ਕੋਰੋਨਾ ਵਾਇਰਸ: ਖਾਂਸੀ, ਬੁਖਾਰ ਅਤੇ ਨੱਕ ਵਹਿਣ ’ਤੇ ਵੀ ਕੀਤਾ ਜਾਵੇਗਾ ਟੈਸਟ
ਆਈਸੀਐਮਆਰ ਦੇ ਅਨੁਸਾਰ ਦੇਸ਼ ਵਿੱਚ ਜਿਥੇ ਵੀ ਕੋਰੋਨਾ ਵਾਇਰਸ ਦੇ ਹਾਟਸਪਾਟ...
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਲਗਾਤਾਰ ਜਾਰੀ ਹੈ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੇਸ਼ ਦਾ ਕੁਝ ਹਿੱਸਾ ਕੋਰੋਨਾ ਵਾਇਰਸ ਦੇ ਤੀਜੇ ਪੜਾਅ ਵਿੱਚ ਦਾਖਲ ਤਾਂ ਨਹੀਂ ਹੋ ਗਿਆ। ਇਸ ਦੌਰਾਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਕੋਰੋਨਾ ਵਾਇਰਸ ਵਿਰੁੱਧ ਆਪਣੀ ਰਣਨੀਤੀ ਵਿਚ ਵੱਡਾ ਬਦਲਾਅ ਕੀਤਾ ਹੈ।
ਆਈਸੀਐਮਆਰ ਦੇ ਅਨੁਸਾਰ ਦੇਸ਼ ਵਿੱਚ ਜਿਥੇ ਵੀ ਕੋਰੋਨਾ ਵਾਇਰਸ ਦੇ ਹਾਟਸਪਾਟ ਸਥਾਨ ਨਜ਼ਰ ਆ ਰਹੇ ਹਨ, ਉੱਥੇ ਦੇ ਹਰੇਕ ਵਿਅਕਤੀ ਦੀ ਬੁਖਾਰ, ਖੰਘ, ਗਲੇ ਵਿੱਚ ਖਰਾਸ਼ ਅਤੇ ਨੱਕ ਵਗਣ ਆਦਿ ਦੀ ਜਾਂਚ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ ਵਿਚ ਇਹ ਲੱਛਣ ਨਜ਼ਰ ਆਉਣ ਦੇ 7 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੀ ਜਾਂਚ ਕਰਨੀ ਲਾਜ਼ਮੀ ਹੋਵੇਗੀ।
ਹੁਣ ਤਕ ਸਾਹ ਦੀ ਗੰਭੀਰ ਬਿਮਾਰੀ ਨਾਲ ਪੀੜਤ, ਸਾਹ ਲੈਣ ਵਿਚ ਤਕਲੀਫ ਅਤੇ ਬੁਖਾਰ-ਖਾਂਸੀ ਵਾਲੇ ਹਸਪਤਾਲਾਂ ਵਿਚ ਭਰਤੀ ਸਾਰੇ ਮਰੀਜ਼ਾਂ ਦੀ ਕੋਰੋਨਾ ਜਾਂਚ ਕੀਤੀ ਜਾ ਰਹੀ ਸੀ। ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਬਿਨਾਂ ਲੱਛਣਾਂ ਵਾਲੇ ਅਤੇ ਹਾਈ ਰਿਸਕ ਵਾਲੇ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਦੇ ਪੰਜਵੇਂ ਅਤੇ 14ਵੇਂ ਦਿਨ ਟੈਸਟ ਕੀਤੇ ਜਾ ਰਹੇ ਹਨ।
ਅਜਿਹੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਹਨਾਂ ਨੇ ਪਿਛਲੇ 14 ਦਿਨਾਂ ਵਿਚ ਅੰਤਰਰਾਸ਼ਟਰੀ ਯਾਤਰਾ ਕੀਤੀ, ਜਿਹਨਾਂ ਵਿਚ ਪਹਿਲਾਂ ਇਹ ਲੱਛਣ ਨਹੀਂ ਸਨ ਅਤੇ ਬਾਅਦ ਵਿਚ ਨਜ਼ਰ ਆਉਣੇ ਸ਼ੁਰੂ ਹੋ ਗਏ, ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਅਜਿਹੇ ਸਾਰੇ ਵਿਅਕਤੀਆਂ ਜਿਹਨਾਂ ਵਿਚ ਲੱਛਣ ਦਿਖਾਈ ਦਿੱਤੇ ਅਤੇ ਅਜਿਹੇ ਸਾਰੇ ਸਿਹਤਕਰਮੀਆਂ ਜਿਹਨਾਂ ਵਿਚ ਲੱਛਣ ਦਿਸਣੇ ਸ਼ੁਰੂ ਹੋਏ ਹਨ।
ਆਈਸੀਐਮਆਰ ਦੀ ਨਵੀਂ ਰਣਨੀਤੀ ਦਾ ਮਕਸਦ ਇਕ ਹੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਵੀਰਵਾਰ ਨੂੰ ਕਿਹਾ ਗਿਆ ਕਿ ਪੀਪੀਈ ਦੀ ਉਪਲੱਬਧਾ ਨੂੰ ਲੈ ਕੇ ਚਿੰਤਾ ਕਰਨ0 ਦੀ ਜ਼ਰੂਰਤ ਨਹੀਂ ਹੈ। ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪਰਸਨਲ ਪ੍ਰੋਟੈਕਸ਼ਨ ਐਕੁਇਪਮੈਂਟ ਦੀ ਕਮੀ ਦਾ ਖਦਸ਼ਾ ਦੂਰ ਕਰਦੇ ਹੋਏ ਕਿਹਾ ਕਿ ਭਾਰਤ ਵਿਚ 20 ਘਰੇਲੂ ਕੰਪਨੀਆਂ ਪੀਪੀਈ ਬਣਾਉਣ ਵਿਚ ਜੁਟੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ 1.7 ਕਰੋੜ ਰੁਪਏ ਦੇ ਪੀਪੀਈ ਦੀ ਖਰੀਦ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਨਾਲ ਹੀ 49 ਹਜ਼ਾਰ ਵੈਂਟੀਲੇਟਰ ਵੀ ਖਰੀਦੇ ਜਾ ਰਹੇ ਹਨ। ਇਸ ਦੌਰਾਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਸੀਨੀਅਰ ਵਿਗਿਆਨੀ ਮਨੋਜ ਮੁਰਾਹੇਕਰ ਨੇ ਦੱਸਿਆ ਕਿ ਕੋਰੋਨਾ ਦੇ ਮਾਮਲੇ ਸਥਿਰ ਹੋਣ ਦੀ ਜਾਣਕਾਰੀ ਹਾਸਲ ਮਿਲੀ ਹੈ।
ਉਹਨਾਂ ਅੱਗੇ ਕਿਹਾ ਕਿ ਦੇਸ਼ ਵਿਚ ਹੁਣ ਤਕ ਕੋਰੋਨਾ ਪੀੜਤਾਂ ਦੀ ਜਾਂਚ ਲਈ 1.30 ਲੱਖ ਪ੍ਰੀਖਣ ਕੀਤੇ ਜਾ ਚੁੱਕੇ ਹਨ। ਮੁਰਹੇਕਰ ਦਾ ਕਹਿਣਾ ਹੈ ਕਿ ਇਸ ਵਿਚ ਪਿਛਲੇ 24 ਘੰਟਿਆਂ ਵਿਚ ਕੀਤੇ ਗਏ 13,143 ਪ੍ਰੀਖਣ ਵੀ ਸ਼ਾਮਲ ਹਨ। ਉਹਨਾਂ ਦਸਿਆ ਕਿ ਪ੍ਰੀਖਣ ਵਿਚ ਪੀੜਤਾਂ ਦੇ ਮਾਮਲੇ ਸਾਹਮਣੇ ਆਉਣ ਦੀ ਦਰ ਤਿੰਨ ਤੋਂ ਪੰਜ ਫ਼ੀਸਦ ਦੇ ਪੱਧਰ ’ਤੇ ਬਣਿਆ ਹੋਇਆ ਹੈ। ਇਸ ਵਿਚ ਕੋਈ ਵਾਧਾ ਨਹੀਂ ਹੋਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।