ਮੰਕੀਪਾਕਸ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਇਸ ਦੇ ਲੱਛਣ

The first case of Mankind's virus came in front

ਸਿੰਘਾਪੁਰ: ਸਿੰਘਾਪੁਰ ਵਿਚ ਮੰਕੀਪਾਕਸ ਦਾ ਹੁਣ ਤਕ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਨਾਈਜੀਰੀਅਨ ਵਿਅਕਤੀ ਇਸ ਬਿਮਾਰੀ ਨੂੰ ਲੈ ਕੇ ਆਇਆ ਜੋ ਕਿ ਇਕ ਵਿਆਹ ਵਿਚ ਬੁਸ਼ਮੀਟ ਖਾਣ ਤੋਂ ਬਾਅਦ ਇਸ ਵਾਇਰਸ ਦੇ ਸੰਪਰਕ ਵਿਚ ਆਇਆ ਹੈ। ਜ਼ਿਕਰਯੋਗ ਹੈ ਕਿ ਗੈਰ-ਪਾਲਤੂ ਜਾਨਵਰਾਂ, ਸੱਪ, ਮੱਛੀ ਅਤੇ ਪਸ਼ੂਆਂ ਦਾ ਮਾਸ ਖਾਂਦੇ ਹਨ, ਨੂੰ ਬੁਸ਼ਮੀਟ ਕਿਹਾ ਜਾਂਦਾ ਹੈ।

ਮੱਧ ਅਤੇ ਪਛਮੀ ਅਫਰੀਕਾ ਦੇ ਕੁਝ ਹਿੱਸਿਆਂ ਵਿਚ ਮਹਾਂਮਾਰੀ ਦਾ ਰੂਪ ਲੈ ਚੁੱਕੇ ਮੰਕੀਪਾਕਸ ਦੇ ਮਨੁੱਖਾਂ ਵਿਚ ਮਿਲਣ ਵਾਲੇ ਲੱਛਣਾਂ ਵਿਚ ਬੁਖਾਰ, ਮਾਸਪੇਸ਼ੀਆਂ ਵਿਚ ਦਰਦ ਅਤੇ ਠੰਡ ਲਗਣਾ ਆਦਿ ਸ਼ਾਮਲ ਹੁੰਦੇ ਹਨ। ਇਹ ਬਿਮਾਰੀ ਜਾਨਲੇਵਾ ਨਹੀਂ ਹੁੰਦੀ ਪਰ ਕੁੱਝ ਮਾਮਲਿਆਂ ਵਿਚ ਇਹ ਬਿਮਾਰੀ ਜਾਨ ਵੀ ਲੈ ਸਕਦੀ ਹੈ।

ਸ਼ਹਿਰ ਦੇ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੋ ਵਿਅਕਤੀ ਇਸ ਵਾਇਰਸ ਨੂੰ ਲੈ ਕੇ ਆਇਆ ਹੈ ਉਹ 28 ਅਪ੍ਰੈਲ ਨੂੰ ਸਿੰਘਆਪੁਰ ਪਹੁੰਚਿਆ ਸੀ। ਮੰਤਰਾਲੇ ਨੇ ਦਸਿਆ ਕਿ 38 ਸਾਲਾ ਵਿਅਕਤੀ ਨੂੰ ਦੋ ਦਿਨ ਬਾਅਦ ਇਸ ਦੇ ਲੱਛਣ ਦਿਖਾਈ ਦਿੱਤੇ ਅਤੇ ਹੁਣ ਇਸ ਵਿਅਕਤੀ ਨੂੰ ਸਥਿਰ ਹਾਲਾਤ ਵਿਚ ਇਕ ਛੂਤ ਵਾਲੀ ਬਿਮਾਰੀ ਦੇ ਕੇਂਦਰ ਵਿਚ ਅਲੱਗ ਹੀ ਕਰ ਦਿੱਤਾ ਗਿਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਦੇ ਫੈਲਣ ਦਾ ਖ਼ਤਰਾ ਘੱਟ ਹੈ ਪਰ ਫਿਰ ਵੀ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।