ਤਿੰਨੇ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨਾਂ ਦਾ ਵਾਪਸ ਜਾਣਾ ਅਸੰਭਵ- ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਟਵੀਟ ਕਰਕੇ ਕਿਹਾ 'ਅੰਨਾਦਾਤਾ ਦਾ ਮੀਂਹ ਨਾਲ ਪੁਰਾਣਾ ਰਿਸ਼ਤਾ ਹੈ,ਨਾ ਡਰਦੇ ਨੇ , ਨਾ ਮੌਸਮ ਖਰਾਬ ਦਾ ਬਹਾਨਾ ਲਗਾਉਂਦੇ।

Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਤਿੰਨ ਕੇਂਦਰੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਟਾਉਣਾ ਅਸੰਭਵ ਹੈ ਅਤੇ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਪਏਗਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, 'ਅੰਨਾਦਾਤਾ ਦਾ ਮੀਂਹ ਨਾਲ ਪੁਰਾਣਾ ਰਿਸ਼ਤਾ ਹੈ, ਨਾ ਡਰਦੇ ਨੇ , ਨਾ ਮੌਸਮ ਖਰਾਬ ਦਾ ਬਹਾਨਾ ਲਗਾਉਂਦੇ, ਇਸ ਲਈ ਜ਼ਾਲਮ ਸਰਕਾਰ ਨੂੰ ਦੁਬਾਰਾ ਦੱਸਣਾ ਹੈ ਕਿ ਕਿਸਾਨਾਂ ਨੂੰ ਉਠਾਉਣਾ ਅਸੰਭਵ ਹੈ, ਕਿਸਾਨ ਤਿੰਨੋਂ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਜਾਣਗੇ!'