ਭਾਰਤ ਨੇ ਵਿਖਾਈ ਫ਼ਰਾਖ਼ਦਿਲੀ, ਪਾਕਿਸਤਾਨ ਨੂੰ ਭੇਜੀ ਜਾਵੇਗੀ ਕੋਰੋਨਾ ਵੈਕਸੀਨ
45 ਮਿਲੀਅਨ ਵੈਕਸੀਨ ਦੀ ਡੋਜ਼ ਸਪਲਾਈ ਕਰਨ ਦਾ ਫ਼ੈਸਲਾ
Corona vaccine
ਨਵੀਂ ਦਿੱਲੀ : ਆਖ਼ਰ ਭਾਰਤ ਨੇ ਫ਼ਰਾਖ਼ਦਿਲੀ ਦਿਖਾ ਹੀ ਦਿਤੀ ਤੇ ਅਪਣੇ ਨਾਲੋਂ ਵਿਛੜੇ ਛੋਟੇ ਭਰਾ ਦੀ ਮਦਦ ਕਰਨ ਦਾ ਫ਼ੈਸਲਾ ਕਰ ਲਿਆ। ਭਾਰਤ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਕੋਰੋਨਾ ਵੈਕਸੀਨ ਭੇਜਣ ਦਾ ਫ਼ੈਸਲਾ ਕੀਤਾ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮੁਤਾਬਕ ਭਾਰਤ ਨੇ ਪਾਕਿਸਤਾਨ ਨੂੰ 45 ਮਿਲੀਅਨ ਵੈਕਸੀਨ ਦੀ ਡੋਜ਼ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਮਾਰਚ ਦੇ ਮਹੀਨੇ ਵਿਚ 4.5 ਕਰੋੜ ਵੈਕਸੀਨ ਪਾਕਿਸਤਾਨ ਨੂੰ ਭੇਜੇਗਾ।
ਇਹ ਜਾਣਕਾਰੀ ਪਾਕਿਸਤਾਨ ਦੀ ਨੈਸ਼ਨਲ ਹੈਲਥ ਸਰਵਿਸਿਜ਼ ਦੇ ਫ਼ੈਡਰਲ ਸਕੱਤਰ ਆਮਿਰ ਅਸ਼ਰਫ਼ ਖ਼ਵਾਜਾ ਨੇ ਪਬਲਿਕ ਅਕਾਊਂਟਸ ਕਮੇਟੀ ਨੂੰ ਦਿਤੀ।
ਉਨ੍ਹਾਂ ਇਹ ਵੀ ਦਸਿਆ ਕਿ ਇਹ ਵੈਕਸੀਨ ਵੈਕਸੀਨ ਅਲਾਇੰਸ ਗਾਵੀ ਨਾਲ ਇਕ ਖ਼ਾਸ ਸਮਝੌਤੇ ਤਹਿਤ ਭੇਜੀਆਂ ਜਾਣਗੀਆਂ ਅਤੇ ਕੁਲ 16 ਮਿਲੀਅਨ ਵੈਕਸੀਨ ਵਿਚੋਂ ਜੂਨ ਦੇ ਮਹੀਨੇ ਤਕ ਮਿਲ ਜਾਣਗੀਆਂ।