ਇਸ ਤਰੀਕ ਨੂੰ ਜਾਰੀ ਹੋਵੇਗਾ 12ਵੀਂ ਦਾ ਨਤੀਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਕਾਰੀ ਨੇ ਦਿੱਤੀ ਜਾਣਕਾਰੀ

PSEB

ਨਵੀਂ ਦਿੱਲੀ: ਪੰਜਾਬ ਬੋਰਡ ਜਲਦ ਹੀ 12ਵੀਂ ਦਾ ਨਤੀਜਾ ਜਾਰੀ ਕਰ ਦੇਵੇਗਾ। ਪੰਜਾਬ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੰਜਾਬ ਬੋਰਡ ਦੀ 12ਵੀਂ ਦਾ ਨਤੀਜਾ 14 ਜਾਂ 15 ਮਈ ਨੂੰ ਜਾਰੀ ਕਰ ਦਿੱਤਾ ਜਾਵੇਗਾ। 12ਵੀਂ ਦੀ ਪ੍ਰੀਖਿਆ ਦਾ ਨਤੀਜਾ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਐਲਾਨਿਆ ਜਾਵੇਗਾ। ਵਿਦਿਆਰਥੀ ਅਪਣਾ ਨਤੀਜਾ ਵੈਬਸਾਈਟ ’ਤੇ ਵੇਖ ਸਕਦੇ ਹਨ। ਨਤੀਜਾ ਚੈੱਕ ਕਰਨ ਲਈ ਰੋਲ ਨੰਬਰ ਭਰਨਾ ਹੋਵੇਗਾ।

ਪੰਜਾਬ ਬੋਰਡ ਵੱਲੋਂ 1 ਮਾਰਚ ਤੋਂ 29 ਮਾਰਚ ਤਕ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ। ਇਸ ਸਾਲ ਕਰੀਬ 3.40 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਦਸ ਦਈਏ ਕਿ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਬੋਰਡ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਬੋਰਡ ਨੇ 10ਵੀਂ ਦੀ ਪ੍ਰੀਖਿਆ ਦਾ ਨਤੀਜਾ 8 ਮਈ ਨੂੰ ਜਾਰੀ ਕਰ ਦਿੱਤਾ ਸੀ। 10ਵੀਂ ਦੀ ਪ੍ਰੀਖਿਆ ਵਿਚ ਲੁਧਿਆਣਾ ਦੀ ਨੇਹਾ ਵਰਮਾ ਨੇ ਟਾਪ ਕੀਤਾ ਹੈ। ਉਸ ਨੂੰ 99.54 ਫ਼ੀਸਦੀ ਨੰਬਰ ਮਿਲੇ ਹਨ। 2018 ਵਿਚ 10ਵੀਂ ਦੀ ਪ੍ਰੀਖਿਆ ਵਿਚ 59.47 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ ਅਤੇ 12ਵੀਂ ਵਿਚੋਂ 65.9 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ। ਖੇਡ ਸ਼੍ਰੇਣੀ ਵਿਚ ਨੰਦਨੀ ਮਹਾਜਨ ਨੇ 100 ਫ਼ੀਸਦ ਨਾਲ ਟਾਪ ਕੀਤਾ ਹੈ।