CBSE ਨੇ ਜਾਰੀ ਕੀਤੀ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ, ਜਾਣੋ ਪੇਪਰਾਂ ਦਾ ਪੂਰਾ ਵੇਰਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (ਸੀਬੀਐਸਈ) ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਜਾਰੀ ਕਰ ਦਿਤੀ ਹੈ। ਇਸ ਸਾਲ ਵੋਕੇਸ਼ਨਲ ਕੋਰਸ...

CBSE declared exam schedule

ਚੰਡੀਗੜ੍ਹ (ਸਸਸ) : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੁਕੇਸ਼ਨ (ਸੀਬੀਐਸਈ) ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਜਾਰੀ ਕਰ ਦਿਤੀ ਹੈ। ਇਸ ਸਾਲ ਵੋਕੇਸ਼ਨਲ ਕੋਰਸ ਦੇ ਪੇਪਰ ਫਰਵਰੀ ਵਿਚ ਤੈਅ ਕੀਤੇ ਗਏ ਹਨ, ਜਦੋਂ ਕਿ ਸਬਜੈਕਟਿਵ ਵਿਸ਼ਿਆਂ ਦੇ ਪੇਪਰ ਮਾਰਚ ਵਿਚ ਹੋਣਗੇ। ਬਾਰ੍ਹਵੀਂ ਜਮਾਤ ਦਾ ਪਹਿਲਾ ਪੇਪਰ 2 ਅਤੇ ਦਸਵੀਂ ਦਾ 5 ਮਾਰਚ ਨੂੰ ਹੋਵੇਗਾ। ਹਾਲਾਂਕਿ ਵੋਕੇਸ਼ਨਲ ਕੋਰਸ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ 15 ਫਰਵਰੀ ਅਤੇ ਦਸਵੀਂ ਲਈ 21 ਫਰਵਰੀ ਮਿਤੀ ਐਲਾਨ ਕੀਤੀ ਗਈ ਹੈ।

ਇਸ ਵਾਰ ਵੋਕੇਸ਼ਨਲ ਕੋਰਸ ਦੇ ਪੇਪਰਾਂ ਵਿਚ ਵਿਦਿਆਰਥੀਆਂ ਨੂੰ ਸਮਾਂ ਦੋ ਘੰਟੇ ਦਿਤਾ ਜਾਵੇਗਾ, ਜਦੋਂ ਕਿ ਸਬਜੈਕਟਿਵ ਲਈ ਤਿੰਨ ਘੰਟੇ ਦਾ ਸਮਾਂ ਰਹੇਗਾ। ਪੇਪਰ ਦਾ ਸਮਾਂ 10:30 ਵਜੋਂ ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ ਵਿਦਿਆਰਥੀਆਂ ਨੂੰ 15 ਮਿੰਟ ਪਹਿਲਾਂ ਇਗਜ਼ਾਮ ਸੈਂਟਰ ‘ਤੇ ਪਹੁੰਚਣਾ ਲਾਜ਼ਮੀ ਹੈ।

10ਵੀਂ ਦੀ ਡੇਟਸ਼ੀਟ

2 ਮਾਰਚ 2019 – ਪੰਜਾਬੀ, 7 ਮਾਰਚ 2019 – ਹਿਸਾਬ, 13 ਮਾਰਚ 2019 – ਵਿਗਿਆਨ,  16 ਮਾਰਚ 2019 – ਸੰਸਕ੍ਰਿਤ, 19 ਮਾਰਚ 2019 – ਹਿੰਦੀ, 23 ਮਾਰਚ 2019 – ਇੰਗਲਿਸ਼, 25 ਮਾਰਚ 2019 – ਹੋਮਸਾਇੰਸ, 29 ਮਾਰਚ 2019 – ਸੋਸ਼ਲ ਸਾਇੰਸ

ਬਾਰ੍ਹਵੀਂ ਦੀ ਡੇਟਸ਼ੀਟ

2 ਮਾਰਚ 2019 – ਇੰਗਲਿਸ਼, 5 ਮਾਰਚ 2019 – ਫ਼ਿਜ਼ੀਕਸ, 6 ਮਾਰਚ 2019 – ਅਕਾਉਂਟ, 7 ਮਾਰਚ 2019 – ਜਿਓਗ੍ਰਾਫ਼ੀ, 8 ਮਾਰਚ 2019 – ਲੈਂਗੁਏਜ਼, 9 ਮਾਰਚ 2019 – ਹਿੰਦੀ, 11 ਮਾਰਚ 2019 – ਸੋਸ਼ੋਲੋਜੀ, 12 ਮਾਰਚ 2019 – ਕੈਮਿਸਟਰੀ, 14 ਮਾਰਚ 2019 – ਬਿਜ਼ਨਸ, 15 ਮਾਰਚ 2019 – ਬਾਇਓਲੋਜੀ, 16 ਮਾਰਚ 2019 – ਪੇਂਟਿੰਗ, ਗ੍ਰਾਫ਼ਿਕ

18 ਮਾਰਚ 2019 – ਹਿਸਾਬ, 19 ਮਾਰਚ 2019 – ਰਾਜਨੀਤੀ ਸ਼ਾਸਤਰ, 23 ਮਾਰਚ 2019 – ਸੰਸਕ੍ਰਿਤ, 25 ਮਾਰਚ 2019 – ਹਿਸਟਰੀ, 26 ਮਾਰਚ 2019 – ਉਰਦੂ ਅਤੇ ਕੱਥਕ, 27 ਮਾਰਚ 2019 – ਅਰਥ ਸ਼ਾਸਤਰ, 28 ਮਾਰਚ 2019 – ਇਨਫ਼ਰਮੇਸ਼ਨ ਪ੍ਰੈਕਟਿਸ, 29 ਮਾਰਚ 2019 – ਫ਼ਿਜ਼ੀਓਲੋਜੀ, 30 ਮਾਰਚ 2019 – ਫ਼ਿਜ਼ੀਕਲ ਐਜੁਕੇਸ਼ਨ

1 ਅਪ੍ਰੈਲ – ਫ਼ਿਲੋਸਪੀ, ਹਿਊਮਨ ਰਾਈਟ ਅਤੇ ਜੈਂਡਰ ਇਕਵੀਲਿਟੀ, ਥਿਏਟਰ ਸਟੱਡੀ, 3 ਅਪ੍ਰੈਲ – ਮਲਟੀਮੀਡੀਆ ਅਤੇ ਵੈੱਬ ਆਈਟੀ

Related Stories