ਸੰਸਦ ’ਚ ਗੁੰਜੇ ‘ਕਾਲੇ ਕਾਨੂੰਨ ਵਾਪਸ ਲਉ’ ਤੇ ਪ੍ਰਧਾਨ ਮੰਤਰੀ ਜਵਾਬ ਦਿਉ’ ਦੇ ਨਾਹਰੇ
ਸੰਸਦ ’ਚ ਕਿਸਾਨਾਂ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪਾਸ ਹੋਏ ਬਿੱਲ
Lok sabha
ਨਵੀਂ ਦਿੱਲੀ: ਵਿਵਾਦਾਂ ਨਾਲ ਘਿਰੇ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ’ਤੇ ਕਾਂਗਰਸ ਦੀ ਅਗਵਾਈ ’ਚ ਵਿਰੋਧੀ ਧਿਰ ਨੇ ਸੰਸਦ ’ਚ ਭਾਰੀ ਹੰਗਾਮਾ ਕੀਤਾ ਜਿਸ ਨਾਲ ਬੁਧਵਾਰ ਨੂੰ ਵੀ ਦੋਨਾਂ ਸਦਨਾਂ ’ਚ ਰੇੜਕਾ ਜਾਰੀ ਰਿਹਾ। ਹੰਗਾਮੇ ਕਾਰਨ ਲੋਕਸਭਾ ਅਤੇ ਰਾਜਸਭਾ ਨੂੰ ਦੋ-ਦੋ ਵਾਰ ਲਈ ਮੁਲਤਵੀ ਕਰਨ ਦੇ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ। ਹਾਲਾਂਕਿ ਹੰਗਾਮੇ ਦੌਰਾਨ ਸਰਕਾਰ ਦੋਨਾਂ ਸਦਨਾਂ ’ਚ ਇਕ-ਇਕ ਬਿੱਲ ਨੂੰ ਪਾਸ ਕਰਾਉਣ ’ਚ ਸਫ਼ਲ ਰਹੀ।