ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ ਦੇ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦਾ ਅਨੁਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ’ਤੇ ਵੋਟਿੰਗ ਖ਼ਤਮ

Karnataka Election Exit Poll

 

ਬੰਗਲੌਰ: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਬੁਧਵਾਰ ਨੂੰ ਵੋਟਿੰਗ ਤੋਂ ਬਾਅਦ ਸਾਹਮਣੇ ਆਏ ਜ਼ਿਆਦਾਤਰ ਐਗਜ਼ਿਟ ਪੋਲ ਵਿਚ ਕਾਂਗਰਸ ਦੇ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। 'ਜ਼ੀ ਨਿਊਜ਼' ਅਤੇ 'ਮੈਟ੍ਰਿਜ' ਦੇ ਐਗਜ਼ਿਟ ਪੋਲ ਨੇ 41 ਫ਼ੀ ਸਦੀ ਵੋਟਾਂ ਨਾਲ ਕਾਂਗਰਸ ਨੂੰ 103 ਤੋਂ 118 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ’ਤੇ ਵੋਟਿੰਗ ਖ਼ਤਮ, 13 ਮਈ ਨੂੰ ਆਉਣਗੇ ਨਤੀਜੇ 

ਇਸ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ 36 ਫ਼ੀ ਸਦੀ ਵੋਟਾਂ ਨਾਲ 79 ਤੋਂ 94 ਸੀਟਾਂ ਮਿਲਣ ਦੀ ਉਮੀਦ ਹੈ ਅਤੇ ਜਨਤਾ ਦਲ (ਸੈਕੂਲਰ) ਨੂੰ 17 ਫ਼ੀ ਸਦੀ ਵੋਟਾਂ ਨਾਲ 25 ਤੋਂ 33 ਸੀਟਾਂ ਮਿਲ ਸਕਦੀਆਂ ਹਨ। 'ਟੀ.ਵੀ.9' ਅਤੇ 'ਪੋਲਸਟ੍ਰੇਟ' ਵਲੋਂ ਕਰਵਾਏ ਗਏ ਪੋਸਟ-ਪੋਲ ਸਰਵੇ 'ਚ ਕਿਹਾ ਗਿਆ ਹੈ ਕਿ ਕਾਂਗਰਸ ਨੂੰ 99 ਤੋਂ 109 ਸੀਟਾਂ ਮਿਲ ਸਕਦੀਆਂ ਹਨ ਜਦਕਿ ਭਾਜਪਾ ਨੂੰ 88 ਤੋਂ 98 ਸੀਟਾਂ ਮਿਲਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਵੋਟਿੰਗ ਖਤਮ, 13 ਮਈ ਨੂੰ ਨਤੀਜਾ  

ਇਸ ਐਗਜ਼ਿਟ ਪੋਲ 'ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਜੇਡੀ(ਐੱਸ) ਨੂੰ 21 ਤੋਂ 26 ਸੀਟਾਂ ਮਿਲ ਸਕਦੀਆਂ ਹਨ। 'ਏਬੀਪੀ ਨਿਊਜ਼' ਅਤੇ 'ਸੀ ਵੋਟਰ' ਦੇ ਐਗਜ਼ਿਟ ਪੋਲ ਨੇ ਸੰਭਾਵਨਾ ਜਤਾਈ ਹੈ ਕਿ ਕਾਂਗਰਸ ਨੂੰ 100 ਤੋਂ 112 ਸੀਟਾਂ, ਭਾਜਪਾ ਨੂੰ 83 ਤੋਂ 95 ਅਤੇ ਜਨਤਾ ਦਲ (ਐਸ) ਨੂੰ 21 ਤੋਂ 29 ਸੀਟਾਂ ਮਿਲ ਸਕਦੀਆਂ ਹਨ।

ਇਹ ਵੀ ਪੜ੍ਹੋ: ਅਪਣੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਨੌਜੁਆਨ ਦੀ ਹੋਈ ਮੌਤ

ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ ਲਈ ਵੋਟਿੰਗ ਬੁੱਧਵਾਰ ਸ਼ਾਮ 6 ਵਜੇ ਖ਼ਤਮ ਹੋ ਗਈ ਅਤੇ ਕਰੀਬ 65.69 ਫ਼ੀ ਸਦੀ ਵੋਟਰਾਂ ਨੇ ਸ਼ਾਮ 5 ਵਜੇ ਤਕ ਅਪਣੀ ਵੋਟ ਦਾ ਇਸਤੇਮਾਲ ਕੀਤਾ। ਕਰਨਾਟਕ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਜਨਤਾ ਦਲ (ਸੈਕੂਲਰ) ਵਿਚਕਾਰ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।