮ ਨਿਰਭਰ ਹਨ? ਕੀ ਛੋਟੇ ਵਪਾਰੀ ਜਾਂ ਉਦਯੋਗਪਤੀ ਆਤਮ ਨਿਰਭਰ ਹਨ? ਇਨ੍ਹਾਂ ਸਵਾਲਾਂ ਨੂੰ ਲੈ ਕੇ ਕਪਿਲ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਕਪਿਲ ਸਿੱਬਲ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ 86 ਫ਼ੀਸਦੀ ਕਿਸਾਨਾਂ ਦੀ ਜਮੀਨ 5 ਏਕੜ ਤੋਂ ਘੱਟ ਹਨ, ਕੀ ਇਹ ਕਿਸਾਨ ਆਤਮ ਨਿਰਭਰ ਹਨ?

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਦੇ ਬਾਰਡਰਾਂ ਉਤੇ ਸ਼ਾਂਤਮਈ ਅੰਦੋਲਨ ਕਰ ਰਹੇ ਹਨ, ਕੀ ਉਹ ਆਤਮ ਨਿਰਭਰ ਹਨ? ਸਿੱਬਲ ਨੇ ਕਿਹਾ ਕਿ ਪੀਐਮ ਦੇ ਭਾਸ਼ਣ ਤਾਂ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਹਿੰਦੂਸਤਾਨ ਦੀ ਜਮੀਨੀ ਹਕੀਕਤ ਦੇਖਣੀ ਚਾਹੀਦੀ ਹੈ ਕਿਉਂਕਿ ਦੇਸ਼ ਆਰਥਿਕਤਾ ਬਹੁਤ ਖਰਾਬ ਹੋ ਚੁੱਕੀ ਹੈ। ਇਸਦੇ ਅੰਕੜੇ ਸਿੱਬਲ ਨੇ ਪੇਸ਼ ਕੀਤੇ, ਪੁਰਾਣਾ ਅੰਕੜਾ ਉਦਯੋਗਿਕ ਨਿਵੇਸ਼ ਵਿਕਾਸ ਦਰ- ਐਨ.ਡੀ.ਏ 6 ਫ਼ੀਸਦੀ, ਯੂਪੀਏ 1.25 ਫ਼ੀਸਦੀ, ਬੀਜੇਪੀ 2 ਫ਼ੀਸਦੀ

ਕ੍ਰੇਡਿਟ ਬੈਂਕ ਕਰਜ਼ਾ ‘ਚ ਅਸਲ ਵਾਧਾ- ਐਨਡੀਏ 13 ਫ਼ੀਸਦੀ, ਯੂਪੀਏ 1.20 ਫ਼ੀਸਦੀ, ਬੀਜੇਪੀ 4 ਫ਼ੀਸਦੀ

ਨਿਰਯਾਤ- ਐਨਡੀਏ 6 ਫ਼ੀਸਦੀ, ਯੂਪੀਏ 1.24 ਫ਼ੀਸਦੀ, ਬੀਜੇਪੀ 3 ਫ਼ੀਸਦੀ

ਆਯਾਤ- ਐਨਡੀਏ 15 ਫ਼ੀਸਦੀ, ਯੂਪੀਏ 1.31 ਫ਼ੀਸਦੀ, ਬੀਜੇਪੀ 4 ਫ਼ੀਸਦੀ