ਮੋਹਾਲੀ : ਜਾਅਲੀ ਸਰਟੀਫਿਕੇਟਾਂ ਨੇ ਉਡਾਈ PSEB ਦੀ ਨੀਂਦ
ਕਿਸੇ ਵੀ ਵਿਅਕਤੀ ਲਈ ਸਰਕਾਰੀ ਵਿਭਾਗਾਂ ਵਿਚ ਨੌਕਰੀ ਪਾਉਣ ਲਈ ਬੋਰਡ ਵਲੋਂ ਜਾਰੀ ਸਰਟੀਫਿਕੇਟ ਅਹਿਮ ਹੁੰਦਾ ਹੈ , ਜਿਸ ਦੇ ਨਾਲ ਉਸ ਦੀ
ਮੋਹਾਲੀ : ਕਿਸੇ ਵੀ ਵਿਅਕਤੀ ਲਈ ਸਰਕਾਰੀ ਵਿਭਾਗਾਂ ਵਿਚ ਨੌਕਰੀ ਪਾਉਣ ਲਈ ਬੋਰਡ ਵਲੋਂ ਜਾਰੀ ਸਰਟੀਫਿਕੇਟ ਅਹਿਮ ਹੁੰਦਾ ਹੈ , ਜਿਸ ਦੇ ਨਾਲ ਉਸ ਦੀ ਯੋਗਤਾ ਨਿਰਧਾਰਤ ਹੁੰਦੀ ਹੈ । ਹੁਣ ਜਿਨ੍ਹਾਂ ਲੋਕਾਂ ਨੇ ਪੀਐਸਈਬੀ ਨਾਲ ਮਿਲਦਾ ਜੁਲਦਾ ਫਰਜੀ ਸਰਟੀਫਿਕੇਟ ਬਣਵਾ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਪਾਉਣ ਦੇ ਕਈ ਪੜਾਅ ਕਲੀਅਰ ਕਰ ਲਏ ਤਾਂ ਜਦੋਂ ਉਨ੍ਹਾਂ ਦੇ ਸਰਟੀਫਿਕੇਟਾਂ ਵੇਰਿਫਿਕੇਸ਼ਨ ਲਈ ਬੋਰਡ ਦੇ ਕੋਲ ਭੇਜਿਆ ਗਿਆ ਤਾਂ ਉਨ੍ਹਾਂ ਵਿੱਚ ਕੁਝ ਸਰਟੀਫਿਕੇਟ ਜਾਅਲੀ ਪਾਏ ਗਏ ।
ਇਹਨਾਂ ਜਾਅਲੀ ਸਰਟੀਫਿਕੇਟਾਂ ਦੇ ਆਧਾਰ ਉਤੇ ਨੌਕਰੀ ਪਾਉਣ ਦੀ ਲਾਲਸਾ ਰੱਖਣ ਵਾਲਿਆਂ `ਤੇ ਬੋਰਡ ਕੀ ਕਾਰਵਾਈ ਕਰਦਾ ਹੈ ਇਹ ਤਾਂ ਬਾਅਦ ਦੀ ਗੱਲ ਹੈ , ਪਰ ਇਹਨਾਂ ਜਾਅਲੀ ਸਰਟੀਫਿਕੇਟਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ । ਤੁਹਾਨੂੰ ਦਸ ਦੇਈਏ ਕੇ ਬੋਰਡ ਕੋਲ ਤਕਰੀਬਨ ਜਾਂਚ ਲਈ ਆਏ ਅਣਗਿਣਤ ਸਰਟੀਫਿਕੇਟਾਂ ਵਿੱਚੋਂ 12 ਨੂੰ ਜਾਅਲੀ ਕਰਾਰ ਦਿੰਦੇ ਹੋਏ ਇਨ੍ਹਾਂ ਨੂੰ ਵੈਬਸਾਇਟ ਉਤੇ ਪਾ ਦਿੱਤਾ ਹੈ । ਧਿਆਨਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੋਲ ਹਰ ਮਹੀਨਾ ਲਗਭਗ ਦੋ ਕੇਸ ਅਜਿਹੇ ਆ ਰਹੇ ਹਨ ਜਿਨ੍ਹਾਂ ਦੇ ਜਾਅਲੀ ਸਰਟੀਫਿਕੇਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਰਿਕਾਰਡ ਦੇ ਮੁਤਾਬਕ ਬੋਰਡ ਦੇ ਕੋਲ ਹੁਣ ਤੱਕ 15 ਮਾਰਚ 2018 ਤੋਂ ਲੈ ਕੇ 10 ਜੁਲਾਈ 2018 ਤਕ ਲਗਭਗ 12 