Petrol-Diesel ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਲੇ ਕੁਝ ਦਿਨਾਂ ਤੱਕ ਕੀਮਤਾਂ ਵਿਚ ਵਾਧਾ ਸੰਭਵ

Petrol diesel rates 

ਨਵੀਂ ਦਿੱਲੀ: ਆਇਲ ਮਾਰਕਿਟਿੰਗ ਕੰਪਨੀਆਂ ਨੇ ਫਿਰ ਤੋਂ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਹੁਣ ਕੀਮਤਾਂ ਵਿਚ ਹਰ ਰੋਜ਼ ਬਦਲਾਅ ਹੋ ਰਿਹਾ ਹੈ। ਬੁੱਧਵਾਰ ਨੂੰ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 40 ਪੈਸੇ ਵਧ ਕੇ 73.40 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈਆਂ ਹਨ।

ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਵਿਚ 45 ਪੈਸੇ ਦੀ ਤੇਜ਼ੀ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਮੌਜੂਜਾ ਪੱਧਰ ਤੋਂ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸੂਤਰਾਂ ਅਨੁਸਾਰ ਰੋਜ਼ਾਨਾ ਵਾਧੇ ਵਿਚ ਘੱਟੋ ਘੱਟ 5 ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਸੀ, ਜੋ ਗਾਹਕਾਂ 'ਤੇ ਇਕ ਹੋਰ ਬੋਝ ਹੋਵੇਗਾ। ਆਈਓਸੀ ਦੀ ਵੈਬਸਾਈਟ 'ਤੇ ਦਿੱਤੇ ਰੇਟਾਂ ਅਨੁਸਾਰ ਬੁੱਧਵਾਰ ਨੂੰ ਪੈਟਰੋਲ 40 ਪੈਸੇ ਅਤੇ ਡੀਜ਼ਲ 45 ਪੈਸੇ ਮਹਿੰਗਾ ਹੋ ਗਿਆ ਹੈ।

ਦਿੱਲੀ
ਪੈਟਰੋਲ 73.40 ਰੁਪਏ ਪ੍ਰਤੀ ਲੀਟਰ 
ਡੀਜ਼ਲ 71.62 ਪ੍ਰਤੀ ਲੀਟਰ

ਮੁੰਬਈ
ਪੈਟਰੋਲ 80.40 ਰੁਪਏ ਪ੍ਰਤੀ ਲੀਟਰ
ਡੀਜ਼ਲ 70.35 ਪ੍ਰਤੀ ਲੀਟਰ

ਕੋਲਕਾਤਾ
ਪੈਟਰੋਲ 75.36 ਰੁਪਏ ਪ੍ਰਤੀ ਲੀਟਰ ਹੈ
ਡੀਜ਼ਲ 67.63 ਪ੍ਰਤੀ ਲੀਟਰ

ਚੇਨਈ
ਪੈਟਰੋਲ 77.43 ਰੁਪਏ ਪ੍ਰਤੀ ਲੀਟਰ ਹੈ
ਡੀਜ਼ਲ 70.13 ਪ੍ਰਤੀ ਲੀਟਰ

ਦੇਸ਼ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ HPCL, BPCL ਤੇ IOC ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰਦੀਆਂ ਹਨ। ਨਵੀਂਆਂ ਦਰਾਂ ਲਈ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉੱਥੇ ਹੀ, ਤੁਸੀਂ ਮੋਬਾਈਲ ਫੋਨ 'ਤੇ  ਐਸਐਮਐਸ ਦੁਆਰਾ ਰੇਟ ਦੀ ਜਾਂਚ ਕਰ ਸਕਦੇ ਹੋ।

ਤੁਸੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ 92249 92249 ਨੰਬਰ ‘ਤੇ ਐਸਐਮਐਸ ਭੇਜ ਕੇ ਜਾਣ ਸਕਦੇ ਹੋ। ਤੁਹਾਨੂੰ RSP ਪੈਟਰੋਲ ਪੰਪ ਡੀਲਰ ਦਾ ਕੋਡ 92249 92249 ‘ਤੇ ਭੇਜਣਾ ਪਵੇਗਾ। ਜੇ ਤੁਸੀਂ ਦਿੱਲੀ ਵਿਚ ਹੋ ਅਤੇ ਮੈਸੇਜ ਰਾਹੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ RSP 102072 ਲਿਖ ਕੇ 92249 92249‘ ਤੇ ਭੇਜਣਾ ਪਵੇਗਾ।