ਕੋਰੋਨਾ ਵਾਇਰਸ: 1400 ਕਿਮੀ ਸਕੂਟੀ ਚਲਾ ਕੇ ਦੂਜੇ ਰਾਜ ਤੋਂ ਬੇਟੇ ਨੂੰ ਘਰ ਵਾਪਸ ਲੈ ਕੇ ਆਈ ਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜਿਹਾ ਹੀ ਮਾਮਲਾ ਤੇਲੰਗਾਨਾ ਵਿਚ ਸਾਮਹਣੇ ਆਇਆ ਹੈ ਜਿੱਥੇ ਇਕ...

Mother from telangana travelled 1400 km on scooty to take her son back home

ਨਵੀਂ ਦਿੱਲੀ: ਦੇਸ਼ਭਰ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਦੇਸ਼ ਵਿਚ ਪੀੜਤ ਲੋਕਾਂ ਗਿਣਤੀ 6 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਹੁਣ ਤਕ ਕਰੀਬ 169 ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਪੂਰੇ ਦੇਸ਼ ਵਿਚ ਵਾਇਰਸ ਨੂੰ ਰੋਕਣ ਲਈ ਲਾਕਡਾਊਨ ਲਗਾਇਆ ਗਿਆ ਹੈ ਜਿਸ ਨੂੰ 15 ਅਪ੍ਰੈਲ ਤੋਂ ਬਾਅਦ ਵਧਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਲਾਕਡਾਊਨ ਦੇ ਚਲਦੇ ਕਈ ਲੋਕ ਅਜਿਹੇ ਵੀ ਹਨ ਜੋ ਅਪਣੇ ਘਰ ਤਕ ਨਹੀਂ ਪਹੁੰਚ ਸਕੇ ਅਤੇ ਜਿੱਥੇ ਰਹਿ ਰਹੇ ਸਨ ਉੱਥੇ ਹੀ ਫਸੇ ਹੋਏ ਹਨ। ਅਜਿਹਾ ਹੀ ਮਾਮਲਾ ਤੇਲੰਗਾਨਾ ਵਿਚ ਸਾਮਹਣੇ ਆਇਆ ਹੈ ਜਿੱਥੇ ਇਕ ਮਾਂ ਲਾਕਡਾਊਨ ਦੌਰਾਨ ਕਰੀਬ 1400 ਕਿਲੋਮੀਟਰ ਸਕੂਟੀ ਚਲਾ ਕੇ ਅਪਣੇ ਬੇਟੇ ਨੂੰ ਦੂਜੇ ਰਾਜ ਤੋਂ ਵਾਪਸ ਘਰ ਲੈ ਕੇ ਆਈ ਹੈ।

ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੇ ਬੋਧਾ ਟਾਊਨ ਦੀ ਰਹਿਣ ਵਾਲੀ ਰਜ਼ੀਆ ਬੇਗਮ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਰਹਿਮਤਬਾਦ ਵਿਚ ਫਸੇ ਅਪਣੇ ਬੇਟੇ ਨੂੰ ਵਾਪਸ ਲਿਆਉਣ ਲਈ 700 ਕਿਲੋਮੀਟਰ ਦੂਰ ਗਈ ਅਤੇ ਫਿਰ ਅਪਣੇ ਬੇਟੇ ਨੂੰ ਵਾਪਸ ਲੈ ਕੇ ਆਈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਸ਼ਟਰੀ ਪੱਧਰ ਤੇ ਲਾਕਡਾਊਨ ਵਧਾਉਣ ਦੀ ਵਕਾਲਤ ਕਰਦੇ ਹੋਏ ਤੇਲੰਗਾਨਾ ਵਿਚ ਸੱਤਗੜ੍ਹ ਰਾਸ਼ਟਰ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਦੇਸ਼ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈਕੋਈ ਹੋਰ ਪ੍ਰਭਾਵੀ ਤਰੀਕਾ ਨਹੀਂ ਹੈ।

ਮੋਦੀ ਦੁਆਰਾ ਵਿਭਿੰਨ ਰਾਜਨੀਤਿਕ ਦਲਾਂ ਦੇ ਨੇਤਾਵਾਂ ਨਾਲ ਵੀਡੀਉ ਕਾਨਫਰੰਸਿੰਗ ਦੁਆਰਾ ਕੀਤੀ ਗਈ ਗੱਲਬਾਤ ਵਿਚ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦੀ ਦਲ ਦੇ ਨੇਤਾ ਕੇ. ਕੇਸ਼ਵ ਰਾਓ ਅਤੇ ਲੋਕਸਭਾ ਵਿਚ ਪਾਰਟੀ ਦੇ ਨੇਤਾ ਨਮਾ ਨਾਗੇਸ਼ਵਰ ਰਾਓ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਲਾਕਡਾਊਨ ਵਧਾਇਆ ਜਾਵੇ। ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਪਹਿਲਾਂ ਹੀ ਇਸ ਤਰ੍ਹਾਂ ਦਾ ਰੁਖ ਅਖਤਿਆਰ ਕਰ ਚੁੱਕੇ ਹਨ।

ਕੇਸ਼ਵ ਰਾਓ ਨੇ ਮੋਦੀ ਨੂੰ ਕਿਹਾ ਕਿ ਲਾਕਡਾਊਨ ਕਾਰਨ ਬਹੁਤ ਮੁਸ਼ਕਿਲਾਂ ਪੈਦਾ ਹੋਈਆਂ ਹਨ ਪਰ ਇਸ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਟੀਆਰਐਸ ਦੇ ਸੂਤਰਾਂ ਨੇ ਦਸਿਆ ਕਿ ਰਾਓ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਜੇ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਤਾਂ ਹਾਲਾਤ ਹੋਰ ਵਿਗੜ ਜਾਣਗੇ। ਮਹੱਤਵਪੂਰਣ ਗੱਲ ਇਹ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਕਾਰਨ 169 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੀੜਤ ਲੋਕਾਂ ਦੀ ਗਿਣਤੀ 5,865 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਵਾਇਰਸ ਦੇ 591 ਕੇਸ ਸਾਹਮਣੇ ਆਏ ਅਤੇ 20 ਲੋਕਾਂ ਦੀ ਮੌਤ ਹੋ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।