ਸਰਟੀਫਿਕੇਟ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਨਾਲ ਹੀ ਤੁਹਾਨੂੰ ਇਹ ਵੀ ਦਸ ਦੇਈਏ ਕੇ ਬੋਰਡ ਵਲੋ ਜਾਰੀ ਅੰਕੜਿਆਂ ਦੇ ਮੁਤਾਬਕ 15 ਮਾਰਚ ਅਤੇ 20 ਮਾਰਚ 2018 ਨੂੰ ਪਹਿਲਾ ਸਰਟੀਫਿਕੇਟ ਜਾਂਚ ਲਈ ਜਨਰਲ ਮੈਨੇਜਰ ਪੰਜਾਬ ਰੋਡਵੇਜ ਲੁਧਿਆਣਾ , ਦੂਜਾ ਐਮਪੀਐਚ ਡਬਲਿਊ ਟ੍ਰੇਨਿੰਗ ਸਕੂਲ ਸਿਵਲ ਹਸਪਤਾਲ ਸੰਗਰੂਰ ਵਲੋਂ ਪ੍ਰਾਪਤ ਹੋਇਆ ਸੀ ।
ਇਸ ਵਿਚ ਰਾਜ ਸਿੰਘ ਪੁੱਤਰ ਨਾਜਰ ਸਿੰਘ ਨੇ ਜਮਾਤ ਅਠਵੀਂ ਸਾਲ 1984 ਦਾ ਸਰਟੀਫਿਕੇਟ ਅਤੇ ਪ੍ਰਕਾਸ਼ ਰਾਣੀ ਪੁਤਰੀ ਸੋਨਾ ਲਾਲ ਨੇ ਜਮਾਤ 12ਵੀ ਦਾ ਸਰਟੀਫਿਕੇਟ ਓਪਨ ਬੋਰਡ ਤੋਂ ਸਾਲ 2016 ਵਿੱਚ ਕਰਨ ਦਾ ਦਾਅਵਾ ਕੀਤਾ ਸੀ । ਇਨ੍ਹਾਂ ਦੋਨਾਂ ਦਾ ਸਰਟੀਫਿਕੇਟ ਜਾਅਲੀ ਪ੍ਰਾਪਤ ਹੋਣ ਉੱਤੇ ਜਬਤ ਕਰ ਲਿਆ ਗਿਆ ਹੈ । ਜਦੋਂ ਕਿ 12 ਅਪ੍ਰੈਲ 2018 ਨੂੰ ਸੀਨੀਅਰ ਕਪਤਾਨ ਪੁਲਿਸ ਸੰਗਰੂਰ , 11 ਅਪ੍ਰੈਲ 2018 ਨੂੰ ਇੰਸਪੈਕਟਰ ਅਮ੍ਰਿਤਸਰ ਦਿਹਾਤੀ , 8 ਅਪ੍ਰੈਲ 2018 ਸੀਨੀਅਰ ਸੁਪਰਡੈਂਟ ਪਾਸਪੋਟ ਦਫਤਰ ਜਲੰਧਰ , 1 ਜੂਨ 2018 ਆਰਮੀ ਰਿਕਰੂਟਮੈਂਟ ਦਫਤਰ ਫਿਰੋਜਪੁਰ ਕੈਂਟ ,
4 ਜੂਨ 2018 ਨੂੰ ਡਿਪੋ ਮੈਨੇਜਰ ਪਨਬਸ ਸ਼੍ਰੀ ਮੁਕਤਸਰ ਸਾਹਿਬ ਦੇ ਇਲਾਵਾ 13 ਜੂਨ 2018 ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ , 4 ਜੂਨ ਅਤੇ 12 ਜੂਨ ਨੂੰ ਆਰਮੀ ਰਿਕਰੂਟਮੈਂਟ ਦਫਤਰ ਅੰਮ੍ਰਿਤਸਰ ਕੈਂਟ ਜਦੋਂ ਕਿ 15 ਜੂਨ 2018 ਨੂੰ ਡਿਪੋ ਮੈਨੇਜਰ ਪਨਬਸ ਮੋਗਾ ਅਤੇ 10 ਜੁਲਾਈ 2018 ਨੂੰ ਡਿਪੋ ਮੈਨੇਜਰ ਪਨਬਸ ਸ਼੍ਰੀ ਮੁਕਤਸਰ ਸਾਹਿਬ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸਰਟੀਫਿਕੇਟ ਦੇ ਜਾਂਚ ਲਈ ਆਏ ਸਨ , ਜਿਨ੍ਹਾਂ ਨੂੰ ਉਪਰੋਕਤ ਤਾਰੀਖ ਨੂੰ ਜਾਂਚ ਦੇ ਬਾਅਦ ਬੋਰਡ ਨੇ ਸਬੰਧਤ ਵਿਭਾਗਾਂ ਨੂੰ ਲਿਖਤੀ ਵਿੱਚ ਸੂਚਨਾ ਭੇਜ ਦਿੱਤੀ ਹੈ ।