ਕਸ਼ਮੀਰ ਵਿਚ ਬਦਲ ਗਿਆ ਬੀਜੇਪੀ ਦੇ ਪੋਸਟਰ ਦਾ ਰੰਗ
ਪੜ੍ਹੋ ਕੀ ਕਾਰਨ ਹਨ ਬੀਜੇਪੀ ਪੋਸਟਰ ਦਾ ਰੰਗ ਬਦਲਣਾ ਪਿਆ
ਸ਼੍ਰੀਨਗਰ: ਭਗਵਾ ਜਾਂ ਕੇਸਰੀ ਰੰਗ ਤੇ ਕਮਲ ਦੇ ਫੁੱਲ ਵਾਲੀ ਕੇਂਦਰ ਦੀ ਸੱਤਾਧਾਰੀ ਪਾਰਟੀ ਬੀਜੇਪੀ ਨੇ ਜੰਮੂ-ਕਸ਼ਮੀਰ ਵਿਚ ਅਪਣਾ ਰੰਗ ਬਦਲ ਲਿਆ ਹੈ। ਪਾਰਟੀ ਨੇ ਇੱਥੇ ਭਗਵੇ ਰੰਗ ਦੀ ਥਾਂ ਪ੍ਰਚਾਰ ਲਈ ਹਰਾ ਰੰਗ ਅਪਣਾ ਲਿਆ ਹੈ। ਵੀਰਵਾਰ ਨੂੰ ਪਾਰਟੀ ਦੇ ਇੱਕ ਉਮੀਦਵਾਰ ਦੇ ਵੱਡੇ ਵੱਡੇ ਪੋਸਟਰ ਜਦੋਂ ਕਸ਼ਮੀਰ ਦੀਆਂ ਅਖਬਾਰਾਂ ਵਿਚ ਆਏ ਤਾਂ ਲੋਕਾਂ ਦਾ ਧਿਆਨ ਇਸ ਤੇ ਕੇਂਦਰਿਤ ਹੋਇਆ। ਸਾਫ ਹੈ ਕਿ ਪਾਰਟੀ ਹਰੇ ਰੰਗ ਦਾ ਪ੍ਰਯੋਗ ਕਸ਼ਮੀਰ ਦੀ ਜਨਤਾ ਨੂੰ ਭਰਮਾਉਣ ਲਈ ਕਰ ਰਹੀ ਹੈ।
ਸ਼੍ਰੀਨਗਰ ਸੰਸਦੀ ਖੇਤਰ ਤੋਂ ਬੀਜੇਪੀ ਦੇ ਉਮੀਦਵਾਰ ਖਾਲਿਦ ਜਹਾਂਗੀਰ ਵੱਲੋਂ ਅਖਬਾਰਾਂ ਵਿਚ ਹਰੇ ਰੰਗ ਦੇ ਵੱਡੇ ਵੱਡੇ ਵਿਗਿਆਪਨ ਦਿੱਤੇ ਗਏ ਹਨ। ਖਾਲਿਦ ਨੇ ਉਰਦੂ ਅਤੇ ਅੰਗਰੇਜੀ ਭਾਸ਼ਾ ਵਿਚ ਅਪਣਾ ਮੈਸੇਜ ਦਿੱਤਾ ਹੈ। ਇੱਥੋਂ ਤਕ ਕਿ ਉਹਨਾਂ ਨੇ ਬੀਜੇਪੀ ਦੇ ਨਿਸ਼ਾਨ ਕਮਲ ਦੇ ਫੁੱਲ ਦਾ ਰੰਗ ਵੀ ਬਦਲ ਕੇ ਸਫ਼ੈਦ ਕਰ ਦਿੱਤਾ ਹੈ। ਪੀਡੀਪੀ ਦੇ ਨੇਤਾ ਅਤੇ ਰਾਜ ਵਿਚ ਬੀਜੇਪੀ ਦੀ ਗਠਜੋੜ ਵਾਲੀ ਸਰਕਾਰ ਵਿਚ ਵਿੱਤ ਮੰਤਰੀ ਰਹੇ ਹਸੀਬ-ਏ-ਦਾਰਬੂ ਨੇ ਟਵੀਟ ਦੇ ਜ਼ਰੀਏ ਨਿਸ਼ਾਨਾ ਸਾਧਿਆ ਹੈ।
ਉਹਨਾਂ ਨੇ ਟਵੀਟ ਤੇ ਲਿਖਿਆ ਹੈ ਕਿ ਕਸ਼ਮੀਰ ਵਿਚ ਹੁਣ ਰੰਗ ਬਦਲ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਚੋਣਾਂ ਦੌਰਾਨ ਰਾਜਨੀਤਿਕ ਰੰਗ ਇਸ ਤਰ੍ਹਾਂ ਬਦਲਦੇ ਹਨ। ਕਿਸ ਤਰ੍ਹਾਂ ਭਗਵੇ ਨੂੰ ਹਰਾ ਰੰਗ ਕਰ ਦਿੱਤਾ ਗਿਆ ਹੈ। ਜਾਂ ਫਿਰ ਇਹ ਪੀਡੀਪੀ ਹੈ ਜਿਸ ਨੇ ਬੀਜੇਪੀ ਤੇ ਅਪਣਾ ਨਿਸ਼ਾਨ ਛੱਡ ਦਿੱਤਾ ਹੈ। ਹਸੀਬੂ ਨੇ ਰਾਜ ਵਿਚ ਬੀਜੇਪੀ ਪੀਡੀਪੀ ਦੇ ਗਠਜੋੜ ਦੀ ਸਰਕਾਰ ਬਣਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਹਾਲਾਂਕਿ ਬੀਜੇਪੀ ਨੇ ਇਸ ਪੂਰੇ ਮਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
ਪਾਰਟੀ ਦਾ ਕਹਿਣਾ ਹੈ ਕਿ ਹਰੇ ਰੰਗ ਉੱਪਰ ਬਹੁਤ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ। ਪਾਰਟੀ ਮੁਤਾਬਕ ਇਹ ਰੰਗ ਉਹਨਾਂ ਘਾਟੀ ਵਿਚ ਸਭ ਦਾ ਸਾਥ ਸਭ ਦਾ ਵਿਕਾਸ ਦਾ ਮੰਤਰ ਹੈ। ਰਾਜ ਵਿਚ ਬੀਜੇਪੀ ਦੇ ਬੁਲਾਰੇ ਅਲਤਾਫ ਠਾਕੁਰ ਨੇ ਇਸ ਤੇ ਕਿਹਾ ਕਿ ਅਸੀਂ ਸਾਰੇ ਧਰਮਾਂ ਵਿਚ ਯਕੀਨ ਕਰਦੇ ਹਾਂ ਅਤੇ ਅਸੀ ਧਰਮ ਨਿਰਪੇਖਤਾ ਵਿਚ ਵੀ ਵਿਸ਼ਵਾਸ ਰੱਖਦੇ ਹਾਂ। ਅਸੀਂ ਰੰਗਾਂ ਤੇ ਧਿਆਨ ਨਹੀਂ ਦਿੰਦੇ ਅਤੇ ਸਾਡੇ ਲਈ ਸਾਰੇ ਰੰਗ ਇਕ ਸਮਾਨ ਹਨ।
ਠਾਕੁਰ ਨੇ ਇਹ ਵੀ ਕਿਹਾ ਕਿ ਕਸ਼ਮੀਰ ਕੇਸਰ ਅਤੇ ਕਮਲ ਦੀ ਧਰਤੀ ਹੈ ਅਤੇ ਪਹਿਲਾਂ ਤੋਂ ਇਹ ਰੰਗ ਉੱਥੇ ਮੌਜੂਦ ਹਨ। ਪਾਰਟੀ ਰੰਗਾਂ ਦੇ ਆਧਾਰ ਤੇ ਲੋਕਾਂ ਨੂੰ ਵੰਡਣਾ ਨਹੀਂ ਚਾਹੁੰਦੀ। ਠਾਕੁਰ ਮੁਤਾਬਕ ਹਰਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ। ਬੀਜੇਪੀ ਦੇ ਉਮੀਦਵਾਰ ਖਾਲਿਦ ਜਹਾਂਗੀਰ ਇਕ ਜਰਨਾਲਿਸਟ ਅਤੇ ਲੇਖਕ ਹੋਣ ਤੋਂ ਇਲਾਵਾ ਇਕ ਰਾਜਨੀਤਿਕ ਦਾ ਹਿੱਸਾ ਵੀ ਹਨ। ਸਾਲ 2014 ਵਿਚ ਉਹਨਾਂ ਨੇ ਬੀਜੇਪੀ ਵਿਚ ਸ਼ਾਮਲ ਹੋਏ ਸੀ ਅਤੇ ਇਸ ਸਾਲ ਪਾਰਟੀ ਨੇ ਉਹਨਾਂ ਨੂੰ ਰਾਜ ਦੇ ਮਾਮਲਿਆਂ ਦਾ ਬੁਲਾਰਾ ਨਿਯੁਕਤ ਕਰ ਦਿੱਤਾ ਹੈ।