UP 'ਚ ਵੱਡੀ ਵਾਰਦਾਤ: ਵਿਆਹ ਵਾਲੇ ਦਿਨ ਲਾੜੇ ਨੇ ਕੀਤਾ ਲਾੜੀ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਊਟੀ ਪਾਰਲਰ ਲਿਜਾਣ ਦੇ ਬਹਾਨੇ ਆਰੋਪੀ ਨੇ ਘਰੋਂ ਬੁਲਾਈ ਸੀ ਕੁੜੀ

photo

 

ਲਖਨਊ: ਲਖਨਊ 'ਚ ਵਿਆਹ ਵਾਲੇ ਦਿਨ ਲਾੜੇ ਨੇ ਲਾੜੀ ਦਾ ਕਤਲ ਕਰ ਦਿਤਾ। ਉਸ ਨੇ ਲੜਕੀ ਨੂੰ ਬਿਊਟੀ ਪਾਰਲਰ ਲਿਜਾਣ ਦੇ ਬਹਾਨੇ ਬੁਲਾਇਆ ਤੇ ਫਿਰ ਜੰਗਲ ਵਿਚ ਰੁਮਾਲ ਨਾਲ ਗਲਾ ਘੁੱਟ ਕੇ ਲਾੜੀ ਦਾ ਕਤਲ ਕਰ ਦਿਤਾ। ਇਸ ਤੋਂ ਬਾਅਦ ਲਾਸ਼ ਨੂੰ ਉਥੇ ਛੁਪਾ ਦਿਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮਹਾਨਗਰ ਥਾਣੇ ਵਿਚ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਸਹੁਰਿਆਂ ਨੇ ਕੀਤੀ ਗਰਭਵਤੀ ਨੂੰਹ ਦੀ ਕੁੱਟਮਾਰ 

ਪੁਲਿਸ ਨੇ ਲੜਕੀ ਦੇ ਕਾਲ ਡਿਟੇਲ ਦੀ ਜਾਂਚ ਕੀਤੀ। 4 ਮਈ ਨੂੰ ਲੜਕੀ ਦੇ ਲਾਪਤਾ ਹੋਣ ਵਾਲੇ ਦਿਨ ਉਸ ਲੜਕੇ ਦਾ ਆਖਰੀ ਕਾਲ ਆਇਆ ਜਿਸ ਨਾਲ ਉਸ ਦਾ ਵਿਆਹ ਹੋਣਾ ਸੀ। ਕੁਕਰੈਲ ਨੇੜੇ ਲੋਕੇਸ਼ਨ ਮਿਲਣ ਤੋਂ ਬਾਅਦ ਸ਼ੱਕ ਪੈਦਾ ਹੋ ਗਿਆ। ਪੁਲਿਸ ਨੇ ਲੜਕੇ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ।

 ਇਹ ਵੀ ਪੜ੍ਹੋ: ਪਠਾਨਕੋਟ ਪੁਲਿਸ ਦੀ ਕਾਰਵਾਈ, 5 ਨਸ਼ਾ ਤਸਕਰਾਂ ਨੂੰ 207 ਕਿਲੋ ਭੁੱਕੀ ਸਮੇਤ ਕੀਤਾ ਕਾਬੂ

ਲੜਕੇ ਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕੀਤਾ, ਪਰ ਫਿਰ ਆਪਣੇ ਹੀ ਬਿਆਨਾਂ ਵਿਚ ਫਸ ਗਿਆ। ਬਾਅਦ ਵਿਚ ਕਤਲ ਦੀ ਗੱਲ ਵੀ ਕਬੂਲੀ। ਫਿਲਹਾਲ ਪੁਲਿਸ ਨੇ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।